ਕੁੜੀਆਂ ਦੇ ਵਾਸ਼ਰੂਮਾਂ 'ਚ ਚੋਰੀ ਝਾਤ ਮਾਰਨ ਵਾਲਾ ਕਾਬੂ, ਕੁੜੀਆਂ ਨੇ ਜੜੀਆਂ ਤਾੜ-ਤਾੜ ਚਪੇੜਾਂ
Published : Oct 21, 2022, 5:09 pm IST
Updated : Oct 21, 2022, 5:10 pm IST
SHARE ARTICLE
In Madhya Pradesh’s Chhatarpur, man held for peeping into girls' hostel washroom
In Madhya Pradesh’s Chhatarpur, man held for peeping into girls' hostel washroom

ਗਰਲਜ਼ ਹੋਸਟਲ ਦੀਆਂ ਕੁਝ ਕੁੜੀਆਂ ਇੱਕ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਈਆਂ, ਜਿਹੜਾ ਉਨ੍ਹਾਂ ਦੇ ਵਾਸ਼ਰੂਮ ਵਿੱਚ ਝਾਤ ਮਾਰਦਾ ਸੀ।

 

ਇੰਦੌਰ - ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ, ਹੋਸਟਲ ਵਾਰਡਨ ਅਤੇ ਹੋਸਟਲ 'ਚ ਰਹਿਣ ਵਾਲੀਆਂ ਕੁੜੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਬਾਅਦ, ਪੁਲਿਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਹੋਸਟਲ ਵਿੱਚ ਇੱਕ ਲੜਕੀ ਦੇ ਵਾਸ਼ਰੂਮ ਵਿੱਚ ਕਥਿਤ ਤੌਰ 'ਤੇ ਲੁਕ ਕੇ ਝਾਤੀ ਮਾਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਦੋਸ਼ੀ ਦੀ ਪਛਾਣ ਨਿਤੇਸ਼ ਕਰੋਸੀਆ ਵਜੋਂ ਹੋਈ ਹੈ।

ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੀਨੀਅਰ ਗਰਲਜ਼ ਹੋਸਟਲ ਦੀਆਂ ਕੁਝ ਕੁੜੀਆਂ ਇੱਕ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਈਆਂ, ਜਿਹੜਾ ਉਨ੍ਹਾਂ ਦੇ ਵਾਸ਼ਰੂਮ ਵਿੱਚ ਝਾਤ ਮਾਰਦਾ ਸੀ। ਪੁਲਿਸ ਨੇ ਮਾਮਲੇ ਦੀ ਤਸਦੀਕ ਕੀਤੀ ਅਤੇ ਦੋਸ਼ੀ ਨਿਤੇਸ਼ ਕਰੋਸੀਆ ਵਿਰੁੱਧ ਧਾਰਾ 354 ਸੀ ਦੇ ਤਹਿਤ ਐਫ਼ਆਈਆਰ ਦਰਜ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇੱਕ ਵਾਇਰਲ ਵੀਡੀਓ, ਜੋ ਇਸ ਘਟਨਾਕ੍ਰਮ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਉਸ 'ਚ ਇੱਕ ਦਰਜਨ ਦੇ ਕਰੀਬ ਕੁੜੀਆਂ ਨੂੰ ਇੱਕ ਵਿਅਕਤੀ ਨੂੰ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਸ ਵਿਅਕਤੀ 'ਤੇ ਬਦਸਲੂਕੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਖ਼ਬਰਾਂ ਮੁਤਾਬਿਕ ਕੁੜੀਆਂ ਛਤਰਪੁਰ ਸਥਿਤ ਹੋਮ ਗਾਰਡ ਦੇ ਦਫ਼ਤਰ ਪਹੁੰਚ ਗਈਆਂ, ਜਿੱਥੇ ਕਿ ਉਕਤ ਵਿਅਕਤੀ ਤਾਇਨਾਤ ਹੈ, ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਲੜਕੀਆਂ ਨੇ ਉਸ ਦੀ ਕੁੱਟਮਾਰ ਕੀਤੀ।

ਕਿਹਾ ਜਾ ਰਿਹਾ ਹੈ ਕਿ ਕੁੜੀਆਂ ਨੂੰ ਸ਼ੱਕ ਸੀ ਕਿ ਕੋਈ ਵਿਅਕਤੀ ਪਿਛਲੇ ਪਾਸੇ ਤੋਂ ਦੀਵਾਰ ਟੱਪ ਕੇ ਅੰਦਰ ਆਉਂਦਾ ਹੈ ਅਤੇ ਹੋਸਟਲ ਵਿੱਚ ਝਾਤੀ ਮਾਰਦਾ ਹੈ। ਇੱਕ ਨੇੜਲੀ ਦੁਕਾਨ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ 'ਤੇ ਉਸ ਵਿਅਕਤੀ ਦੀ ਪਛਾਣ ਹੋਈ ਜਿਸ 'ਚ ਉਹ ਛਾਲ ਮਾਰ ਕੇ ਦਾਖਲ ਹੁੰਦਾ ਦਿਖਾਈ ਦਿੱਤਾ ਅਤੇ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਜਾਂਦਾ ਦਿਖਾਈ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement