
ਮੱਧ ਪ੍ਰਦੇਸ਼ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਪੁਲਿਸ ਵਾਹਨ ਚੈਕਿੰਗ ਮੁਹਿੰਮ ਚਲਾਉਣ ਲਈ ਉਤਰੀ ਪਰ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਵਿਅਕਤੀ ਖ਼ੁਦ...
ਭੋਪਾਲ : ਮੱਧ ਪ੍ਰਦੇਸ਼ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਪੁਲਿਸ ਵਾਹਨ ਚੈਕਿੰਗ ਮੁਹਿੰਮ ਚਲਾਉਣ ਲਈ ਉਤਰੀ ਪਰ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਵਿਅਕਤੀ ਖ਼ੁਦ ਨੂੰ ਮੁੱਖ ਮੰਤਰੀ ਦਾ ਜੀਜਾ ਦੱਸਣ ਲੱਗਿਆ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਵਿਧਾਨ ਸਭਾ ਦੇ ਨੇੜੇ ਵਾਹਨ ਚੈਕਿੰਗ ਮੁਹਿੰਮ ਦੌਰਾਨ ਪੁਲਿਸ ਵਾਲਿਆਂ ਦਾ ਇਕ ਅਜਿਹੇ ਵਿਅਕਤੀ ਨਾਲ ਸਾਹਮਣਾ ਹੋਇਆ ਜੋ ਚਲਾਨ ਕੱਟਣ ਤੋਂ ਬਚਣ ਦੇ ਲਈ ਅਪਣੇ ਆਪ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਜੀਜਾ ਦੱਸਣ ਲੱਗਿਆ।
CM Shivraj Chouhan
ਹਾਲਾਂਕਿ ਇਸ 'ਤੇ ਹੁਣ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੀ ਬਿਆਨ ਆ ਗਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਹ ਰਾਜ ਵਿਚ ਕਈ ਲੋਕਾਂ ਦੇ ਸਾਲੇ ਹਨ। ਵਿਧਾਨ ਸਭਾ ਕੋਲ ਹੰਗਾਮਾ ਕਰ ਰਹੇ ਵਿਅਕਤੀ ਦੇ ਦਾਅਵੇ 'ਤੇ ਮੁੱਖ ਮੰਤਰੀ ਸ਼ਿਵਰਾਜ ਨੇ ਕਿਹਾ ਕਿ ਮੇਰੀਆਂ ਕਰੋੜਾਂ ਭੈਣਾਂ ਹਨ ਅਤੇ ਮੈਂ ਮੱਧ ਪ੍ਰਦੇਸ਼ ਵਿਚ ਬਹੁਤ ਸਾਰੇ ਲੋਕਾਂ ਦਾ ਸਾਲਾ ਹਾਂ, ਕਾਨੂੰਨ ਅਪਣਾ ਕੰਮ ਕਰੇਗਾ।
Man Claiming Brother in Law
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਸੜਕ 'ਤੇ ਉਤਰੀ ਰਾਜਧਾਨੀ ਪੁਲਿਸ ਨੇ ਮੁਹਿੰਮ ਚਲਾ ਕੇ 128 ਵਾਹਨਾਂ ਦੇ ਹੂਟਰ ਉਤਰਵਾਏ। ਇਸ ਦੌਰਾਨ ਪੁਲਿਸ ਦੀ ਵਾਹਨ ਚਾਲਕਾਂ ਦੇ ਨਾਲ ਤਿੱਖੀ ਨੋਕ ਝੋਕ ਹੁੰਦੀ ਰਹੀ। ਇਹ ਹੰਗਾਮਾ ਜੇਲ੍ਹ ਪਹਾੜੀ ਰੋਡ 'ਤੇ ਦੁਪਹਿਰ ਸਮੇਂ ਹੋਇਆ, ਜਦੋਂ ਇਕ ਵਿਅਕਤੀ ਖ਼ੁਦ ਨੂੰ ਮੁੱਖ ਮੰਤਰੀ ਦਾ ਜੀਜਾ ਦਸਦੇ ਹੋਏ ਟ੍ਰੈਫਿਕ ਪੁਲਿਸ ਨਾਲ ਉਲਝ ਗਿਆ।
Man Claiming Brother in Law
ਕਰੀਬ ਅੱਧੇ ਘੰਟੇ ਤਕ ਹੰਗਾਮਾ ਚਲਦਾ ਰਿਹਾ। ਦਿਨ ਭਰ ਵਿਚ 8 ਵਾਹਨ ਚਾਲਕਾਂ ਦੇ ਵਿਰੁਧ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕਰਕੇ 12 ਹਜ਼ਾਰ ਰੁਪਏ ਦੀ ਫੀਸ ਵਸੂਲੀ ਗਈ। ਮੱਧ ਪ੍ਰਦੇਸ਼ ਵਿਚ ਚੋਣ ਸਰਗਰਮੀ ਦੇ ਵਿਚਕਾਰ ਚੋਣ ਕਮਿਸ਼ਨ ਵੀ ਸਖ਼ਤ ਹੋਇਆ ਹੈ। ਪੁਲਿਸ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿਚ ਮੱਧ ਪ੍ਰਦੇਸ਼ ਪੁਲਿਸ ਨੇ ਸੜਕ 'ਤੇ ਗ਼ਲਤ ਤਰੀਕੇ ਨਾਲ ਚੱਲ ਰਹੇ ਵਾਹਨਾਂ ਅਤੇ ਹੂਟਰ ਲਗਾਉਣ ਵਾਲਿਆਂ ਦੇ ਵਿਰੁਧ ਮੁਹਿੰਮ ਚਲਾਈ।