
ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਸਾਲ ਦਾ ਸਭ ਤੋਂ ਠੰਡਾ ਮੌਸਮ......
ਜੰਮੂ ਕਸ਼ਮੀਰ (ਭਾਸ਼ਾ): ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਸਾਲ ਦਾ ਸਭ ਤੋਂ ਠੰਡਾ ਮੌਸਮ ਚਿਲਈ ਕਲਾਂ ਸ਼ੁਰੂ ਹੋਵੇਗਾ। 40 ਦਿਨ ਤੱਕ ਚੱਲਣ ਵਾਲੇ ਇਸ ਮੌਸਮ ਨੂੰ ਸਾਲ ਦਾ ਸਭ ਤੋਂ ਠੰਡਾ ਮੌਸਮ ਮੰਨਿਆ ਜਾਂਦਾ ਹੈ। ਚਿਲਈ ਕਲਾਂ ਦੇ ਦੌਰਾਨ ਇਥੇ ਨਦੀਆਂ, ਨਾਲੇ ਅਤੇ ਤਲਾਬ ਸਭ ਕੁਝ ਜਮ ਜਾਂਦੇ ਹਨ। ਕਸ਼ਮੀਰ ਵਿਚ ਲੋਕ ਕੜਾਕੇ ਦੀ ਠੰਡ ਵਾਲੇ ਇਸ ਮੌਸਮ ਲਈ ਸਾਲ ਭਰ ਤਿਆਰੀਆਂ ਵਿਚ ਜੁਟੇ ਰਹਿੰਦੇ ਹਨ।
Kashmir Cold
ਇਸ ਸਾਲ ਕਸ਼ਮੀਰ ਵਿਚ ਸਮੇਂ ਤੋਂ ਪਹਿਲਾਂ ਹੀ ਨਵੰਬਰ ਦੇ ਪਹਿਲੇ ਹਫ਼ਤੇ ਵਿਚ ਹੋਈ ਬਰਫ਼ਬਾਰੀ ਤੋਂ ਬਾਅਦ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ ਪਰ ਚਿਲਈ ਕਲਾਂ ਵਿਚ ਇਹ ਠੰਡ ਹੋਰ ਵਧੇਗੀ। ਕਸ਼ਮੀਰ ਦੇ ਦੂਰ ਵਾਲੇ ਇਲਾਕੀਆਂ ਵਿਚ ਪਾਣੀ ਦੇ ਪਾਇਪ ਜਮ ਜਾਣ ਤੋਂ ਪਹਿਲਾਂ ਹੀ ਲੋਕ ਪੀਣ ਦੇ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਨਾਲ ਹੀ ਬਿਜਲੀ ਦੀ ਕਟੌਤੀ ਨੇ ਵੀ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਹੈ। ਕਸ਼ਮੀਰ ਦੇ ਜਿਆਦਾਤਰ ਇਲਾਕੀਆਂ ਵਿਚ ਰਾਤ ਦਾ ਤਾਪਮਾਨ ਮਾਇਨਸ ਤੋਂ ਹੇਠਾਂ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਪਾਰਾ ਹੋਰ ਗਿਰੇਗਾ।
Kashmir Cold
ਚਿਲਈ ਕਲਾਂ ਹਰ ਸਾਲ 21 ਦਸੰਬਰ ਨੂੰ ਸ਼ੁਰੂ ਹੁੰਦਾ ਹੈ ਅਤੇ 30 ਜਨਵਰੀ ਨੂੰ ਖ਼ਤਮ ਹੁੰਦਾ ਹੈ। ਘਾਟੀ ਦੇ ਝੀਲ-ਤਲਾਬਾਂ ਵਿਚ ਬਰਫ਼ ਜੰਮਣੀ ਸ਼ੁਰੂ ਹੋ ਗਈ ਹੈ ਅਤੇ ਪਾਇਪਾਂ ਦੇ ਨੇੜੇ ਅੱਗ ਜਲਾ ਕੇ ਬਰਫ਼ ਦੇ ਰੂਪ ਵਿਚ ਜਮਿਆ ਪਾਣੀ ਕੱਢਿਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟੀਆਂ ਵਿਚ ਰਾਤ ਦੇ ਤਾਪਮਾਨ ਵਿਚ ਗਿਰਾਵਟ ਆਈ ਹੈ। ਲੇਹ ਦਾ ਤਾਪਮਾਨ ਸਿਫ਼ਰ ਤੋਂ 14.7 ਡਿਗਰੀ ਹੇਠਾਂ, ਸ਼੍ਰੀਨਗਰ ਦਾ ਸਿਫ਼ਰ ਤੋਂ 4.9 ਡਿਗਰੀ ਹੇਠਾਂ ਰਿਹਾ।