21 ਸਤੰਬਰ- ਜਾਣੋ ਇਸ ਤਰੀਕ ਨਾਲ ਜੁੜੀਆਂ ਦੇਸ਼-ਦੁਨੀਆ ਦੀਆਂ ਯਾਦਗਾਰ ਇਤਿਹਾਸਕ ਘਟਨਾਵਾਂ
Published : Sep 21, 2022, 11:40 am IST
Updated : Sep 21, 2022, 11:40 am IST
SHARE ARTICLE
What Happened on September 21
What Happened on September 21

ਅਮਰੀਕਾ ਅਤੇ ਬ੍ਰਾਜ਼ੀਲ ਵਿਚਕਾਰ ਟੈਲੀਗ੍ਰਾਫ਼ ਸੇਵਾ ਸ਼ੁਰੂ ਹੋਈ।

 

ਦੇਸ਼-ਦੁਨੀਆ ਦੇ ਇਤਿਹਾਸ 'ਚ 21 ਸਤੰਬਰ ਦੀ ਤਰੀਕ ਨਾਲ ਜੁੜੀਆਂ ਅਹਿਮ ਇਤਿਹਾਸਿਕ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ:-

1677: ਨੀਦਰਲੈਂਡ ਦੇ ਜੌਨ ਅਤੇ ਨਿਕੋਲਸ ਵਾਨ ਡਰ ਹੇਡੇਨ ਨੂੰ ਅੱਗ ਬੁਝਾਉਣ ਵਾਲੇ ਯੰਤਰ ਦਾ ਪੇਟੈਂਟ ਪ੍ਰਾਪਤ ਹੋਇਆ।

1784: ਪੈਨਸਿਲਵੇਨੀਆ ਪੈਕੇਟ ਅਤੇ ਜਨਰਲ ਐਡਵਰਟਾਈਜ਼ਰ ਨਾਂਅ ਦਾ ਅਮਰੀਕਾ ਦਾ ਪਹਿਲਾ ਰੋਜ਼ਾਨਾ ਅਖਬਾਰ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ।

1790: ਪਾਲਘਾਟ ਨੇ  60 ਬੰਦੂਕਾਂ ਨਾਲ ਜਨਰਲ ਮੀਡੋਜ਼ ਦੀ ਅਗਵਾਈ ਵਾਲੀ ਬ੍ਰਿਟਿਸ਼ ਟੁਕੜੀ ਅੱਗੇ ਆਤਮਸਮਰਪਣ ਕੀਤਾ।

1792: ਫ੍ਰੈਂਚ ਨੈਸ਼ਨਲ ਕਨਵੈਨਸ਼ਨ ਨੇ ਰਾਜਸ਼ਾਹੀ ਨੂੰ ਖ਼ਤਮ ਕਰਨ ਲਈ ਵੋਟ ਦਿੱਤੀ।

1857: ਅੰਗਰੇਜ਼ਾਂ ਨੇ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇੱਕ ਦਿਨ ਪਹਿਲਾਂ, ਉਹ ਬ੍ਰਿਟਿਸ਼ ਫ਼ੌਜ ਹੱਥੋਂ ਦਿੱਲੀ ਹਾਰ ਗਿਆ ਸੀ ਅਤੇ ਉਸ ਅੱਗੇ ਆਤਮਸਮਰਪਣ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ।

1866: ਬਰਤਾਨੀਆ ਦੇ ਪ੍ਰਸਿੱਧ ਲੇਖਕ ਅਤੇ ਇਤਿਹਾਸਕਾਰ ਹਰਬਰਟ ਜਾਰਜ ਵੇਲਜ਼ ਦਾ ਜਨਮ ਹੋਇਆ।

1883: ਅਮਰੀਕਾ ਅਤੇ ਬ੍ਰਾਜ਼ੀਲ ਵਿਚਕਾਰ ਟੈਲੀਗ੍ਰਾਫ਼ ਸੇਵਾ ਸ਼ੁਰੂ ਹੋਈ।

1921: ਜਰਮਨੀ ਦੇ ਓਪੂ ਵਿਖੇ ਇੱਕ ਕੈਮੀਕਲ ਪਲਾਂਟ ਵਿੱਚ ਧਮਾਕੇ 'ਚ 800 ਲੋਕਾਂ ਦੀ ਮੌਤ ਹੋ ਗਈ।

1934: ਜਾਪਾਨ ਦੇ ਹੋਂਸੂ ਟਾਪੂ 'ਤੇ ਆਏ ਭਿਆਨਕ ਤੂਫ਼ਾਨ ਕਾਰਨ 4000 ਲੋਕਾਂ ਦੀ ਮੌਤ ਹੋ ਗਈ।

1949: ਚੀਨ ਵਿੱਚ ਕਮਿਊਨਿਸਟ ਆਗੂਆਂ ਨੇ 'ਪੀਪਲਜ਼ ਰੀਪਬਲਿਕ ਆਫ਼ ਚਾਈਨਾ' ਪਾਰਟੀ ਦਾ ਐਲਾਨ ਕੀਤਾ।

1964: ਮਾਲਟਾ ਨੇ ਬਰਤਾਨੀਆ ਤੋਂ ਅਜ਼ਾਦੀ ਹਾਸਲ ਕੀਤੀ।

1985: ਉੱਤਰੀ ਅਤੇ ਦੱਖਣੀ ਕੋਰੀਆ ਨੇ ਪਰਿਵਾਰਾਂ ਦੀਆਂ ਮੁਲਾਕਾਤਾਂ ਲਈ ਆਪਣੀਆਂ ਸਰਹੱਦਾਂ ਖੋਲ੍ਹੀਆਂ।

1991: ਅਰਮੇਨੀਆ ਨੇ ਸੋਵੀਅਤ ਸੰਘ ਤੋਂ ਅਜ਼ਾਦੀ ਪ੍ਰਾਪਤ ਕੀਤੀ।

1999: ਕੇਂਦਰੀ ਤਾਈਵਾਨ ਵਿੱਚ ਭੂਚਾਲ ਕਾਰਨ 2,400 ਲੋਕ ਮਾਰੇ ਗਏ।

2004: ਅਮਰੀਕਾ ਨੇ ਲੀਬੀਆ ਤੋਂ ਆਰਥਿਕ ਪਾਬੰਦੀਆਂ ਹਟਾਈਆਂ।

2020: ਬਿਨਾਂ ਆਕਸੀਜਨ ਸਿਲੰਡਰ ਦੇ 10 ਵਾਰ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਦੀ ਚੋਟੀ 'ਤੇ ਚੜ੍ਹਨ ਵਾਲੇ ਨੇਪਾਲ ਦੇ ਮਸ਼ਹੂਰ ਪਰਬਤਾਰੋਹੀ ਅੰਗ ਰੀਟਾ ਸ਼ੇਰਪਾ ਦੀ ਮੌਤ ਹੋ ਗਈ।

Location: India, Delhi, New Delhi

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement