
KKR ਨੇ 93 ਦੌੜਾਂ ਦਾ ਟੀਚਾ 10 ਓਵਰਾਂ ਵਿਚ ਹੀ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਸੀ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) 2021 ਦਾ 31 ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਵਿਚਕਾਰ ਮੁਕਾਬਲਾ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿਚ ਹੋਇਆ। KKR ਨੇ ਇਸ ਮੈਚ ਵਿਚ RCB ਨੂੰ 9 ਵਿਕਟਾਂ (won by 9 wickets) ਨਾਲ ਹਰਾ ਦਿੱਤਾ ਹੈ। KKR ਨੇ 93 ਦੌੜਾਂ ਦਾ ਟੀਚਾ 10 ਓਵਰਾਂ ਵਿਚ ਹੀ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਸੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੇ ਹੱਕ 'ਚ ਆਏ ਹਰੀਸ਼ ਰਾਵਤ, PM ਮੋਦੀ ਤੇ ਨਵਾਜ਼ ਸ਼ਰੀਫ ਦੀ ਫੋਟੋ ਸਾਂਝੀ ਕਰ ਕੀਤਾ ਸਵਾਲ
KKR vs RCB
ਪਹਿਲਾਂ ਬੱਲੇਬਾਜ਼ੀ ਕਰਦਿਆਂ RCB ਦੀ ਟੀਮ ਨੇ ਸਿਰਫ਼ 92 ਦੌੜਾਂ 'ਤੇ ਸਿਮਟ ਗਈ। ਜਿਸ ਤੋਂ ਬਾਅਦ KKR ਦੇ ਸ਼ੁਭਮਨ ਗਿੱਲ ਅਤੇ ਵੈਂਕਟੇਸ਼ਨ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ KKR ਨੂੰ 9 ਵਿਕਟਾਂ ਨਾਲ ਜਿੱਤ ਦਿਵਾਈ। ਸ਼ੁਭਮਨ ਗਿੱਲ ਨੇ 34 ਗੇਂਦਾਂ ਵਿਚ 48 ਦੌੜਾਂ ਦੀ ਪਾਰੀ ਖੇਡੀ। ਆਪਣੇ ਪਹਿਲੇ ਮੈਚ ਵਿਚ ਵੈਂਕਟੇਸ਼ ਅਈਅਰ ਨੇ 27 ਗੇਂਦਾਂ ਵਿਚ ਅਜੇਤੂ 41 ਦੌੜਾਂ ਬਣਾਈਆਂ। RCB ਨੂੰ ਇੱਕੋ-ਇੱਕ ਸਫ਼ਲਤਾ ਯੁਜਵੇਂਦਰ ਚਾਹਲ ਨੇ ਇੱਕ ਵਿਕਟ ਲੈਣ ਕਾਰਨ ਮਿਲੀ।
ਇਹ ਵੀ ਪੜ੍ਹੋ: ਕਰਨਾਟਕ ਦੇ ਮੁੱਖ ਮੰਤਰੀ ਦਾ ਵਿਵਾਦਤ ਬਿਆਨ, ਕਿਸਾਨ ਅੰਦੋਲਨ ਨੂੰ ਦੱਸਿਆ ‘ਕਾਂਗਰਸ ਪ੍ਰਾਯੋਜਿਤ’
KKR vs RCB
ਤੁਹਾਨੂੰ ਦੱਸ ਦੇਈਏ ਕਿ ਗੇਂਦਾਂ ਦੇ ਮਾਮਲੇ ਵਿਚ ਇਹ KKR ਦੀ IPL ਵਿਚ ਸਭ ਤੋਂ ਵੱਡੀ ਜਿੱਤ ਹੈ, ਜਿਸ ਵਿਚ KKR ਨੇ ਪਹਿਲੀ ਵਾਰ 60 ਗੇਂਦਾਂ ਹੁੰਦੇ ਹੋਏ ਟੀਚਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ RCB ਨੂੰ ਪਹਿਲੀ ਵਾਰ ਇੰਨੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੇਕੇਆਰ ਆਰਸੀਬੀ ਦੇ ਖਿਲਾਫ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ ਵਾਲੀ ਦੂਜੀ ਟੀਮ ਹੈ।