ਓਡੀਸ਼ਾ ਦੇ ਕੇਂਦਰੀ ਮੰਤਰੀ ਨੇ ਬੰਦ ਕਮਰੇ 'ਚ ਕੀਤੀ ਅਫ਼ਸਰਾਂ ਦੀ ਕੁੱਟਮਾਰ
Published : Jan 22, 2022, 2:09 pm IST
Updated : Jan 22, 2022, 2:09 pm IST
SHARE ARTICLE
Odisha Union Minister beats officers in closed room
Odisha Union Minister beats officers in closed room

ਇੱਕ ਦਾ ਤੋੜਿਆ ਹੱਥ, ਹਸਪਤਾਲ ਦਾਖ਼ਲ 

ਓਡੀਸ਼ਾ : ਕੇਂਦਰੀ ਮੰਤਰੀ ਬਿਸ਼ਵੇਸ਼ਵਰ ਟੁਡੂ 'ਤੇ ਇਕ ਸਰਕਾਰੀ ਅਧਿਕਾਰੀ ਨੇ ਇਲਜ਼ਾਮ ਲਗਾਇਆ ਹੈ ਕਿ ਸਮੀਖਿਆ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਕੁੱਟਮਾਰ ਕਰ ਕੇ ਉਸ ਦਾ ਹੱਥ ਤੋੜ ਦਿੱਤਾ। ਅਧਿਕਾਰੀ ਦੇ ਹੱਥ 'ਤੇ ਪੱਟੀ ਬੰਨ੍ਹ ਦਿੱਤੀ ਗਈ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਕੇਂਦਰੀ ਮੰਤਰੀ ਵਿਸ਼ਵੇਸ਼ਵਰ ਟੁਡੂ ਦੇ ਸ਼ਹਿਰ ਉੜੀਸਾ ਦੇ ਬਾਰੀਪਦਾ  ਦੀ ਹੈ। ਬਿਸ਼ਵੇਸ਼ਵਰ ਟੁਡੂ ਕੇਂਦਰ ਵਿੱਚ ਆਦਿਵਾਸੀ ਮਾਮਲਿਆਂ ਅਤੇ ਜਲਸ਼ਕਤੀ ਦੇ ਰਾਜ ਮੰਤਰੀ ਹਨ। 

ਬਿਸ਼ਵੇਸ਼ਵਰ ਟੁਡੂ ਮਯੂਰਭੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਪਿਛਲੇ ਸਾਲ ਜੁਲਾਈ ਵਿੱਚ ਮੰਤਰੀ ਮੰਡਲ ਦੇ ਮੁਦਵਿਸਥਾਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੁਆਰਾ ਰਾਜ ਮੰਤਰੀ ਬਣਾਇਆ ਗਿਆ ਸੀ।  ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਆਪਣੇ ਦਫ਼ਤਰ ਵਿੱਚ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਯੋਜਨਾ ਅਤੇ ਨਿਗਰਾਨ ਯੂਨਿਟ ਦੇ ਡਿਪਟੀ ਡਾਇਰੈਕਟਰ ਅਸ਼ਵਨੀ ਕੁਮਾਰ ਮਲਿਕ ਅਤੇ ਸਹਾਇਕ ਡਾਇਰੈਕਟਰ ਦੇਬਾਸ਼ੀਸ਼ ਮਹਾਪਾਤਰਾ ਨੂੰ ਬੁਲਾਇਆ ਗਿਆ। ਇਹ ਘਟਨਾ ਸ਼ੁੱਕਰਵਾਰ ਦੀ ਹੈ। 

oficer debashish oficer debashish

ਪੀੜਤਾਂ ਦਾ ਕਹਿਣਾ ਹੈ ਕਿ ਰੀਵਿਊ ਮੀਟਿੰਗ ਦੌਰਾਨ ਮੰਤਰੀ ਕਿਸੇ ਗੱਲ ਨੂੰ ਲੈ ਕੇ ਕਾਫੀ ਭੜਕ ਗਏ ਅਤੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਦੋਵਾਂ ਅਧਿਕਾਰੀਆਂ 'ਤੇ ਕੁਰਸੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਦੇਬਾਸ਼ੀਸ਼ ਮਹਾਪਾਤਰਾ ਦਾ ਹੱਥ ਟੁੱਟ ਗਿਆ ਹੈ। ਜਦਕਿ ਅਸ਼ਵਨੀ ਕੁਮਾਰ ਮਲਿਕ ਦੇ ਸੱਟਾਂ ਲੱਗੀਆਂ ਹਨ। ਦੋਵਾਂ ਅਧਿਕਾਰੀਆਂ ਨੂੰ ਪੀਆਰਐਮ ਮੈਡੀਕਲ ਕਾਲਜ, ਬਾਰੀਪਦਾ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਸਰਕਾਰੀ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਬਾਰੀਪਦਾ ਟਾਊਨ ਪੁਲਿਸ ਸਟੇਸ਼ਨ 'ਚ ਆਈਪੀਸੀ ਦੀ ਧਾਰਾ 323, 325, 294 ਅਤੇ 506 ਦੇ ਤਹਿਤ ਕੇਂਦਰੀ ਮੰਤਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਖਮੀਆਂ 'ਚੋਂ ਇਕ ਅਧਿਕਾਰੀ ਦੇਬਾਸ਼ੀਸ਼ ਮਹਾਪਾਤਰਾ ਨੇ ਕਿਹਾ, "ਮੰਤਰੀ ਨੇ ਪਹਿਲਾਂ ਸਾਨੂੰ ਇਹ ਕਹਿ ਕੇ ਝਿੜਕਿਆ ਕਿ ਅਸੀਂ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ।

injured officerinjured officer

ਅਸੀਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਅਸੀਂ ਚੋਣ ਜ਼ਾਬਤੇ ਦੇ ਸਮੇਂ ਫਾਈਲਾਂ ਲੈ ਕੇ ਉਨ੍ਹਾਂ ਦੇ ਦਫ਼ਤਰ ਗਏ ਤਾਂ ਇਹ ਬੇਇਨਸਾਫ਼ੀ ਹੁੰਦੀ। ਆਉਣ ਵਾਲੀਆਂ ਪੰਚਾਇਤੀ ਚੋਣਾਂ ਕਾਰਨ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਪਰ ਉਹ ਗੁੱਸੇ ਵਿੱਚ ਆ ਗਏ ਅਤੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। 

ਉਧਰ ਕੇਂਦਰੀ ਮੰਤਰੀ ਬਿਸ਼ਵੇਸ਼ਵਰ ਟੁਡੂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਇਹ ਪੰਚਾਇਤੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਕੇਂਦਰੀ ਮੰਤਰੀ ਨੇ ਕਿਹਾ, "ਉਹ ਮੇਰੇ ਕੋਲ ਆਏ, ਅਸੀਂ ਲਗਭਗ ਅੱਧਾ ਘੰਟਾ ਬੈਠੇ ਰਹੇ, ਦੁਪਹਿਰ ਦੇ ਖਾਣੇ ਦਾ ਸਮਾਂ ਸੀ, ਸਮੀਖਿਆ ਮੀਟਿੰਗ ਪੂਰੀ ਨਹੀਂ ਹੋ ਸਕੀ, ਇਸ ਲਈ ਮੈਂ ਉਨ੍ਹਾਂ ਨੂੰ ਕੱਲ੍ਹ ਦੁਬਾਰਾ ਆਉਣ ਲਈ ਕਿਹਾ, ਉਹ ਕਦੇ ਵਾਪਸ ਨਹੀਂ ਆਏ।"

union minister Tuduunion minister Tudu

ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਫਾਈਲਾਂ ਲੈ ਕੇ ਆਉਣ ਲਈ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ 7 ਕਰੋੜ ਰੁਪਏ ਕਿਵੇਂ ਖ਼ਰਚੇ ਗਏ, ਹੁਣ ਉਹ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਜੇਕਰ ਮੈਂ ਉਨ੍ਹਾਂ ਨੂੰ ਕੁੱਟਿਆ ਹੁੰਦਾ ਤਾਂ ਕੀ ਉਹ (ਮੇਰੇ ਦਫ਼ਤਰ ਤੋਂ) ਵਾਪਸ ਆ ਸਕਦੇ ਸਨ?  ਦੂਜੇ ਪਾਸੇ ਅਸ਼ਵਨੀ ਮਲਿਕ ਨੇ ਕਿਹਾ ਕਿ ਜਦੋਂ ਅਸੀਂ ਦੋਵੇਂ ਮੰਤਰੀ ਦੇ ਪਾਰਟੀ ਦਫ਼ਤਰ ਵਿਚ ਮਿਲੇ ਤਾਂ ਉਹ ਆਪਣੇ ਆਪ 'ਤੇ ਕਾਬੂ ਨਹੀਂ ਕਰ ਸਕੇ ਕਿਉਂਕਿ ਅਸੀਂ MPLADS ਦੀ ਫਾਈਲ ਲਿਆਉਣਾ ਭੁੱਲ ਗਏ ਸੀ।

ਉਨ੍ਹਾਂ ਦੱਸਿਆ, "ਮੰਤਰੀ ਨੇ ਸਾਡੇ ਦੋਵਾਂ 'ਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਪਲਾਸਟਿਕ ਦੀ ਕੁਰਸੀ ਨਾਲ ਸਾਡੀ ਕੁੱਟਮਾਰ ਸ਼ੁਰੂ ਕਰ ਦਿੱਤੀ, ਕਿਸੇ ਤਰ੍ਹਾਂ ਅਸੀਂ ਦੋਵੇਂ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ।" ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

SHARE ARTICLE

ਏਜੰਸੀ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement