ਜਿਨਾਹ ਹਾਊਸ ਨੂੰ ਲੈ ਕੇ ਪਾਕਿਸਤਾਨ ਦੇ ਦਾਅਵੇ ਨੂੰ ਭਾਰਤ ਨੇ ਕੀਤਾ ਖ਼ਾਰਜ
Published : Dec 21, 2018, 12:22 pm IST
Updated : Dec 21, 2018, 12:22 pm IST
SHARE ARTICLE
 Mumbai Jinnah House
Mumbai Jinnah House

ਪਾਕਿਸਤਾਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਮੁੰਬਈ 'ਚ ਸਥਿਤ ਜਿਨਾਹ ਹਾਊਸ 'ਤੇ ਅਪਣਾ ਦਾਅਵਾ ਠੋਕਿਆ ਅਤੇ ਨਾਲ ਹੀ ਕਿਹਾ ਕਿ ਇਸ ਭਵਨ ਨੂੰ ਅਪਣੇ ਕਾਬੂ 'ਚ ....

ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਮੁੰਬਈ 'ਚ ਸਥਿਤ ਜਿਨਾਹ ਹਾਊਸ 'ਤੇ ਅਪਣਾ ਦਾਅਵਾ ਠੋਕਿਆ ਅਤੇ ਨਾਲ ਹੀ ਕਿਹਾ ਕਿ ਇਸ ਭਵਨ ਨੂੰ ਅਪਣੇ ਕਾਬੂ 'ਚ ਲੈਣ ਦਾ ਭਾਰਤ ਦੀ ਕੋਈ ਵੀ ਕੋਸ਼ਿਸ਼ ਸਵੀਕਾਰ ਨਹੀਂ ਕੀਤੀ ਜਾਵੇਗੀ। ਪਾਕਿਸਤਾਨ ਦਾ ਇਹ ਦਾਅਵਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਦੇ ਅਗਲੇ ਦਿਨ ਆਇਆ ਹੈ, ਜਿਸ 'ਚ ਸਵਰਾਜ ਨੇ ਮੁੰਬਈ ਸਥਿਤ ਜਿਨਾਹ ਹਾਊਸ ਨੂੰ ਅਪਣੇ ਮੰਤਰਾਲਾ  ਦੇ ਨਾਮ ਤਬਦੀਲ ਕਰਵਾਉਣ ਦੀ ਪ੍ਰਕਿਰਿਆ ਚਲਉਣ ਦੀ ਜਾਣਕਾਰੀ ਦਿਤੀ ਸੀ।

 Mumbai Jinnah HouseMumbai Jinnah House

ਹਾਲਾਂਕਿ ਪਾਕਿਸਤਾਨ ਦਾ ਇਹ ਮੁੱਦਾ ਚੁੱਕਣ ਦੇ ਥੋੜ੍ਹੀ ਹੀ ਦੇਰ ਬਾਅਦ ਹੀ ਭਾਰਤ ਨੇ ਵੀ ਕਰਾਰਾ ਜਵਾਬ ਦਿੰਦੇ ਹੋਏ ਉਸ ਦਾ ਦਾਅਵਾ ਖਾਰਿਜ ਕਰ ਦਿਤਾ।  ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜਿੱਥੇ ਤੱਕ ਇਸ ਜਾਇਦਾਦ ਦੀ ਗੱਲ ਹੈ, ਤਾਂ ਪਾਕਿਸਤਾਨ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਭਾਰਤ ਸਰਕਾਰ ਦੀ ਜਾਇਦਾਦ ਹੈ ਅਤੇ ਇਸ ਦਾ ਸੁਧਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਿਨਾਹ ਹਾਊਸ ਨੂੰ ਅਪਣੇ ਮੰਤਰਾਲਾ ਦੇ ਨਾਮ ਤਬਦੀਲ ਕਰਵਾਉਣ ਦੀ ਪ੍ਰਕਿਰਿਆ ਚਲਉਣ ਦੀ ਜਾਣਕਾਰੀ ਦਿਤੀ ਸੀ।  ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਿਨਾਹ ਹਾਊਸ ਵਰਤੋ ਹੈਦਰਾਬਾਦ ਹਾਉਸ ਦੀ ਤਰਜ 'ਤੇ ਹੀ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਦੇ ਤਹਿਤ ਉਸ ਨੂੰ ਤਿਆਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਹੈਦਰਾਬਾਦ ਹਾਉਸ ਦੀ ਵਰਤੋ ਵਿਦੇਸ਼ੀ ਮਹਿਮਾਨਾਂ ਦੇ ਨਾਲ ਬੈਠਕ ਕਰਨ ਅਤੇ ਉਨ੍ਹਾਂ ਦੇ ਸਨਮਾਨ 'ਚ ਪ੍ਰਬੰਧ ਕਰਨ ਲਈ ਕਰਦੀ ਹੈ।

