ਦਿੱਲੀ ’ਚ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’, ਕੇਂਦਰ ਨੇ GRAP ਦਾ ਦੂਜਾ ਪੜਾਅ ਲਾਗੂ ਕੀਤਾ 
Published : Oct 21, 2024, 10:36 pm IST
Updated : Oct 21, 2024, 10:36 pm IST
SHARE ARTICLE
New Delhi: A volunteer presents a flower to a commuter during the launch of 'Red Light On, Gaadi Off campaign' by Delhi Environment Minister Gopal Rai to curb air pollution, at ITO in New Delhi, Monday, Oct. 21, 2024. (PTI Photo)
New Delhi: A volunteer presents a flower to a commuter during the launch of 'Red Light On, Gaadi Off campaign' by Delhi Environment Minister Gopal Rai to curb air pollution, at ITO in New Delhi, Monday, Oct. 21, 2024. (PTI Photo)

ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ

ਨਵੀਂ ਦਿੱਲੀ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਪੱਧਰ ਦੇ ਮੱਦੇਨਜ਼ਰ ਸੋਮਵਾਰ ਨੂੰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਦੂਜੇ ਪੜਾਅ ਨੂੰ ਲਾਗੂ ਕਰ ਦਿਤਾ, ਜਿਸ ’ਚ ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ ਹੈ। 

ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਕੇਂਦਰ ਦੀ ਸਬ-ਕਮੇਟੀ ਮੰਗਲਵਾਰ ਸਵੇਰੇ 8 ਵਜੇ ਤੋਂ ਕੌਮੀ ਰਾਜਧਾਨੀ ਖੇਤਰ ’ਚ ਸੋਧੇ ਹੋਏ GRAP ਦੇ ਦੂਜੇ ਪੜਾਅ ਦੇ ਅਨੁਸਾਰ 11-ਨੁਕਾਤੀ ਕਾਰਜ ਯੋਜਨਾ ਨੂੰ ਲਾਗੂ ਕਰੇਗੀ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਹਵਾ ਦੀ ਗੁਣਵੱਤਾ ਦੀ ਵਿਆਪਕ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਨਿੱਜੀ ਆਵਾਜਾਈ ਨੂੰ ਨਿਰਾਸ਼ ਕਰਨ ਲਈ GRAP ਦੇ ਦੂਜੇ ਪੜਾਅ ਤਹਿਤ ਸ਼ਹਿਰ ’ਚ ਪਾਰਕਿੰਗ ਫੀਸਾਂ ’ਚ ਵੀ ਵਾਧਾ ਕੀਤਾ ਜਾਵੇਗਾ। 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ, ਸੋਮਵਾਰ ਨੂੰ ਦਿੱਲੀ ’ਚ ਰੋਜ਼ਾਨਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 310 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ’ਚ ਆਉਂਦਾ ਹੈ। ਭਾਰਤੀ ਮੌਸਮ ਵਿਭਾਗ (IMD) ਅਤੇ ਆਈ.ਆਈ.ਟੀ. ਮਦਰਾਸ ਦੀ ਭਵਿੱਖਬਾਣੀ ਅਨੁਸਾਰ, ਖਰਾਬ ਮੌਸਮ ਅਤੇ ਜਲਵਾਯੂ ਸਥਿਤੀਆਂ ਕਾਰਨ ਆਉਣ ਵਾਲੇ ਦਿਨਾਂ ’ਚ ਦਿੱਲੀ ਦਾ ਰੋਜ਼ਾਨਾ ਔਸਤ AQI ‘ਬਹੁਤ ਖਰਾਬ’ ਸ਼੍ਰੇਣੀ (301 ਤੋਂ 400 ਦੇ ਵਿਚਕਾਰ) ’ਚ ਰਹਿਣ ਦੀ ਸੰਭਾਵਨਾ ਹੈ।

ਬਿਆਨ ’ਚ ਕਿਹਾ ਗਿਆ ਹੈ ਕਿ ਕੌਮੀ ਰਾਜਧਾਨੀ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐੱਮ.) ਦੀ ਸਬ-ਕਮੇਟੀ ਨੇ ਹਵਾ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਬੈਠਕ ਕੀਤੀ। ਹਵਾ ਦੀ ਗੁਣਵੱਤਾ ’ਚ ਹੋਰ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ’ਚ, GRAP ਦੇ ਸੰਚਾਲਨ ਲਈ ਸਬ-ਕਮੇਟੀ ਨੇ ਸੋਧੇ ਹੋਏ GRAP ਪੜਾਅ-2 ਦੇ ਅਨੁਸਾਰ ਪੂਰੇ NCR ’ਚ 11-ਨੁਕਾਤੀ ਕਾਰਜ ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਬਿਆਨ ’ਚ GRAP ਤਹਿਤ ਉਪਾਵਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਏਜੰਸੀਆਂ ਨੂੰ GRAP ਦੇ ਦੂਜੇ ਪੜਾਅ ਨੂੰ ਸਫਲਤਾਪੂਰਵਕ ਅਤੇ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਸਮੇਂ ਦੌਰਾਨ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਮੈਡੀਕਲ ਸੇਵਾਵਾਂ, ਰੇਲਵੇ ਸੇਵਾਵਾਂ, ਮੈਟਰੋ ਅਤੇ MRTS ਸੇਵਾਵਾਂ, ਹਵਾਈ ਅੱਡੇ ਅਤੇ ਅੰਤਰਰਾਜੀ ਬੱਸ ਟਰਮੀਨਲ ਨੂੰ ਛੋਟ ਦਿਤੀ ਜਾਵੇਗੀ। 

ਲਾਗੂ ਹੋਣ ਵਾਲੀਆਂ ਪਾਬੰਦੀਆਂ ਵਿਚ ਕੋਲਾ ਅਤੇ ਲੱਕੜ ਸਾੜਨ ’ਤੇ ਪਾਬੰਦੀ ਵੀ ਸ਼ਾਮਲ ਹੋਵੇਗੀ, ਜੋ ਹੋਟਲਾਂ, ਰੈਸਟੋਰੈਂਟਾਂ ਅਤੇ ਖੁੱਲ੍ਹੇ ਖਾਣ-ਪੀਣ ਵਾਲੀਆਂ ਦੁਕਾਨਾਂ ਵਿਚ ਤੰਦੂਰਾਂ ’ਤੇ ਵੀ ਲਾਗੂ ਹੋਵੇਗੀ। ਨਾਲ ਹੀ, ਡੀਜ਼ਲ ਜਨਰੇਟਰ ਸੈੱਟਾਂ (ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ) ਦੀ ਵਰਤੋਂ ’ਤੇ ਵੀ ਪਾਬੰਦੀ ਹੈ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement