ਅਰਬਪਤੀਆਂ ਦੇ ਮਾਮਲੇ 'ਚ ਦੁਨੀਆ ਵਿੱਚ ਤੀਜੇ ਸਥਾਨ 'ਤੇ ਭਾਰਤ 

By : KOMALJEET

Published : Oct 21, 2022, 3:46 pm IST
Updated : Oct 21, 2022, 3:46 pm IST
SHARE ARTICLE
India ranks third in the world in terms of billionaires
India ranks third in the world in terms of billionaires

ਗ਼ਰੀਬੀ ਅਤੇ ਭੁੱਖਮਰੀ ਦੇ ਬਾਵਜੂਦ ਕਰੋੜਪਤੀਆਂ ਦੀ ਗਿਣਤੀ ਵਿੱਚ ਹੋਇਆ ਵਾਧਾ 

ਦੇਸ਼ ਵਿੱਚ 1132 ਲੋਕਾਂ ਕੋਲ 832 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ 
ਭਾਰਤ ਨੇ UK, ਰੂਸ ਅਤੇ ਸਵਿਟਜ਼ਰਲੈਂਡ ਵਰਗੇ ਅਮੀਰ ਦੇਸ਼ਾਂ ਨੂੰ ਵੀ ਪਛਾੜਿਆ 
ਸਰੋਤ : ਸੈਂਟੀ ਮਿਲੇਨੀਅਰ ਰਿਪੋਰਟ 
2032 ਤੱਕ ਦੂਜੇ ਨੰਬਰ 'ਤੇ ਚੀਨ ਨੂੰ ਵੀ ਛੱਡੇਗਾ ਪਿੱਛੇ : ਰਿਪੋਰਟ 
ਨਵੀਂ ਦਿੱਲੀ:
ਆਲਮੀ ਪੱਧਰ 'ਤੇ ਹੋਈ ਸੈਂਟੀ ਮਿਲੇਨੀਅਰ (100 ਮਿਲੀਆਂ ਡਾਲਰ ਯਾਨੀ 830 ਕਰੋੜ ਰੁਪਏ ਤੋਂ ਵੱਧ ਜਾਇਦਾਦ ਵਾਲੇ ਲੋਕ) ਰਿਪੋਰਟ ਵਿੱਚ ਚੌਕਾ ਦੇਣ ਵਾਲੇ ਖੁਲਾਸੇ ਹੋਏ ਹਨ। ਕਰੋੜਪਤੀਆਂ ਦੇ ਮਾਮਲੇ 'ਚ ਭਾਰਤ ਨੇ ਦੁਨੀਆ 'ਚ ਤੀਜਾ ਸਥਾਨ ਹਾਸਲ ਕੀਤਾ ਹੈ। ਭਾਰਤ ਨੇ ਬ੍ਰਿਟੇਨ, ਰੂਸ ਅਤੇ ਸਵਿਟਜ਼ਰਲੈਂਡ ਵਰਗੇ ਅਮੀਰ ਦੇਸ਼ਾਂ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਗਰੀਬੀ, ਮਹਿੰਗਾਈ ਅਤੇ ਭੁੱਖਮਰੀ ਦੇ ਬਾਵਜੂਦ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵੱਧ ਰਹੀ ਹੈ। 830 ਕਰੋੜ ਰੁਪਏ ($100 ਮਿਲੀਅਨ) ਤੋਂ ਵੱਧ ਦੀ ਨਿੱਜੀ ਜਾਇਦਾਦ ਦੇ ਨਾਲ ਦੁਨੀਆ ਦੇ ਪਹਿਲੇ ਗਲੋਬਲ ਅਧਿਐਨ ਵਿੱਚ ਕਰੋੜਪਤੀਆਂ ਦੀ ਸੂਚੀ ਵਿੱਚ ਭਾਰਤ ਤੀਜੇ ਸਥਾਨ 'ਤੇ ਹੈ।

ਇਸ ਰਿਪੋਰਟ ਅਨੁਸਾਰ ਦੁਨੀਆ ਦੇ 25,490 ਕਰੋੜਪਤੀਆਂ ਵਿੱਚੋਂ ਭਾਰਤ ਵਿੱਚ 1132 ਕਰੋੜਪਤੀ ਹਨ। ਇੰਟਰਨੈਸ਼ਨਲ ਇਨਵੈਸਟਮੈਂਟ ਮਾਈਗ੍ਰੇਸ਼ਨ ਐਡਵਾਈਜ਼ਰੀ ਫਰਮ ਹੈਨਲੇ ਐਂਡ ਪਾਰਟਨਰਸ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, 2032 ਤੱਕ, ਭਾਰਤ 80 ਫ਼ੀਸਦੀ ਵਿਕਾਸ ਦਰ ਨਾਲ ਕਰੋੜਪਤੀਆਂ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਦੇਵੇਗਾ, ਜੋ ਮੌਜੂਦਾ ਸਮੇਂ ਵਿੱਚ ਦੂਜੇ ਨੰਬਰ 'ਤੇ ਹੈ। ਆਰਥਿਕ ਲੇਖਕ ਮੀਸ਼ਾ ਗਲੈਨੀ ਨੇ ਕਿਹਾ ਕਿ ਅਗਲੇ ਦਹਾਕੇ ਵਿੱਚ ਏਸ਼ੀਆ ਵਿੱਚ ਕਰੋੜਪਤੀਆਂ ਦੀ ਵਾਧਾ ਦਰ ਲਗਭਗ 57 ਪ੍ਰਤੀਸ਼ਤ ਦੇ ਨਾਲ ਯੂਰਪ ਅਤੇ ਅਮਰੀਕਾ ਨਾਲੋਂ ਦੁੱਗਣੀ ਹੋਵੇਗੀ। ਏਸ਼ੀਆ ਵਿੱਚ, ਮੁੱਖ ਤੌਰ 'ਤੇ ਚੀਨ ਅਤੇ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।

ਵਿਸ਼ਵ ਦੀ ਕੁੱਲ ਅਬਾਦੀ ਦੇ 4 ਫ਼ੀਸਦੀ ਵਾਲਾ ਦੇਸ਼ ਅਮਰੀਕਾ ਇਸ ਸੂਚੀ ਵਿਚ 9,730 ਕਰੋੜਪਤੀ ਨਾਲ ਸਿਖਰ 'ਤੇ ਹੈ। ਦੁਨੀਆ ਦੇ ਕਰੋੜਪਤੀਆਂ ਦੀ ਕੁੱਲ ਗਿਣਤੀ ਦਾ 38 ਫੀਸਦੀ ਅਮਰੀਕਾ ਦਾ ਹੈ। ਇਸ ਤੋਂ ਬਾਅਦ ਦੂਜੇ ਅਤੇ ਤੀਜੇ ਸਥਾਨ 'ਤੇ ਕ੍ਰਮਵਾਰ 2,021 ਅਤੇ 1,132 ਕਰੋੜਪਤੀਆਂ ਨਾਲ ਚੀਨ ਅਤੇ ਭਾਰਤ ਹਨ।

ਕਰੋੜਪਤੀਆਂ ਦੀ ਸੂਚੀ ਮੁਤਾਬਕ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਬ੍ਰਿਟੇਨ 'ਚ ਕੁੱਲ 968 ਕਰੋੜਪਤੀ ਹਨ ਅਤੇ ਇਹ ਇਸ ਨੰਬਰ ਨਾਲ ਚੌਥੇ ਸਥਾਨ 'ਤੇ ਹੈ, ਜਦਕਿ ਜਰਮਨੀ ਪੰਜਵੇਂ ਸਥਾਨ 'ਤੇ ਹੈ। ਇਸ ਦੇਸ਼ ਵਿੱਚ ਕੁੱਲ 966 ਕਰੋੜਪਤੀ ਹਨ। ਸਵਿਟਜ਼ਰਲੈਂਡ 808 ਕਰੋੜਪਤੀਆਂ ਦੇ ਨਾਲ ਛੇਵੇਂ ਸਥਾਨ 'ਤੇ ਹੈ, ਜਦੋਂ ਕਿ ਜਾਪਾਨ 765 ਕਰੋੜਪਤੀਆਂ ਨਾਲ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਹੈ।

ਬਹੁਤ ਸਾਰੇ ਭਾਰਤੀ ਅਮੀਰ ਬਣਨ ਲਈ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਹਨ ਪਰ ਇਸ ਦੇਸ਼ ਵਿੱਚ ਕਰੋੜਪਤੀਆਂ ਦੀ ਗਿਣਤੀ 541 ਹੈ ਅਤੇ ਇਹ ਦੇਸ਼ ਸੂਚੀ ਵਿੱਚ ਅੱਠਵੇਂ ਨੰਬਰ 'ਤੇ ਹੈ। ਆਸਟ੍ਰੇਲੀਆ ਵੀ ਭਾਰਤ ਦੇ ਮੁਕਾਬਲੇ ਬਹੁਤ ਦੂਰ ਨਹੀਂ ਹੈ। ਇੱਥੇ 463 ਕਰੋੜਪਤੀ ਹਨ ਅਤੇ ਇਹ ਸੂਚੀ ਵਿੱਚ ਨੌਵੇਂ ਨੰਬਰ 'ਤੇ ਹੈ। ਯੂਕਰੇਨ ਨੂੰ ਤਬਾਹ ਕਰਨ ਵਾਲੇ ਰੂਸ ਦੇ ਕੋਲ 435 ਕਰੋੜਪਤੀ ਹਨ ਅਤੇ ਇਸ ਨਾਲ ਉਹ ਸੂਚੀ ਵਿੱਚ 10ਵੇਂ ਸਥਾਨ 'ਤੇ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1990 ਦੇ ਦਹਾਕੇ ਦੇ ਅਖੀਰ ਵਿੱਚ 30 ਮਿਲੀਅਨ ਡਾਲਰ ਵਾਲੇ ਲੋਕਾਂ ਨੂੰ 'ਸੁਪਰ ਅਮੀਰ' ਮੰਨਿਆ ਜਾਂਦਾ ਸੀ। ਉਸ ਸਮੇਂ ਇਹ ਬੈਂਚਮਾਰਕ ਸੀ ਪਰ ਉਦੋਂ ਤੋਂ ਜਾਇਦਾਦ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ ਅਤੇ ਹੁਣ $100 ਮਿਲੀਅਨ ਕਰੋੜਪਤੀ ਦਾ ਦਰਜਾ ਪ੍ਰਾਪਤ ਕਰਨ ਲਈ ਨਵਾਂ ਬੈਂਚਮਾਰਕ ਬਣ ਗਿਆ ਹੈ। ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ 'ਚ ਕਰੋੜਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement