ਮੱਧ ਪ੍ਰਦੇਸ਼ ਦਾ ਗੜ੍ਹ ਬਚਾਉਣ ਲਈ ਸ਼ਿਵਰਾਜ ਸਰਕਾਰ ਲਵੇਗੀ ਜਾਦੂਗਰਾਂ ਦਾ ਸਹਾਰਾ 
Published : Oct 21, 2018, 3:20 pm IST
Updated : Oct 21, 2018, 3:20 pm IST
SHARE ARTICLE
Shiv Sena
Shiv Sena

ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਲਗਾਤਾਰ ਚੌਥੀ ਵਾਰ ਸੱਤਾ ਵਿਚ ਵਾਪਸੀ ਲਈ ਸ਼ਿਵਰਾਜ ਸਰਕਾਰ ਹੁਣ ਜਾਦੂਗਰਾਂ ਦਾ ਸਹਾਰਾ ਲੈਣ ਦੀ ਤਿ...

ਭੋਪਾਲ : (ਭਾਸ਼ਾ) ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਲਗਾਤਾਰ ਚੌਥੀ ਵਾਰ ਸੱਤਾ ਵਿਚ ਵਾਪਸੀ ਲਈ ਸ਼ਿਵਰਾਜ ਸਰਕਾਰ ਹੁਣ ਜਾਦੂਗਰਾਂ ਦਾ ਸਹਾਰਾ ਲੈਣ ਦੀ ਤਿਆਰੀ ਵਿਚ ਹੈ। ਮੈਜਿਕ ਸਪੈਲ ਦੇ ਇਸ ਯੂਨੀਕ ਕਦਮ ਨਾਲ ਸ਼ਿਵਰਾਜ ਸਰਕਾਰ ਜਨਤਾ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਸਕਦੀ ਹੈ।  ਐਮਪੀ ਬੀਜੇਪੀ ਦੇ ਬੁਲਾਰੇ ਰਜਨੀਸ਼ ਅਗਰਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਰਜਨੀਸ਼ ਅੱਗਰਵਾਲ ਨੇ ਕਿਹਾ ਹੈ ਕਿ ਅਸੀਂ ਕੈਂਪਨ ਅਤੇ ਪਬਲਿਸਿਟੀ ਲਈ ਜਾਦੂਗਰਾਂ ਦਾ ਸਹਾਰਾ ਲੈਣ ਦੀ ਤਿਆਰੀ ਵਿਚ ਹੈ।

Rajneesh AgrawalRajneesh Agrawal

ਪਾਰਟੀ 15 ਸਾਲਾਂ  ਦੇ ਦੌਰਾਨ ਕੀਤੇ ਗਏ ਕੰਮਾਂ ਨੂੰ ਹਾਈਲਾਇਟ ਕਰਨ ਅਤੇ ਪਿਛਲੀ ਕਾਂਗਰਸ ਸਰਕਾਰ ਨਾਲ ਇਸ ਦੀ ਤੁਲਨਾ ਜਨਤਾ ਤੱਕ ਪਹੁੰਚਾਉਣ ਲਈ ਜਾਦੂਗਰਾਂ ਦੀ ਮਦਦ ਲਵੇਗੀ। ਬੀਜੇਪੀ ਬੁਲਾਰੇ ਨੇ ਦੱਸਿਆ ਕਿ ਮੈਜਿਕ ਸ਼ੋਅ ਦਾ ਪ੍ਰਬੰਧ ਖਾਸਕਰ ਪੇਂਡੂ ਅਤੇ ਸੈਮੀ ਅਰਬਨ ਬਾਜ਼ਾਰਾਂ ਵਿਚ ਕੀਤਾ ਜਾਵੇਗਾ ਤਾਕਿ ਵੋਟਰਾਂ ਤੱਕ ਪਹੁੰਚਿਆ ਜਾ ਸਕੇ। ਹਾਲਾਂਕਿ ਪਾਰਟੀ ਕਿੰਨੇ ਜਾਦੂਗਰਾਂ ਦੀ ਸੇਵਾ ਲਵੇਗੀ ਇਸ ਦਾ ਫੈਸਲਾ ਹੁਣੇ ਨਹੀਂ ਹੋ ਪਾਇਆ ਹੈ। ਹਾਲਾਂਕਿ ਬੀਜੇਪੀ ਨੂੰ ਉਮੀਦ ਹੈ ਕਿ ਵਿਧਾਨਸਭਾ ਚੋਣਾਂ ਦੇ ਪ੍ਚਾਰ ਦੇ ਦੌਰਾਨ ਮੈਜਿਕ ਸ਼ੋਅ ਛੇਤੀ ਸ਼ੁਰੂ ਹੋ ਜਾਣਗੇ।

ਇਹਨਾਂ ਸਾਰੀਆਂ ਗਤੀਵਿਧੀਆਂ ਲਈ ਬਜਟ ਨਿਰਧਾਰਿਤ ਕਰਨ ਦੀ ਪ੍ਰਤਿਕਿਰਿਆ 'ਤੇ ਕੰਮ ਚੱਲ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਕਲਾ ਦੇ ਜ਼ਰੀਏ ਅਸੀਂ ਲੋਕਾਂ, ਖਾਸਕਰ ਕਮਜ਼ੋਰ ਤਬਕੇ ਨੂੰ ਇਹ ਦੱਸਣ ਜਾ ਰਹੇ ਹਨ ਕਿ ਬੀਜੇਪੀ ਸਰਕਾਰ ਨੇ ਪਿਛਲੇ 15 ਸਾਲਾਂ ਵਿਚ ਉਨ੍ਹਾਂ ਦੇ ਲਈ ਕੀ ਕੀਤਾ। ਰਜਨੀਸ਼ ਅੱਗਰਵਾਲ ਨੇ ਦੱਸਿਆ ਕਿ ਇਹ ਮੈਜਿਕ ਸ਼ੋਅ ਬੀਜੇਪੀ ਤੋਂ ਪਹਿਲਾਂ ਦੀ ਕਾਂਗਰਸ ਸਰਕਾਰ ਦੀ ਅਸਫਲਤਾ ਦੀ ਗਿਣਤੀ ਕਰਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 1993 ਤੋਂ 2003 ਤੱਕ ਦਿਗਵੀਜੈ ਸਿੰਘ ਦੀ ਸਰਕਾਰ  ਦੇ 10 ਸਾਲਾਂ ਦੇ ਦੌਰਾਨ ਸੜਕ, ਬਿਜਲੀ ਅਤੇ ਮੁੱਢਲੀਆਂ ਸਹੂਲਤਾਂ ਦੀ ਖ਼ਰਾਬ ਹਾਲਤ ਦੇ ਬਾਰੇ ਵਿਚ ਦੱਸਿਆ ਜਾਵੇਗਾ।

BJPBJP

ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਵਿਧਾਨਸਭਾ ਚਣਾਂ ਲਈ ਵੋਟਿੰਗ ਹੋਣੀ ਹੈ। ਚੋਣ ਤੋੋਂ ਪਹਿਲਾਂ ਆਏ ਸਾਰੇ ਸਰਵੇ ਇਸ ਵਾਰ ਮੱਧ ਪ੍ਰਦੇਸ਼ ਵਿਚ ਲੜਾਈ ਦੇ ਸੰਕੇਤ ਦੇ ਰਹੇ ਹਨ।  ਕਾਂਗਰਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਆਮ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ  ਦੇ ਵਿਧਾਨਸਭਾ ਚੋਣਾਂ ਵਿਚ ਜਿੱਤ ਹਾਸਲ ਕਰ ਅਪਣਾ ਮਨੋਬਲ ਵਧਾਏ। ਉਥੇ ਹੀ, ਬੀਜੇਪੀ ਨੇ ਵੀ ਇਹਨਾਂ ਤਿੰਨਾਂ ਰਾਜਾਂ ਵਿਚ ਸੱਤਾ ਬਚਾਏ ਰੱਖਣ ਨੂੰ ਅਪਣੀ ਪੂਰੀ ਤਾਕਤ ਝੋਕ ਰੱਖੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement