ਮੀਡੀਆ 'ਤੇ ਭੜਕੇ ਰਾਹੁਲ ਗਾਂਧੀ, ਲਿੰਚਿੰਗ ਨੂੰ ਲੈ ਕੇ ਸਵਾਲ 'ਤੇ ਬੋਲੇ- ਸਰਕਾਰ ਦੀ ਦਲਾਲੀ ਨਾ ਕਰੋ
Published : Dec 21, 2021, 6:06 pm IST
Updated : Dec 21, 2021, 6:06 pm IST
SHARE ARTICLE
Rahul Gandhi
Rahul Gandhi

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਇਕ ਮੀਡੀਆ ਕਰਮੀ 'ਤੇ ਵਰ੍ਹੇ।

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਇਕ ਮੀਡੀਆ ਕਰਮੀ 'ਤੇ ਵਰ੍ਹੇ। ਆਪਣੇ ਟਵੀਟ ਨੂੰ ਲੈ ਕੇ ਹੋਏ ਸਵਾਲ 'ਤੇ ਰਾਹੁਲ ਨੇ ਪੱਤਰਕਾਰ ਨੂੰ ਕਿਹਾ ਕਿ ਤੁਸੀਂ ਸਰਕਾਰ ਦੀ ਦਲਾਲੀ ਕਰ ਰਹੇ ਹੋ, ਇਸ ਨੂੰ ਬੰਦ ਕਰੋ।

Rahul GandhiRahul Gandhi

ਰਾਹੁਲ ਗਾਂਧੀ ਨੂੰ ਗੁੱਸੇ 'ਚ ਦੇਖ ਕੇ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਅਤੇ ਸ਼ਿਵ ਸੈਨਾ ਦੇ ਸੰਜੇ ਰਾਉਤ ਨੇ ਉਹਨਾਂ ਨੂੰ ਸ਼ਾਂਤ ਕੀਤਾ। ਰਾਹੁਲ ਗਾਂਧੀ ਦੇ ਰਿਪੋਰਟਰ ’ਤੇ ਗੁੱਸਾ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

TweetTweet

ਦੱਸ ਦਈਏ ਕਿ ਲਖੀਮਪੁਰ ਖੇੜੀ ਮਾਮਲੇ 'ਚ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਗਾਂਧੀ ਬੁੱਤ ਤੋਂ ਵਿਜੇ ਚੌਕ ਤੱਕ ਮਾਰਚ ਕੱਢਿਆ। ਮਾਰਚ ਤੋਂ ਬਾਅਦ ਰਾਹੁਲ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ 'ਚ ਉਹਨਾਂ ਕਿਹਾ ਕਿ ਉਹ ਅਜੇ ਮਿਸ਼ਰਾ ਬਾਰੇ ਸਵਾਲਾਂ ਦੇ ਜਵਾਬ ਹੀ ਦੇਣਗੇ।

Rahul Gandhi targets government on Farm Laws Repeal BillRahul Gandhi 

ਉਹ ਮੀਡੀਆ ਨਾਲ ਗੱਲ ਕਰਨ ਜਾ ਰਹੇ ਸਨ ਜਦੋਂ ਇਕ ਪੱਤਰਕਾਰ ਨੇ ਰਾਹੁਲ ਦੇ ਉਸ ਟਵੀਟ 'ਤੇ ਸਵਾਲ ਕੀਤਾ, ਜਿਸ ਵਿਚ ਉਹਨਾਂ ਕਿਹਾ ਹੈ ਕਿ ਲੋਕਾਂ ਨੇ 2014 ਵਿਚ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਹੀ ਲਿੰਚਿੰਗ ਬਾਰੇ ਸੁਣਿਆ ਹੈ। ਰਿਪੋਰਟਰ ਦੇ ਸਵਾਲ ਨੂੰ ਮੁੱਦੇ ਤੋਂ ਮੋੜਨ ਵਾਲਾ ਦੱਸਦਿਆਂ ਰਾਹੁਲ ਨੇ ਕਿਹਾ ਕਿ ਤੁਹਾਨੂੰ ਸਰਕਾਰ ਦੀ ਦਲਾਲੀ ਬੰਦ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਉਥੋਂ ਚਲੇ ਗਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement