
ਮਨੀਸ਼ ਸਿਸੋਦੀਆ ਨੇ ਕਿਹਾ ਕਿ, ‘ਪੀਐਮ ਨੇ CBI-ED ਨੂੰ 15 ਲੋਕਾਂ ਦੀ ਸੂਚੀ ਸੌਂਪੀ, ਪਰ ਅਸੀਂ ਡਰਾਂਗੇ ਨਹੀਂ।’
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy CM of Delhi Manish Sisodia) ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਦਾਅਵਾ ਕੀਤਾ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸੀਬੀਆਈ, ਈਡੀ ਅਤੇ ਦਿੱਲੀ ਪੁਲਿਸ ਨੂੰ 15 ਲੋਕਾਂ ਦੀ ਸੂਚੀ (List of 15 people) ਸੌਂਪੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਇਨ੍ਹਾਂ ਨੂੰ ਬਰਬਾਦ ਕੀਤਾ ਜਾ ਸਕੇ।
PM modi
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ (Rakesh Asthana) ਪ੍ਰਧਾਨ ਮੰਤਰੀ ਦੇ ਬ੍ਰਹਮਾਸਤਰ ਹਨ। ਸਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਰਾਕੇਸ਼ ਅਸਥਾਨਾ ਨੇ ਵਾਅਦਾ ਕੀਤਾ ਹੈ ਕਿ ਜੋ ਵੀ ਇਹਨਾਂ 15 ਲੋਕਾਂ ਦੇ ਵਿਰੁੱਧ ਕਰਨਾ ਹੈ, ਉਹੀ ਕਰੇਗਾ। ਇਹ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦਾ ਸਟੈਂਡ ਇਹ ਹੈ ਕਿ ‘AAP’ ਇਮਾਨਦਾਰੀ ਨਾਲ ਕੰਮ ਕਰੇਗੀ। ਜਿਸ ਨੂੰ ਵੀ ਪ੍ਰਧਾਨ ਮੰਤਰੀ ਭੇਜਣਾ ਚਾਹੁੰਦੇ ਹਨ, ਭੇਜਣ, ਜੋ ਵੀ ਜਾਂਚ ਸਾਡੇ ਵਿਰੁੱਧ ਕਰਵਾਉਣੀ ਚਾਹੁੰਦੇ ਹਨ ਕਰਵਾਉਣ, ਅਸੀਂ ਨਹੀਂ ਡਰਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ। ਪ੍ਰਧਾਨ ਮੰਤਰੀ, ਚਾਹੇ CBI ਭੇਜੋ, ਪੁਲਿਸ ਭੇਜੋ, ED ਭੇਜੋ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਅਸੀਂ ਸੱਚ ਦੀ ਰਾਜਨੀਤੀ ਕਰਦੇ ਹਾਂ।
Arvind Kejriwal
ਮਨੀਸ਼ ਸਿਸੋਦੀਆ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹਾਂਗੇ ਕਿ CBI ਨੇ ਪਹਿਲਾਂ ਵੀ ਕਈ ਵਾਰ ਜਾਂਚ ਕੀਤੀ, ਸਾਡੇ ਉੱਤੇ ਬਹੁਤ ਛਾਪੇ ਮਾਰੇ, ਪਰ ਕੀ ਮਿਲ ਗਿਆ? 21 ਵਿਧਾਇਕਾਂ ਵਿਰੁੱਧ ਕਈ ਤਰ੍ਹਾਂ ਦੇ ਫਰਜ਼ੀ ਕੇਸ ਦਰਜ ਕੀਤੇ ਗਏ। ਪੁਲਿਸ ਨੂੰ ਸੀਐਮ ਕੇਜਰੀਵਾਲ (Delhi CM Arvind Kejriwal) ਦੇ ਬੈਡਰੂਮ ਤੱਕ ਵਿਚ ਭੇਜਿਆ, ਪਰ ਕੁਝ ਨਹੀਂ ਮਿਲਿਆ। ਸਿਸੋਦੀਆ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਜਿਹੀ ਵੱਡੀ ਸਾਜ਼ਿਸ਼ ਰਚੀ ਗਈ ਹੈ, ਜਿਸ ਵਿਚ ਕੇਂਦਰ ਏਜੰਸੀਆਂ ਦੀ ਗਲਤ ਵਰਤੋਂ ਕਰਨ ਲਈ ਤਿਆਰ ਹੈ। ਇਨ੍ਹਾਂ 15 ਲੋਕਾਂ ਵਿਚ ਕਈ ਨਾਮ ਆਮ ਆਦਮੀ ਪਾਰਟੀ ਦੇ ਵੀ ਹਨ, ਕਿਉਂਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ (BJP) ਲਈ ਵੱਡਾ ਖਤਰਾ ਬਣ ਸਕਦੀ ਹੈ।