
ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਜਾਵੇਦ ਬਾਜਵਾ ਨਾਲ ਦੋਸਤੀ ਨੂੰ ਲੈ ਕੇ ਭਾਜਪਾ ਨੂੰ ਜਵਾਬ ਦਿੱਤਾ ਹੈ।
ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਫੋਟੋ ਸਾਂਝੀ ਕਰਦਿਆਂ ਭਾਜਪਾ ਦੀ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਨੂੰ ਸਵਾਲ ਕੀਤੇ ਹਨ। ਦਰਅਸਲ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਜਾਵੇਦ ਬਾਜਵਾ ਨਾਲ ਦੋਸਤੀ ਨੂੰ ਲੈ ਕੇ ਭਾਜਪਾ ਨੂੰ ਜਵਾਬ ਦਿੱਤਾ ਹੈ।
Photo
ਹੋਰ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੰਮ੍ਰਿਤਸਰ ਦੌਰਾ ਰੱਦ
ਉਹਨਾਂ ਕਿਹਾ, ‘ਅੱਜ ਉਹਨਾਂ ਨੂੰ ਨਵਜੋਤ ਸਿੱਧੂ ਦੀ ਇਮਰਾਨ ਖ਼ਾਨ ਨਾਲ ਦੋਸਤੀ ਤੋਂ ਤਕਲੀਫ ਹੋ ਰਹੀ ਹੈ। ਜੇ ਮੋਦੀ ਜੀ ਨਵਾਜ਼ ਸ਼ਰੀਫ ਨੂੰ ਗਲੇ ਮਿਲਦੇ ਹਨ ਤਾਂ ਉਸ ਵਿਚ ਦੇਸ਼ ਦਾ ਕੰਮ। ਜੇ ਕੋਈ ਵਿਅਕਤੀ ਅਪਣੇ ਧਾਰਮਿਕ ਸਥਾਨ ਦਾ ਲਾਂਘਾ ਖੋਲ੍ਹਣ ਲਈ ਆਪਣੇ ਦੂਜੇ ਪੰਜਾਬੀ ਭਰਾ ਜੋ ਪਾਕਿ ਫੌਜ ਦੇ ਜਨਰਲ ਹਨ, ਨੂੰ ਗਲੇ ਮਿਲਦਾ ਹੈ ਤਾਂ ਉਸ ਵਿਚ ਦੇਸ਼ ਧ੍ਰੋਹ?’
Harish Rawat
ਹੋਰ ਪੜ੍ਹੋ: SGGS ਕਾਲਜ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਹਨ CM ਚਰਨਜੀਤ ਸਿੰਘ ਚੰਨੀ
ਇਸ ਦੇ ਨਾਲ ਹਰੀਸ਼ ਰਾਵਤ ਨੇ ਪੀਐਮ ਮੋਦੀ ਅਤੇ ਨਵਾਜ਼ ਸ਼ਰੀਫ ਦੇ ਗਲੇ ਮਿਲਦਿਆਂ ਦੀ ਫੋਟੋ ਵੀ ਸ਼ੇਅਰ ਕੀਤੀ। ਦੱਸ ਦਈਏ ਕਿ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਪਾਕਿ ਪੀਐਮ ਇਮਰਾਨ ਖਾਨ ਦੀ ਦੋਸਤੀ ਨੂੰ ਲੈ ਕੇ ਲਗਾਤਾਰ ਸਵਾਲ ਕੀਤੇ ਜਾਂਦੇ ਹਨ।