ਮੀਂਹ ਕਾਰਨ ਉੱਤਰ ਭਾਰਤ ਪ੍ਰਭਾਵਿਤ, ਦਿੱਲੀ 'ਚ ਛਾਇਆ ਹਨੇਰਾ, ਪਹਾੜੀ ਖੇਤਰ 'ਚ ਕਈ ਸੜਕਾਂ ਬੰਦ
Published : Jan 22, 2019, 10:57 am IST
Updated : Jan 22, 2019, 10:57 am IST
SHARE ARTICLE
Rain increased cold
Rain increased cold

ਦਿੱਲੀ ਐਨਸੀਆਰ 'ਚ ਬੀਤੇ ਦਿਨ ਤੋਂ ਕਈ ਇਲਾਕਿਆਂ 'ਚ ਮੀਂਹ ਪੈ ਰਿਹਾ ਹੈ। ਮੌਸਮ ਨੇ ਅਪਣਾ ਮਿਜਾਜ ਅਜਿਹਾ ਬਦਲਿਆ ਕਿ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ 'ਚ ਦਿਨ 'ਚ ਹੀ....

ਨਵੀਂ ਦਿੱਲੀ: ਦਿੱਲੀ ਐਨਸੀਆਰ 'ਚ ਬੀਤੇ ਦਿਨ ਤੋਂ ਕਈ ਇਲਾਕਿਆਂ 'ਚ ਮੀਂਹ ਪੈ ਰਿਹਾ ਹੈ। ਮੌਸਮ ਨੇ ਅਪਣਾ ਮਿਜਾਜ ਅਜਿਹਾ ਬਦਲਿਆ ਕਿ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ 'ਚ ਦਿਨ 'ਚ ਹੀ ਹਨੇਰਾ ਛਾ ਗਿਆ। ਦੇਰ ਰਾਤ ਤੋਂ ਪੈ ਰਹੇ ਮੀਂਹ ਕਾਰਨ ਦਿੱਲੀ  ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਕਈ ਵਾਹਨ ਚਾਲਕਾਂ ਨੂੰ ਕਈ ਇਲਾਕਿਆਂ 'ਚ ਜਾਮ ਦਾ ਸਾਮਣਾ ਕਰਣਾ ਪੈ ਰਿਹਾ ਹੈ।

Rain Rain

ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਹੈ। ਵਿਭਾਗ ਦੇ ਮੁਤਾਬਕ ਦਿੱਲੀ ਅਤੇ ਨੇੜੇ ਤੇੜੇ ਦੇ ਇਲਾਕਿਆਂ 'ਚ ਅਗਲੇ ਕੁੱਝ ਦਿਨਾਂ ਤੱਕ ਮੌਸਮ ਅਜਿਹਾ ਹੀ ਬਣਿਆ ਰਹਿ ਸਕਦਾ ਹੈ। ਮੀਂਹ ਕਾਰਨ ਦਿੱਲੀ-ਐਨਸੀਆਰ 'ਚ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਅਤੇ ਨੇੜੇ ਤੇੜੇ ਦੇ ਸੂਬਿਆਂ 'ਚ ਭਾਰੀ ਮੀਂਹ ਅਤੇ ਗੜ੍ਹੇ ਮਾਰੀ ਦੀ ਸੰਭਾਵਨਾ ਬਣੀ ਹੋਈ ਹੈ। ਦਿੱਲੀ ਦੇ ਕਈ ਇਲਾਕਿਆਂ 'ਚ ਸਵੇਰੇ ਤੋਂ ਮੀਂਹ ਦੇ ਨਾਲ-ਨਾਲ ਗੜ੍ਹੇ ਮਾਰੀ ਵੀ ਹੋਈ। ਜਿਨ੍ਹਾਂ ਇਲਾਕਿਆਂ 'ਚ ਗੜ੍ਹੇ ਮਾਰੀ ਹੋਈ ਉਨ੍ਹਾਂ 'ਚ ਸੁਭਾਸ਼ ਨਗਰ, ਪ੍ਰਹਲਾਦ ਪੁਰ, ਗ੍ਰੇਟਰ ਕੈਲਾਸ਼, ਦੁਆਰਕਾ ਅਤੇ ਹਰੀ ਨਗਰ ਸ਼ਾਮਿਲ ਹਨ।

