ਦਿੱਲੀ 'ਚ ਵਿਦੇਸ਼ੀ ਔਰਤ ਦੀ ਮਿਲੀ ਲਾਸ਼, ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

By : GAGANDEEP

Published : Oct 21, 2023, 12:49 pm IST
Updated : Oct 21, 2023, 1:05 pm IST
SHARE ARTICLE
photo
photo

ਸਵਿਟਜ਼ਰਲੈਂਡ ਦੀ ਰਹਿਣ ਵਾਲੀ ਸੀ ਮ੍ਰਿਤਕ ਔਰਤ

 

ਨਵੀਂ ਦਿੱਲੀ: ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਇਕ ਔਰਤ ਦੀ ਸੜੀ ਹੋਈ ਲਾਸ਼ ਮਿਲਣ 'ਤੇ ਹੜਕੰਪ ਮਚ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਲਾਸ਼ ਇਥੇ ਸੁੱਟ ਦਿਤੀ ਗਈ ਹੈ। ਮਹਿਲਾ ਦੀ ਲਾਸ਼ ਕਾਰਪੋਰੇਸ਼ਨ ਵੱਲੋਂ ਚਲਾਏ ਜਾ ਰਹੇ ਸਕੂਲ ਨੇੜੇ ਮਿਲੀ ਹੈ। ਕਿਸੇ ਰਾਹਗੀਰ ਨੇ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿਤੀ। ਮ੍ਰਿਤਕ ਔਰਤ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਜਾਂਚ ਤੋਂ ਬਾਅਦ ਦੀਨ ਦਿਆਲ ਉਪਾਧਿਆਏ (ਡੀਡੀਯੂ) ਦੇ ਡਾਕਟਰਾਂ ਨੇ ਦੱਸਿਆ ਕਿ ਮਹਿਤਾ ਦੀ ਹੱਤਿਆ ਦੋ-ਤਿੰਨ ਦਿਨ ਪਹਿਲਾਂ ਹੋਈ। ਸਥਾਨਕ ਲੋਕਾਂ ਨੇ ਦੱਸਿਆ ਕਿ ਔਰਤ ਦਾ ਚਿਹਰਾ ਸੜਿਆ ਹੋਇਆ ਸੀ ਪਰ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਆਈਪੀਸੀ ਦੀ ਧਾਰਾ 302/201 ਤਹਿਤ ਮਾਮਲਾ ਦਰਜ ਕਰਕੇ ਕਤਲ ਦੀ ਗੁੱਥੀ ਸੁਲਝਾਉਣੀ ਸ਼ੁਰੂ ਕਰ ਦਿਤੀ ਹੈ। ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਔਰਤ ਸਵਿਟਜ਼ਰਲੈਂਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਪੁਲਿਸ ਸੂਤਰਾਂ ਅਨੁਸਾਰ ਗੁਰਪ੍ਰੀਤ ਨੇ ਮ੍ਰਿਤਕ ਔਰਤ ਨਾਲ ਸਵਿਟਜ਼ਰਲੈਂਡ ਵਿਚ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਹੋ ਗਈ। ਗੁਰਪ੍ਰੀਤ ਸਿੰਘ ਅਕਸਰ ਉਸ ਨੂੰ ਮਿਲਣ ਲਈ ਸਵਿਟਜ਼ਰਲੈਂਡ ਜਾਂਦਾ ਰਹਿੰਦਾ ਸੀ।

ਗੁਰਪ੍ਰੀਤ ਨੂੰ ਸ਼ੱਕ ਸੀ ਕਿ ਔਰਤ ਦੇ ਕਿਸੇ ਹੋਰ ਮਰਦ ਨਾਲ ਵੀ ਸਬੰਧ ਸਨ। ਇਸ ਤੋਂ ਬਾਅਦ ਉਸ ਨੇ ਔਰਤ ਨੂੰ ਘੁੰਮਾਉਣ 'ਤੇ ਲਿਜਾਣ ਦੇ ਬਹਾਨੇ ਹਿੰਦੁਸਤਾਨ ਬੁਲਾਇਆ। ਫਿਰ, ਕਿਸੇ ਬਹਾਨੇ, ਉਹ ਔਰਤ ਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸਨੂੰ ਕਿਹਾ ਕਿ ਉਹ ਉਸਦੇ ਹੱਥ-ਪੈਰ ਬੰਨ੍ਹ ਦੇਵੇਗਾ ਅਤੇ ਉਸਨੂੰ ਜਾਦੂ ਦਿਖਾ ਦੇਵੇਗਾ। ਇਸ ਤੋਂ ਬਾਅਦ ਮੁਲਜ਼ਮ ਨੇ ਵਿਦੇਸ਼ੀ ਔਰਤ ਦੇ ਹੱਥ-ਪੈਰ ਬੰਨ੍ਹ ਕੇ ਉਸ ਦਾ ਕਤਲ ਕਰ ਦਿਤਾ।

ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਨੇ ਇਕ ਔਰਤ ਦੀ ਆਈ.ਡੀ. ਦੀ ਵਰਤੋਂ ਕਰਕੇ ਪੁਰਾਣੀ ਕਾਰ ਖਰੀਦੀ ਅਤੇ ਫਿਰ ਕਾਰ ਵਿਚ ਵਿਦੇਸ਼ੀ ਔਰਤ ਦੀ ਲਾਸ਼ ਰੱਖ ਕੇ ਪਾਰਕ ਕਰ ਦਿਤਾ। ਕੁਝ ਦਿਨਾਂ ਬਾਅਦ ਲਾਸ਼ ਵਿਚੋਂ ਬਦਬੂ ਆਉਣ ਲੱਗੀ। ਫਿਰ ਮੁਲਜ਼ਮ ਗੁਰਪ੍ਰੀਤ ਨੇ ਉਸੇ ਸੈਕਿੰਡ ਹੈਂਡ ਕਾਰ ਦੀ ਵਰਤੋਂ ਕਰਕੇ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਦਿੱਲੀ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਦੇ ਘਰੋਂ 2.25 ਕਰੋੜ ਰੁਪਏ ਵੀ ਬਰਾਮਦ ਕੀਤੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement