
2023 ਵਿਚ ਅਮਰੀਕਾ ’ਚ ਦਰਜ ਕੀਤਾ ਗਿਆ ਸੀ ਅਪਣੇ ਹੀ 6 ਸਾਲਾ ਪੁੱਤਰ ਦਾ ਕਤਲ ਮਾਮਲਾ
F.B.I. In Collaboration with Indian Police, Cindy Rodriguez was Arrested Latest News in Punjabi ਨਵੀਂ ਦਿੱਲੀ : ਅਮਰੀਕੀ ਸੰਘੀ ਜਾਂਚ ਏਜੰਸੀ ਐਫ਼.ਬੀ.ਆਈ. ਨੇ ਭਾਰਤੀ ਪੁਲਿਸ ਨਾਲ ਤਾਲਮੇਲ ਕਰ ਕੇ ਇਕ ਕਾਰਵਾਈ ਕਰਦੇ ਹੋਏ ਸਿੰਡੀ ਰੋਡਰਿਗਜ਼ ਸਿੰਘ ਨਾਮ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿੰਡੀ ਰੋਡਰਿਗਜ਼ ਅਮਰੀਕਾ ਵਿਚ ਲੋੜੀਂਦੀ ਸੀ ਅਤੇ ਉਸ ’ਤੇ ਅਪਣੇ ਹੀ 6 ਸਾਲ ਦੇ ਪੁੱਤਰ ਦੇ ਕਤਲ ਦਾ ਇਲਜ਼ਾਮ ਹੈ। ਐਫ਼.ਬੀ.ਆਈ. ਨੇ ਭਾਰਤੀ ਪੁਲਿਸ, ਇੰਟਰਪੋਲ ਨਾਲ ਤਾਲਮੇਲ ਕਰ ਕੇ ਰੋਡਰਿਗਜ਼ ਨੂੰ ਭਾਰਤ ਤੋਂ ਗ੍ਰਿਫ਼ਤਾਰ ਕੀਤਾ। ਰੋਡਰਿਗਜ਼ ਨੂੰ ਹੁਣ ਅਮਰੀਕਾ ਵਾਪਸ ਲਿਜਾਇਆ ਜਾ ਰਿਹਾ ਹੈ, ਜਿਥੇ ਐਫ਼.ਬੀ.ਆਈ. ਉਸ ਨੂੰ ਟੈਕਸਾਸ ਪੁਲਿਸ ਦੇ ਹਵਾਲੇ ਕਰੇਗੀ। ਸਿੰਡੀ ਵਿਰਧ ਟੈਕਸਾਸ ਵਿਚ ਹੀ ਕੇਸ ਦਰਜ ਹੈ।
ਐਫ਼.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਕਿਹਾ ਕਿ ਐਫ਼.ਬੀ.ਆਈ. ਨੇ ਸਿੰਡੀ ਰੋਡਰਿਗਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਅਮਰੀਕਾ ਦੇ ਚੋਟੀ ਦੇ 10 ਭਗੌੜੇ ਅਪਰਾਧੀਆਂ ਵਿਚੋਂ ਇਕ ਹੈ। ਸਿੰਡੀ ਅਪਣੇ ਪੁੱਤਰ ਦੇ ਕਤਲ ਲਈ ਲੋੜੀਂਦੀ ਸੀ। ਕਾਸ਼ ਪਟੇਲ ਨੇ ਕਿਹਾ ਕਿ ਮਾਰਚ 2023 ਵਿਚ, ਐਵਰਮੈਨ, ਟੈਕਸਾਸ ਵਿਚ ਪੁਲਿਸ ਨੇ ਸਿੰਡੀ ਦੇ ਪੁੱਤਰ ਦੀ ਭਾਲ ਸ਼ੁਰੂ ਕਰ ਦਿਤੀ, ਕਿਉਂਕਿ ਉਹ ਕਈ ਦਿਨਾਂ ਤੋਂ ਨਹੀਂ ਦੇਖਿਆ ਗਿਆ ਸੀ। ਸਿੰਡੀ ਨੇ ਪੁੱਤਰ ਬਾਰੇ ਪੁਲਿਸ ਨੂੰ ਝੂਠ ਬੋਲਿਆ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ।
ਪੁਲਿਸ ਪੁੱਛਗਿੱਛ ਤੋਂ ਬਾਅਦ, ਸਿੰਡੀ ਅਮਰੀਕਾ ਤੋਂ ਭੱਜ ਗਈ ਅਤੇ ਭਾਰਤ ਪਹੁੰਚ ਗਈ। ਅਕਤੂਬਰ 2023 ਵਿਚ, ਸਿੰਡੀ ਵਿਰੁਧ ਉਸ ਦੇ ਪੁੱਤਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸੇ ਸਾਲ ਨਵੰਬਰ ਵਿਚ, ਪੁਲਿਸ ਨੇ ਸਿੰਡੀ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਸੀ। ਕਾਸ਼ ਪਟੇਲ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਵਿਚ, ਐਫ਼.ਬੀ.ਆਈ. ਨੇ ਚੋਟੀ ਦੇ 10 ਭਗੌੜਿਆਂ ਵਿਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਸ਼ ਪਟੇਲ ਨੇ ਭਾਰਤੀ ਪੁਲਿਸ ਅਤੇ ਪ੍ਰਸ਼ਾਸਨ ਦਾ ਉਨ੍ਹਾਂ ਦੇ ਸਹਿਯੋਗ ਲਈ ਧਨਵਾਦ ਵੀ ਕੀਤਾ ਹੈ। ਸਿੰਡੀ ਰੋਡਰਿਗਜ਼ ’ਤੇ 25 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਸਿੰਡੀ ਰੋਡਰਿਗਜ਼ ਮੈਕਸੀਕਨ ਅਤੇ ਭਾਰਤੀ ਮੂਲ ਦੀ ਦੱਸੀ ਜਾ ਰਹੀ ਹੈ।
(For more news apart from F.B.I. In Collaboration with Indian Police, Cindy Rodriguez was Arrested Latest News in Punjabi stay tuned to Rozana Spokesman.)