 Mumbai Jinnah HouseMumbai Jinnah House

ਇਸ ਤੋਂ ਪਹਿਲਾਂ ਇਸਲਾਮਾਬਾਦ 'ਚ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਜਿਨਾਹ ਹਾਊਸ 'ਤੇ ਸਾਡਾ ਦਾਅਵਾ ਹੈ ਅਤੇ ਅਸੀ ਇਹ ਸਵੀਕਾਰ ਨਹੀਂ ਕਰਾਗੇਂ ਕਿ ਕੋਈ ਦੂਜਾ ਉਸ ਦੀ ਕਸਟਡੀ ਲਵੇ। ਭਾਰਤੀ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ ਕਿ ਇਹ ਜਾਇਦਾਦ ਪਾਕਿਸਤਾਨ ਨਾਲ ਸਬੰਧ ਰੱਖਦੀ ਹੈ। ਸਾਡੇ ਕੋਲ ਇਸ ਦਾ ਰਿਕਾਰਡ ਹੈ। 

 Mumbai Jinnah HouseMumbai Jinnah House

ਜ਼ਿਕਰਯੋਗ ਹੈ ਕਿ ਮੁੰਬਈ ਦੇ ਮਾਲਾਬਾਰ ਹਿੱਲ ਇਲਾਕੇ 'ਚ ਸਮੁਦਰ ਕੰਡੇ ਬਣੇ ਜਿਨਹਾ ਹਾਊਸ ਦੀ ਉਸਾਰੀ ਆਰਕੀਟੈਕਟ ਕਲਾਊਡ ਬੈਟਲੇ ਨੇ ਯੂਰੋਪੀ ਸ਼ੈਲੀ 'ਚ ਕੀਤਾ ਸੀ। ਪਾਕਿਸਤਾਨ ਦੇ ਸੰਸਥਾਨ ਮੁਹੰਮਦ ਅਲੀ ਜਿਨਹਾ ਇਸ ਭਵਨ 'ਚ 1930 ਦੇ ਅਖਿਰ 'ਚ ਕੁੱਝ ਸਾਲਾਂ ਤੱਕ ਰਹੇ ਸਨ ਜਿਸ ਕਰਕੇ ਪਾਕਿਸਤਾਨ ਲਗਾਤਾਰ ਇਸ ਜਾਇਦਾਦ 'ਤੇ ਅਪਣਾ ਹੱਕ ਹੋਣ ਦਾ ਦਾਅਵਾ ਠੋਕਦਾ ਰਿਹਾ ਹੈ ਅਤੇ ਉਸ ਦੀ ਮੰਗ ਹੈ ਕਿ ਇਹ ਭਵਨ ਉਸ ਨੂੰ ਮੁੰਬਈ 'ਚ ਅਪਣਾ ਦੂਤਾਵਾਸ ਸਥਾਪਤ ਕਰਨ ਲਈ ਹੈਂਡਓਵਰ ਕਰ ਦਿਤਾ ਜਾਵੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement