ਅਮਰੀਕਾ 'ਚ ਭਾਰਤੀ ਦੂਤਾਵਾਸ 'ਤੇ ਹਮਲੇ ਦਾ ਮਾਮਲਾ: NIA ਨੇ ਜਾਰੀ ਕੀਤੀਆਂ 10 ਗਰਮਖਿਆਲੀਆਂ ਦੀਆਂ ਤਸਵੀਰਾਂ 
Published : Sep 21, 2023, 4:51 pm IST
Updated : Sep 21, 2023, 4:51 pm IST
SHARE ARTICLE
File Photo
File Photo

ਏਜੰਸੀ ਨੇ ਮੁਲਜ਼ਮਾਂ ਖ਼ਿਲਾਫ਼ ਤਿੰਨ ਵੱਖ-ਵੱਖ "ਪਛਾਣ ਅਤੇ ਸੂਚਨਾ ਲਈ ਬੇਨਤੀ ਨੋਟਿਸ" ਜਾਰੀ ਕੀਤੇ ਹਨ।

 

ਨਵੀਂ ਦਿੱਲੀ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਮਾਰਚ 2023 ਵਿਚ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਘਰ ਉੱਤੇ ਹੋਏ ਹਮਲੇ ਦੀ ਜਾਂਚ ਤੋਂ ਬਾਅਦ 10 ਗਰਮਖਿਆਲੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਨਆਈਏ ਨੇ ਮੁਲਜ਼ਮਾਂ ਬਾਰੇ ਆਮ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਏਜੰਸੀ ਨੇ ਮੁਲਜ਼ਮਾਂ ਖ਼ਿਲਾਫ਼ ਤਿੰਨ ਵੱਖ-ਵੱਖ "ਪਛਾਣ ਅਤੇ ਸੂਚਨਾ ਲਈ ਬੇਨਤੀ ਨੋਟਿਸ" ਜਾਰੀ ਕੀਤੇ ਹਨ।

ਤਸਵੀਰਾਂ ਜਾਰੀ ਕਰਦੇ ਹੋਏ ਐਨਆਈਏ ਨੇ ਕਿਹਾ ਕਿ ਕੋਈ ਵੀ ਅਹਿਮ ਜਾਣਕਾਰੀ ਜਿਸ ਨਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ, ਉਹ ਜਲਦੀ ਹੀ ਐਨਆਈਏ ਨਾਲ ਸਾਂਝੀ ਕੀਤੀ ਜਾਵੇ। ਇਸ ਦੇ ਲਈ NIA ਨੇ ਟੈਲੀਫੋਨ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਹੈ। ਏਜੰਸੀ ਨੇ ਦੋਸ਼ੀ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਗੁਪਤ ਰੱਖਣ ਦਾ ਵਾਅਦਾ ਕੀਤਾ ਹੈ। 

- ਐਨਆਈਏ ਹੈੱਡਕੁਆਰਟਰ, ਨਵੀਂ ਦਿੱਲੀ, ਕੰਟਰੋਲ ਰੂਮ- ਟੈਲੀਫੋਨ ਨੰਬਰ: 011-24368800, ਵਟਸਐਪ/ਟੈਲੀਗ੍ਰਾਮ: +91-8585931100, ਈਮੇਲ ਆਈਡੀ: do.nia@gov.in
- ਐਨਆਈਏ ਬ੍ਰਾਂਚ ਆਫਿਸ, ਚੰਡੀਗੜ੍ਹ- ਟੈਲੀਫੋਨ ਨੰਬਰ: 0172-2682900, 2682901, ਵਟਸਐਪ/ਟੈਲੀਗ੍ਰਾਮ ਨੰਬਰ: 7743002947, ਈਮੇਲ ਆਈਡੀ: info-chd.nia@gov.in

- ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲੇਟ ਉੱਤੇ ਹਮਲਾ 18 ਅਤੇ 19 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ। ਕੁਝ ਗਰਮਖਿਆਲੀ ਸਮਰਥਕਾਂ ਨੇ ਕੌਂਸਲੇਟ ਵਿਚ ਦਾਖਲ ਹੋ ਕੇ ਕੌਂਸਲੇਟ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਉਸੇ ਦਿਨ, ਨਾਅਰੇਬਾਜ਼ੀ ਕਰਦੇ ਹੋਏ ਗਰਮਖਿਆਲੀ ਸਮਰਥਕਾਂ ਨੇ ਸਿਟੀ ਪੁਲਿਸ ਦੁਆਰਾ ਬਣਾਏ ਗਏ ਅਸਥਾਈ ਸੁਰੱਖਿਆ ਬੈਰੀਅਰਾਂ ਨੂੰ ਤੋੜ ਦਿੱਤਾ ਅਤੇ ਕੰਸਲਟ ਅਹਾਤੇ 'ਤੇ ਦੋ ਅਖੌਤੀ ਖਾਲਿਸਤਾਨੀ ਝੰਡੇ ਲਗਾ ਦਿੱਤੇ। ਕੌਂਸਲੇਟ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ।

ਇਸ ਹਮਲੇ ਦੌਰਾਨ ਦੂਤਘਰ ਦੇ ਅਧਿਕਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 1 ਅਤੇ 2 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੀ ਕੁਝ ਮੁਲਜ਼ਮ ਦੂਤਾਵਾਸ ਅੰਦਰ ਦਾਖਲ ਹੋਏ ਅਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਐਨਆਈਏ ਨੇ ਆਈਪੀਸੀ ਦੀ ਧਾਰਾ 109,120-ਬੀ, 147, 148,149, 323,436,448 ਅਤੇ 452, ਯੂਏ (ਪੀ) ਐਕਟ ਦੀ ਧਾਰਾ 13 ਆਦਿ ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ 16 ਜੂਨ, 2023 ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਐਨਆਈਏ ਦੀ ਟੀਮ ਨੇ ਇਸ ਮਾਮਲੇ ਦੀ ਜਾਂਚ ਲਈ ਅਗਸਤ ਮਹੀਨੇ ਸਾਨ ਫਰਾਂਸਿਸਕੋ ਦਾ ਦੌਰਾ ਕੀਤਾ ਸੀ।

Tags: nia

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 22/01/2025

22 Jan 2025 12:24 PM

Jagjit Dallewal Medical Facility News : ਇੱਕ Training Doctor ਦੇ ਹੱਥ ਕਿਉਂ ਸੌਂਪੀ ਡੱਲੇਵਾਲ ਦੀ ਜ਼ਿੰਮੇਵਾਰੀ

22 Jan 2025 12:19 PM

Donald Trump Latest News :ਵੱਡੀ ਖ਼ਬਰ: ਰਾਸ਼ਟਰਪਤੀ ਬਣਦੇ ਹੀ ਟਰੰਪ ਦੇ ਵੱਡੇ ਐਕਸ਼ਨ

21 Jan 2025 12:07 PM

Akal Takhat Sahib ਦੇ ਹੁਕਮਾਂ ਨੂੰ ਨਹੀਂ ਮੰਨਦਾ Akali Dal Badal

21 Jan 2025 12:04 PM

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM
Advertisement