ਪੀਐਮ ਨੂੰ ਮਿਲਣ ਪੁੱਜੇ ਬਾਲੀਵੁੱਡ ਵਫ਼ਦ 'ਤੇ ਦੀਆ ਮਿਰਜ਼ਾ ਦਾ ਸਵਾਲ, ਇੱਥੇ ਕੋਈ ਮਹਿਲਾ ਕਿਉਂ ਨਹੀਂ ? 
Published : Dec 21, 2018, 11:52 am IST
Updated : Dec 21, 2018, 11:52 am IST
SHARE ARTICLE
Delegation's Meeting
Delegation's Meeting

ਮੰਗਲਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੇ ਬਾਲੀਵੁੱਡ ਦੇ ਵਫ਼ਦ 'ਤੇ ਹੁਣ ਕਈ ਸਵਾਲ ਉੱਠਣ ਲੱਗੇ ਹਨ। ਦਰਅਸਲ ਬਾਲੀਵੁੱਡ ਦੇ ਵੱਲੋਂ ਗਏ ਇਸ ਵਫ਼ਦ ...

ਨਵੀਂ ਦਿੱਲੀ (ਪੀਟੀਆਈ) : ਮੰਗਲਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੇ ਬਾਲੀਵੁੱਡ ਦੇ ਵਫ਼ਦ 'ਤੇ ਹੁਣ ਕਈ ਸਵਾਲ ਉੱਠਣ ਲੱਗੇ ਹਨ। ਦਰਅਸਲ ਬਾਲੀਵੁੱਡ ਦੇ ਵੱਲੋਂ ਗਏ ਇਸ ਵਫ਼ਦ ਵਿਚ ਕਰਨ ਜੌਹਰ, ਸਿੱਧਾਰਥ ਰਾਏ ਕਪੂਰ, ਪ੍ਰਸੂਨ ਜੋਸ਼ੀ, ਅਜੈ ਦੇਵਗਨ, ਅਕਸ਼ੈ ਕੁਮਾਰ ਅਤੇ ਰਿਤੇਸ਼ ਸਧਵਾਨੀ ਸਮੇਤ 18 ਅਦਾਕਰ ਅਤੇ ਫਿਲਮਏ ਨਿਰਮਾਤਾਵਾਂ ਦਾ ਵਫ਼ਦ ਪੀਐਮ ਮੋਦੀ ਨੂੰ ਮਿਲਣ ਪਹੁੰਚਿਆ ਪਰ ਇਸ ਵਫ਼ਦ ਵਿਚ ਇਕ ਵੀ ਮਹਿਲਾ ਨੁਮਾਇੰਦਾ ਨਹੀਂ ਸੀ।


ਹੁਣ ਇਸ ਵਫ਼ਦ 'ਤੇ ਬਾਲੀਵੁੱਡ ਅਦਾਕਾਰਾ ਅਤੇ ਮਿਸ ਏਸ਼ੀਆ ਪੈਸੀਫਿਕ ਰਹਿ ਚੁਕੀ ਦੀਆ ਮਿਰਜ਼ਾ ਨੇ ਸਵਾਲ ਚੁੱਕੇ ਹਨ।


ਦਰਅਸਲ ਇਹ ਸਾਰੇ ਬਾਲੀਵੁੱਡ ਨਾਲ ਜੁੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਰਾਜ ਭਵਨ ਪੁੱਜੇ ਅਤੇ ਇੱਥੇ ਉਨ੍ਹਾਂ ਨੇ ਇੰਡਸਟ ਰੀ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਪੀਐਮ ਮੋਦੀ ਦੇ ਸਾਹਮਣੇ ਰੱਖਿਆ। ਇਸ ਮੀਟਿੰਗ ਨਾਲ ਜੁੜੀਆਂ ਤਸਵੀ ਰਾਂ ਅਕਸ਼ੈ ਕੁਮਾਰ ਅਤੇ ਕਰਣ ਜੌਹਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਸ ਤੋਂ ਬਾਅਦ ਹੀ ਇਹ ਸਵਾਲ ਉੱਠਣ ਲੱਗੇ ਕਿ ਕੀ ਬਾਲੀਵੁੱਡ ਦੇ ਵਫ਼ਦ ਵਿਚ ਸ਼ਾਮਲ ਹੋਣ ਦੇ‍ ਲਈ ਇਕ ਵੀ ਮਹਿਲਾ ਨਹੀਂ ਸੀ।


ਹੁਣ ਅਜਿਹਾ ਹੀ ਸਵਾਲ ਅਦਾਕਾਰ ਦੀਆ ਮਿਰਜਾ ਨੇ ਚੁੱਕਿਆ ਹੈ। ਦੀਆ ਮਿਰਜਾ ਨੇ ਅਕਸ਼ੈ ਕੁਮਾਰ ਦਾ ਉਹ ਟਵੀਟ ਰੀ - ਟਵੀਟ ਕਰਦੇ ਹੋਏ ਲਿਖਿਆ, ਇਹ ਸ਼ਾਨਦਾਰ ਹੈ ! ਪਰ ਇਸ ਕਮਰੇ ਵਿਚ ਇਕ ਵੀ ਮਹਿਲਾ ਨਾ ਹੋਣ ਦੇ ਪਿੱਛੇ ਕੋਈ ਵਿਸ਼ੇਸ਼ ਕਾਰਨ ਹੈ ? ਦੀਆ ਨੇ ਅਪਣੇ ਇਸ ਟਵੀਟ ਵਿਚ ਅਕਸ਼ੈ ਕੁਮਾਰ ਨੂੰ ਟੈਗ ਵੀ ਕੀਤਾ ਹੈ।

ਦੱਸ ਦਈਏ ਕਿ ਦੀਆ ਮਿਰਜਾ ਤੋਂ ਪਹਿਲਾਂ ਇਕ ਮਹਿਲਾ ਨਿਰਮਾਤਾ ਵੀ ਇਸ ਮਾਮਲੇ 'ਤੇ ਅਵਾਜ ਉਠਾ ਚੁੱਕੀ ਹੈ। ਉਨ੍ਹਾਂ ਨੇ ਇਸ ਨੂੰ ‘ਮੈਨੇਲ’ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਇੰਡਸਟਰੀ ਦੀ ਨੁਮਾਇੰਦਗੀ ਕਰਨ ਵਾਲੇ ‘ਪੁਰਸ਼ਾਂ’ ਦੇ ਵਫ਼ਦ ਵਿਚ ਕੋਈ ਮਹਿਲਾ ਨਹੀਂ ਸੀ। ਫਿਲਮੀ ਜਗਤ ਵਿਚ ਔਰਤਾਂ ਨਾ ਸਿਰਫ ਅਦਾਕਾਰੀ ਦੇ ਖੇਤਰ ਵਿਚ ਸਗੋਂ ਨਿਰਦੇਸ਼ਨ, ਨਿਰਮਾਤਾ ਅਤੇ ਲੇਖਿਕਾ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement