
ਤੇਜ਼ ਰਫ਼ਤਾਰ ਕੈਂਟਰ ਨੇ ਟ੍ਰੈਕਟਰ ਟਰਾਲੀ ਨੂੰ ਮਾਰੀ ਟੱਕਰ
ਨਵੀਂ ਦਿੱਲੀ: ਪੰਜਾਬ ਦੇ ਅਬੋਹਰ ਦੇ ਪਿੰਡ ਬਿਸ਼ਨਪੁਰਾ ਦੇ ਵਸਨੀਕ ਟਰੈਕਟਰ ਤੇ ਸਵਾਰ ਹੋ ਕੇ ਸ਼ੁਕਰਵਾਰ ਨੂੰ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਸਨ। ਇਸ ਦੌਰਾਨ ਹਿਸਾਰ ਰੋਡ ਤੇ ਬੀਐਸਐਫ ਕੈਂਪ ਦੇ ਕੋਲ ਉਹਨਾਂ ਦੇ ਟਰੈਕਟਰ ਟਰਾਲੀ ਨੂੰ ਇਕ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ
accident
ਇਸ ਹਾਦਸੇ ਵਿੱਚ ਟਰੈਕਟਰ ’ਤੇ ਸਵਾਰ 26 ਸਾਲਾ ਕਰਨੀ ਸਿੰਘ ਦੀ ਮੌਤ ਹੋ ਗਈ। ਲਗਭਗ ਸੱਤ ਕਿਸਾਨ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਤੁਰੰਤ ਹਿਸਾਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
accident
ਬਿਸ਼ਨਪੁਰਾ ਦੇ ਸਰਪੰਚ ਦਲੀਪ ਨੇ ਦੱਸਿਆ ਕਿ ਹਾਦਸੇ ਦੌਰਾਨ ਸੌਰਭ ਟਰੈਕਟਰ ਚਲਾ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਸੌਰਭ, ਦਰਸ਼ਨ ਅਤੇ ਕੇਸ਼ਵ ਜ਼ਖਮੀ ਹੋਏ ਹਨ। ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਤਾਂ ਉਹ ਤੁਰੰਤ ਹਿਸਾਰ ਲਈ ਰਵਾਨਾ ਹੋ ਗਏ।
ਇਥੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਕਰਨੀ ਦੀ ਮੌਤ ਹੋ ਗਈ ਸੀ। ਸਰਪੰਚ ਨੇ ਦੱਸਿਆ ਕਿ ਕਰਨੀ ਸਿੰਘ ਉਸ ਦਾ ਗੁਆਂਢੀ ਸੀ। ਦੂਜੇ ਪਾਸੇ, ਸੂਚਨਾ ਮਿਲਦਿਆਂ ਹੀ ਸਦਰ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।