
Bihar News : ਸਮੋਸੇ ਪਾਰਟੀ ਕਰਦੇ ਸਮੇਂ ਪੁਲਿਸ ਨੇ ਕੀਤਾ ਕਾਬੂ
Bihar News : ਜ਼ਿਲ੍ਹੇ 'ਚ ਇਕ ਲੜਕਾ ਪੁਲਿਸ ਦੀ ਵਰਦੀ ਪਾ ਕੇ ਆਪਣੇ ਆਪ ਨੂੰ IPS ਦੱਸ ਕੇ ਘੁੰਮ ਰਿਹਾ ਸੀ, ਜਦੋਂ ਉਹ ਆਈ.ਪੀ.ਐੱਸ ਦੀ ਨੌਕਰੀ ਮਿਲਣ ਦੇ ਜਸ਼ਨ 'ਚ ਸਮੋਸੇ ਪਾਰਟੀ ਕਰ ਰਿਹਾ ਸੀ ਤਾਂ ਪੁਲਿਸ ਨੇ ਆ ਕੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਥਾਣੇ ਜਾਣਾ ਪਿਆ, ਮਾਮਲਾ ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਸਿਕੰਦਰਾ ਥਾਣਾ ਖੇਤਰ ਦਾ ਹੈ, ਜਿਸ ਦੀ ਪਛਾਣ ਮਿਥਲੇਸ਼ ਮਾਂਝੀ (18) ਵਜੋਂ ਹੋਈ ਹੈ ਮਿਥਲੇਸ਼ ਨੇ ਖਹਿਰਾ ਦੇ ਰਹਿਣ ਵਾਲੇ ਮਨੋਜ ਸਿੰਘ 'ਤੇ ਉਸ ਤੋਂ 2 ਲੱਖ ਰੁਪਏ ਲੈ ਕੇ ਵਰਦੀ ਦੇਣ ਦਾ ਦੋਸ਼ ਲਗਾਇਆ ਹੈ, ਕਿਹਾ ਕਿ 'ਹੁਣ ਤੁਸੀਂ ਪੁਲਿਸ 'ਚ ਨੌਕਰੀ ਕਰ ਸਕਦੇ ਹੋ'। ਨੌਜਵਾਨ ਨੇ ਕਿਹਾ 'ਮੈਂ ਆਈ.ਪੀ.ਐੱਸ.'ਹੂੰ ….! ਨੌਜਵਾਨ ਹਲਕਾ ਲਖੀਸਰਾਏ ਦੇ ਪਿੰਡ ਗੋਵਰਧਨ ਬੀਘਾ ਧੀਰਾ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਨੂੰ ਸਿਕੰਦਰਾ ਚੌਕ ਦੇ ਆਸ-ਪਾਸ ਸੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਉਸ ਨੂੰ ਪੁਲਿਸ ਫੜਨ ਗਈ ਤਾਂ ਉਸ ਨੇ ਕਿਹਾ ਕਿ ਮੈਂ ਆਈ.ਪੀ.ਐੱਸ ਹਾਂ। ਇਸ ਤੋਂ ਬਾਅਦ ਪੁਲਿਸ ਉਸ ਫੜ ਕੇ ਥਾਣੇ ਲੈ ਗਈ ਜਿਥੇ ਨੌਜਵਾਨ ਨੇ ਕਈ ਖੁਲਾਸੇ ਕੀਤੇ । ਉਸ ਨੇ ਦੱਸਿਆ ਕਿ ਮਨੋਜ ਸਿੰਘ ਨਾਂ ਦੇ ਵਿਅਕਤੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਦੋ ਲੱਖ ਰੁਪਏ ਦੇ ਦਿਓ ਤਾਂ ਮੈਂ ਤੁਹਾਨੂੰ ਆਈਪੀਐਸ ਬਣਾ ਦਿਆਂਗਾ ਅਤੇ ਇਸ ਦੇ ਬਦਲੇ ਇੱਕ ਮਹੀਨਾ ਪਹਿਲਾਂ ਮਨੋਜ ਸਿੰਘ ਨੇ ਉਸ ਨੂੰ ਦੋ ਲੱਖ ਰੁਪਏ ਦਿੱਤੇ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਖੈਰਾ ਚੌਕ 'ਚ ਨੌਜਵਾਨ ਨੂੰ ਇਕ ਵਰਦੀ ਅਤੇ ਪਿਸਤੌਲ ਦੇ ਕੇ ਕਿਹਾ, 'ਬਹੁਤ ਜਲਦੀ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਕਿੱਥੇ ਡਿਊਟੀ ਕਰਦੇ ਹੋ।
ਲੜਕਾ ਵਰਦੀ ਪਾ ਕੇ ਪਿੰਡ ਆਪਣੀ ਮਾਂ ਪਹੁੰਚਿਆ ਅਤੇ ਦੱਸਿਆ ਕਿ ਉਹ ਆਈਪੀਐਸ ਬਣ ਗਿਆ ਹੈ, ਇਸ ਤੋਂ ਬਾਅਦ ਉਹ 30 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਦੇਣ ਸਿੰਕਦਰਾ ਆ ਗਿਆ। ਉਹ ਖੁਸ਼ੀ ਵਿਚ ਸਿਕੰਦਰਾ ਚੌਕ ਵਿੱਚ ਘੁੰਮ ਰਿਹਾ ਸੀ ਅਤੇ ਲੋਕਾਂ ਨੂੰ ਦੱਸ ਰਿਹਾ ਸੀ ਕਿ ਉਹ ਆਈਪੀਐਸ ਬਣ ਗਿਆ ਹੈ ਅਤੇ ਸਮੋਸੇ ਪਾਰਟੀ ਕਰ ਰਿਹਾ ਸੀ, ਇਸ ਦੌਰਾਨ ਕਿਸੇ ਨੇ ਸਿਕੰਦਰਾ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
(For more news apart from 18-year-old boy became IPS in Jamui without passing UPSC News in Punjabi, stay tuned to Rozana Spokesman)