Rain Rain

ਇਸ ਤੋਂ ਇਲਾਵਾ ਆਈਟੀਓ ਅਤੇ ਨੇੜੇ ਤੇੜੇ ਪਏ ਮੀਂਹ ਦੇ ਕਾਰਨ ਸਵੇਰੇ ਤੋਂ ਹੀ ਸੜਕਾਂ 'ਤੇ ਪਾਣੀ-ਜਮਿਆਂ ਦੇਖਣ ਨੂੰ ਮਿਲਿਆ। ਹਿਮਾਚਲ ਦੇ ਸ਼ਿਮਲਾ, ਕੁੱਲੂ ਮਨਾਲੀ, ਚੰਬਾ, ਕਿੰਨੌਰ, ਮੰਡੀ ਸਹਿਤ ਹਿਮਾਚਲ ਦੇ ਕਈ ਇਲਾਕੀਆਂ 'ਚ ਭਾਰੀ ਬਰਫਬਾਰੀ ਨਾਲ ਜਨਜੀਵਨ ਅਸਤ-ਵਿਅਸਤ ਹੋ ਗਿਆ। ਨੈਸ਼ਨਲ ਹਾਈਵੇ ਸਹਿਤ 200 ਛੋਟੀ ਵੱਡੀ ਸੜਕਾਂ ਬੰਦ ਹੈ। ਕਈ ਇਲਾਕਿਆਂ 'ਚ ਬਿਜਲੀ-ਪਾਣੀ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਦਿੱਲੀ ਐਨਸੀਆਰ 'ਚ ਮੀਂਹ ਤੋਂ ਬਾਅਦ ਪ੍ਰਦੂਸ਼ਣ ਦੇ ਗ੍ਰਾਫ 'ਚ ਵੀ ਕਮੀ ਆਈ ਹੈ।

Rain Rain

ਮੌਸਮ ਵਿਭਾਗ ਦੀ ਮੰਨੀਏ ਤਾਂ 24 ਜਨਵਰੀ ਤੱਕ ਤੇਜ਼ ਹਵਾ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਵੀ ਸੋਮਵਾਰ ਨੂੰ ਹੇਠਲਾ ਤਾਪਮਾਨ 11.5 ਡਿਗਰੀ ਸੈਲਸਿਅਸ ਦਰਜ ਕੀਤਾ ਗਿਆ, ਜੋ ਇੱਕੋ ਤੋਂ ਦੋ ਡਿਗਰੀ ਸੈਲਸਿਅਸ ਜਿਆਦਾ ਹੈ। ਜਦੋਂ ਕਿ ਅਧਿਕਤਮ ਤਾਪਮਾਨ 28.2 ਡਿਗਰੀ ਸੈਲਸਿਅਸ ਦਰਜ ਹੋਇਆ। ਹਰਿਆਣਾ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਪ੍ਰਦੂਸ਼ਣ ਦੇ ਬੱਦਲ ਕਾਫ਼ੀ ਹੱਦ ਹੱਟ ਗਏ ਨੇ।

ਸੋਮਵਾਰ ਦੁਪਹਿਰ ਬਾਅਦ ਚੱਲੀ ਤੇਜ਼ ਹਵਾਵਾਂ ਅਤੇ ਮੀਂਹ ਦੇ ਕਾਰਨ ਮੰਗਲਵਾਰ ਨੂੰ ਪ੍ਰਦੂਸ਼ਣ ਦਾ ਗ੍ਰਾਫ ਹੇਠਾਂ ਗਿਰੇਗਾ। ਹਵਾ ਦੀ ਗੁਣਵੱਤਾ ਸੂਚੀ 200 ਪ੍ਰਤੀ ਕਿਊਬਿਕ ਮੀਟਰ ਹੇਠਾਂ ਆਉਣ ਦੀ ਸੰਭਾਵਨਾ ਹੈ। ਮੌਸਮ ਦੇ ਹਿਸਾਬ ਵਲੋਂ ਇਸ ਹਫ਼ਤੇ ਲੋਕਾਂ ਨੂੰ ਸਾਂਸ ਲੈਣ ਲਈ ਸਾਫ਼- ਸੁਥਰੀ ਹਵਾ ਮਿਲੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement