
ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਦਾ ਕੀਤਾ ਵੱਡਾ ਖੁਲ਼ਾਸਾ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਦੇ ਕਾਰਨ 133 ਸਿੱਖ ਬੱਚੇ ਇੰਜੀਨੀਅਰ ਬਣਨੋਂ ਰਹਿ ਗਏ ਹਨ। ਇਹ ਖੁਲਾਸਾ ਜਾਗੋ-ਜਗ ਆਸਰਾ ਗੁਰੂ ਓਟ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਕੀਤਾ ਗਿਆ। ਜੀਕੇ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਵਿਦਿਆਰਥੀ ਇਕਾਈ ਐੱਸਓਆਈ ਦਾ ਡੂਸੂ ਈਸੀ ਅਹੁੱਦੇ ਦਾ ਉਮੀਦਵਾਰ ਪਾਰਸ ਸੈਣੀ ਕੱਲ੍ਹ ਕਾਂਗਰਸ ਦੀ ਵਿਦਿਆਰਥੀ ਇਕਾਈ ਏਨਏਸਆਈਯੂ ਦੇ ਸਹਿਯੋਗ ਨਾਲ ਜਿੱਤਿਆ ਹੈ।
New Delhi
ਉਹਨਾਂ ਕਿਹਾ ਕਿ ਕਾਂਗਰਸ ਨੂੰ ਸਿੱਖਾਂ ਦੀ ਕਾਤਲ ਜਮਾਤ ਦੱਸਣ ਵਾਲੇ ਅਕਾਲੀ ਆਗੂਆਂ ਨੂੰ ਸਾਫ਼ ਕਰਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕਾਂਗਰਸ ਨਾਲ ਕੀ ਗੁਪਤ ਸਮਝੌਤਾ ਹੈ? ਉਹਨਾਂ ਕਿਹਾ ਅਕਾਲੀ ਦਲ ਨੂੰ ਕਾਂਗਰਸ ਦਾ ਸਹਾਰਾ ਲੈਣਾ ਪੈ ਰਿਹਾ ਹੈ। ਕੀ ਦਿੱਲੀ ਵਿਧਾਨ ਸਭਾ ਚੋਣ ਅਕਾਲੀ ਦਲ ਕਾਂਗਰਸ ਦੇ ਨਾਲ ਮਿਲ ਕੇ ਲੜੇਗਾ? ਉੱਥੇ ਹੀ ਜੀਕੇ ਨੇ ਕਿਹਾ ਕਿ ਕਮੇਟੀ ਦੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲਾਜੀ ਵਿਚ ਕੁਲ 600 ਸੀਟਾਂ ਇੰਜੀਨਿਅਰਿੰਗ ਦੀਆਂ ਹਨ।
New Delhi
ਪਰ ਕਮੇਟੀ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਕਾਰਨ 133 ਸੀਟਾਂ 2019-2020 ਦੇ ਵਿਦਿਅਕ ਵਰ੍ਹੇ ਵਿਚ ਖਾਲੀ ਰਹਿ ਗਈਆ ਹਨ। ਉਹਨਾਂ ਕਿਹਾ ਕਿ ਸਿੱਖਾਂ ਦੇ ਬੱਚਿਆਂ ਨੂੰ ਕਿਸੇ ਵੀ ਕਾਲਜ ਵਿਚ ਦਾਖਲਾ ਲੈਣ ਦੀ ਮਨਜੂਰੀ ਹੋਣੀ ਚਾਹੀਦੀ ਹੈ। ਇਸ ਦੇ ਲਈ ਲੜਾਈ ਲੜੀ ਗਈ ਕਿ ਸਿੱਖਾਂ ਦੇ ਬੱਚਿਆਂ ਨੂੰ ਦਾਖਲਾ ਮਿਲਣਾ ਚਾਹੀਦਾ ਹੈ। ਇਸ ਦੇ ਲਈ ਕੋਰਟ ਦੀ ਮਦਦ ਲਈ ਗਈ। ਜਿਸ ਕਾਰਨ ਬੱਚਿਆਂ ਨੂੰ ਦਾਖਲੇ ਦੀ ਮਨਜੂਰੀ ਮਿਲ ਗਈ।
New Delhi
ਜਿਸ ਵਜ੍ਹਾ ਨਾਲ ਨਾ ਕੇਵਲ 133 ਸਿੱਖ ਬੱਚਿਆਂ ਦੇ ਇੰਜੀਨੀਅਰ ਬਨਣ ਦਾ ਸੁੱਪਣਾ ਟੁੱਟਿਆ ਹੈ, ਸਗੋਂ ਅਦਾਰੇ ਨੂੰ 4 ਸਾਲ ਵਿਚ ਇਹਨਾਂ 133 ਬੱਚਿਆਂ ਤੋਂ ਪ੍ਰਾਪਤ ਹੋਣ ਵਾਲੀ 5.5 ਕਰੋੜ ਰੁਪਏ ਦੀ ਫੀਸ ਦਾ ਵੀ ਨੁਕਸਾਨ ਹੋਇਆ ਹੈ। ਮਨਜੀਤ ਜੀਕੇ ਨੇ ਖੁਲਾਸਾ ਕੀਤਾ ਕਿ ਉਹਨਾਂ ਦੀ ਉਮੀਦਵਾਰ ਤਰਨਪ੍ਰੀਤ ਕੌਰ ਭਾਜਪਾ ਦੀ ਏਬੀਵੀਪੀ ਦੇ ਸਹਿਯੋਗ ਨਾਲ ਜਿੱਤੀ ਹੈ।
ਇਸ ਮੌਕੇ ਉੱਤੇ ਜੀਕੇ ਨੇ ਤਰਨਪ੍ਰੀਤ ਨੂੰ ਸਿਰੋਪਾ ਭੇਂਟ ਕੀਤਾ ਅਤੇ ਜਾਗੋ ਯੂਥ ਵਿੰਗ ਦੇ ਪ੍ਰਧਾਨ ਸਤਬੀਰ ਸਿੰਘ ਗਗਨ ਵਲੋਂ ਤਰਨਪ੍ਰੀਤ ਦੀ ਜਿੱਤ ਲਈ ਕੀਤੀਆਂ ਗਈਆ ਕੋਸ਼ਿਸ਼ਾਂ ਲਈ ਸ਼ਾਬਾਸ਼ੀ ਵੀ ਦਿੱਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।