
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਕੀਤੇ ਐਲਾਨ ਪਿਛੋਂ ਅੱਜ ਜਾਗੋ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਬਾਦਲ ਪਰਵਾਰ
ਨਵੀਂ ਦਿੱਲੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦੇ ਕੀਤੇ ਐਲਾਨ ਪਿਛੋਂ ਅੱਜ ਜਾਗੋ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਬਾਦਲ ਪਰਵਾਰ ਨੂੰ ਘੇਰਦੇ ਹੋਏ ਕਿਹਾ, “ਭਾਜਪਾ ਨੇ ਤਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁਧ ਵੋਟ ਕਰਨ ਵਾਲੇ ਜਨਤਾ ਦਲ ਯੂਨਾਈਟਡ ਨੂੰ ਦਿੱਲੀ ਵਿਧਾਨ ਸਭਾ ਵਿਚ 2 ਸੀਟਾਂ ਦੇ ਦਿਤੀਆਂ,
Shiromani Akali Dal
ਪਰ ਇਸ ਕਾਨੂੰਨ ਦੇ ਹੱਕ ਵਿਚ ਵੋਟ ਪਾਉਣ ਵਾਲੇ ਅਕਾਲੀ ਦਲ ਬਾਦਲ ਨੂੰ ਇਕ ਵੀ ਸੀਟ ਨਾ ਦਿਤੀ ਤੇ ਬੇਰੰਗ ਲਿਫ਼ਾਫ਼ੇ ਵਾਂਗ ਬਾਹਰ ਦਾ ਰਾਹ ਵਿਖਾ ਦਿਤਾ। ਫਿਰ ਵੀ ਅਕਾਲੀ ਮੂੰਹ ਨੀਵੀਂ ਪਾਈ ਗੁਮਰਾਹਕੁਨ ਬਿਆਨ ਦੇਈ ਜਾ ਰਹੇ ਹਨ, ਕਿਉਂਕਿ ਜੇ ਉਹ ਭਾਜਪਾ ਵਿਰੁਧ ਖੜਦੇ ਹਨ ਤਾਂ ਈਡੀ ਨੇ ਅਕਾਲੀਆਂ ਦੀਆਂ ਸਾਰੀਆਂ ਫ਼ਾਈਲਾਂ ਖੋਲ੍ਹ ਦੇਣੀਆਂ ਸਨ।“
Sukhdev Dhindsa
ਇਥੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਦੀ ਸਰਕਾਰੀ ਕੋਠੀ ਵਿਚ ਸੱਦੀ ਪੱਤਰਕਾਰ ਮਿਲਣੀ ਵਿਚ ਸ.ਜੀਕੇ ਨੇ ਦਾਅਵਾ ਕੀਤਾ ਤੇ ਕਿਹਾ, ਅਕਾਲੀਆਂ ਦੇ ਗੁਰਦਿਆਂ ਵਿਚ ਹੁਣ ਪਹਿਲਾਂ ਵਾਂਗ ਜਾਣ ਨਹੀਂ ਰਹਿ ਗਈ। ਜੇ ਉਹ ਭਾਜਪਾ ਗੱਠਜੋੜ ਤੋੜਨ ਦਾ ਐਲਾਨ ਕਰਦੇ ਤਾਂ ਕੇਂਦਰ ਸਰਕਾਰ ਅਧੀਨ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕੋਲ ਪਈਆਂ ਸਾਰੀਆਂ ਫ਼ਾਈਲਾਂ ਖੁੱਲ੍ਹ ਜਾਣੀਆਂ ਸਨ।