ਪਹਿਲਾਂ ਵੀ ਅਪਣੇ ਵਿਵਾਦਿਤ ਬਿਆਨ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ ਪ੍ਰਕਾਸ਼ ਰਾਜ
ਨਵੀਂ ਦਿੱਲੀ : ਪ੍ਰਕਾਸ਼ ਰਾਜ ਹਿੰਦੀ ਸਿਨੇਮਾ ਦੇ ਸਭ ਤੋਂ ਵਧੀਆ ਕਲਾਕਾਰਾਂ ਵਿਚੋਂ ਇਕ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਹੈ। ਹਾਲ ਹੀ 'ਚ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪ੍ਰਕਾਸ਼ ਰਾਜ ਦਾ ਇਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਲੈ ਕੇ ਅਭਿਨੇਤਾ ਬੁਰੀ ਤਰ੍ਹਾਂ ਫਸ ਗਏ ਹਨ ਅਤੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਚੰਦਰਯਾਨ 3 ਦਾ ਮਜ਼ਾਕ ਉਡਾਉਣਾ ਅਦਾਕਾਰ ਲਈ ਭਾਰੀ ਪੈ ਗਿਆ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਲੱਗੇ ਸਾਂਸਦ ਸੁਖਬੀਰ ਸਿੰਘ ਬਾਦਲ ਦੀ ਗੁੰਮਸ਼ੁਦਗੀ ਦੇ ਪੋਸਟਰ
ਦੱਸ ਦੇਈਏ ਕਿ ਜਿਥੇ ਦੇਸ਼ ਭਰ ਦੇ ਲੋਕ ਚੰਦਰਯਾਨ 3 ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਦਾ ਮਜ਼ਾਕ ਵੀ ਉਡਾ ਰਹੇ ਹਨ। ਪ੍ਰਕਾਸ਼ ਰਾਜ ਦਾ ਨਾਂ ਇਸ 'ਚ ਸ਼ਾਮਲ ਹੈ। ਦਰਅਸਲ ਪ੍ਰਕਾਸ਼ ਰਾਜ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਦੇਖੋ ਚੰਦਰਯਾਨ-3 ਦੀ ਪਹਿਲੀ ਝਲਕ। ਇਸ ਪੋਸਟ ਦੇ ਨਾਲ ਹੀ ਪ੍ਰਕਾਸ਼ ਰਾਜ ਨੇ ਚੰਦਰਮਾ ਮਿਸ਼ਨ ਬਾਰੇ ਇਕ ਮਜ਼ਾਕੀਆ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਲੋਕ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ।
ತಾಜಾ ಸುದ್ದಿ :~
— Prakash Raj (@prakashraaj) August 20, 2023
ಚಂದ್ರಯಾನದಿಂದ ಈಗಷ್ಟೇ ಬಂದ ಮೊದಲ ದ್ರಶ್ಯ .. #VikramLander #justasking pic.twitter.com/EWHcQxc1jA
ਇਹ ਵੀ ਪੜ੍ਹੋ: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਇਕ ਵਿਅਕਤੀ ਨੇ ਪ੍ਰਕਾਸ਼ ਰਾਜ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਕਰਕੇ ਤੁਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਕਰ ਰਹੇ ਹੋ ਅਤੇ ਦੂਜੇ ਵਿਅਕਤੀ ਨੇ ਕਿਹਾ, ਇਕ ਵਿਅਕਤੀ ਨੂੰ ਨਫ਼ਰਤ ਕਰਨ ਅਤੇ ਆਪਣੇ ਦੇਸ਼ ਨੂੰ ਨਫ਼ਰਤ ਕਰਨ ਵਿਚ ਬਹੁਤ ਅੰਤਰ ਹੈ। ਤੁਹਾਡੀ ਹਾਲਤ ਦੇਖ ਕੇ ਅਫ਼ਸੋਸ ਹੋਇਆ। ਇਕ ਹੋਰ ਟਰੋਲ ਨੇ ਕਿਹਾ, "ਤੁਸੀਂ ਇੰਨੇ ਨੀਵੇਂ ਹੋ ਗਏ ਹੋ... ਤੁਹਾਨੂੰ ਦੇਸ਼ ਵਾਸੀ ਹੋਣ 'ਤੇ ਸ਼ਰਮ ਆਉਂਦੀ ਹੈ... ਮੈਨੂੰ ਇਸਰੋ 'ਤੇ ਮਾਣ ਹੈ... ਜੈ ਹਿੰਦ।" ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਕਾਸ਼ ਰਾਜ ਨੇ ਅਜਿਹਾ ਵਿਵਾਦਿਤ ਟਵੀਟ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਦਾਕਾਰ ਨੇਤਾਵਾਂ ਅਤੇ ਅਦਾਕਾਰਾਂ ਨੂੰ ਲੈ ਕੇ ਸਿਆਸੀ ਅਤੇ ਨਿੱਜੀ ਤੌਰ 'ਤੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਅਕਸਰ ਟ੍ਰੋਲ ਦਾ ਸਾਹਮਣਾ ਕਰਨਾ ਪੈਂਦਾ ਹੈ।