Ayodhya Ram Mandir Pran Pratishtha: ਮਸ਼ਹੂਰ ਹਸਤੀਆਂ ਨੇ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਵਿਚ ਕੀਤੀ ਸ਼ਿਰਕਤ
Published : Jan 22, 2024, 3:33 pm IST
Updated : Jan 22, 2024, 3:33 pm IST
SHARE ARTICLE
File Photo
File Photo

ਮੁਕੇਸ਼ ਅੰਬਾਨੀ ਪਰਿਵਾਰ ਸਮੇਤ ਪਹੁੰਚੇ

Ayodhya Ram Mandir Pran Pratishtha: ਅਯੁੱਧਿਆ - ਅਯੁੱਧਿਆ ਦੇ ਰਾਮ ਮੰਦਰ 'ਚ ਸੋਮਵਾਰ 22 ਜਨਵਰੀ ਨੂੰ ਤੈਅ ਸਮੇਂ 'ਤੇ ਰਾਮਲਲਾ ਦਾ ਪ੍ਰਾਣ ਪ੍ਰਤੀਸ਼ਠਾ ਸਮਾਗਮ ਹੋਇਆ। ਦਿੱਗਜ ਕਾਰੋਬਾਰੀ, ਬਾਲੀਵੁੱਡ ਅਤੇ ਦੱਖਣ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਸੰਤਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ 'ਚ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਮੁਕੇਸ਼ ਅੰਬਾਨੀ ਅਤੇ ਪਤਨੀ ਨੀਤਾ, ਅਨਿਲ ਅੰਬਾਨੀ ਅਤੇ ਦੱਖਣੀ ਸਿਤਾਰੇ ਚਿਰੰਜੀਵੀ-ਰਾਮਚਰਨ ਸ਼ਾਮਲ ਹੋਏ। ਬਾਬਾ ਰਾਮਦੇਵ ਨੂੰ ਬਾਗੇਸ਼ਵਰ ਧਾਮ ਦੇ ਕਥਾਵਾਚਕ ਪੰਡਿਤ ਧਰਿੰਦਰ ਸ਼ਾਸਤਰੀ ਨਾਲ ਦੇਖਿਆ ਗਿਆ। 

ਇਸ ਦੇ ਨਾਲ ਹੀ ਕੈਟਰੀਨਾ ਕੈਫ ਅਤੇ ਪਤੀ ਵਿੱਕੀ ਕੌਸ਼ਲ, ਆਲੀਆ ਭੱਟ-ਰਣਬੀਰ ਕਪੂਰ, ਮਾਧੁਰੀ ਦੀਕਸ਼ਿਤ ਅਤੇ ਉਨ੍ਹਾਂ ਦੇ ਪਤੀ ਡਾਕਟਰ ਸ਼੍ਰੀਰਾਮ ਨੇਨੇ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪਵਿੱਤਰ ਅਸਥਾਨ ਵਿਚ ਸਥਾਪਿਤ ਰਾਮਲਲਾ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ। ਉਸ ਨੇ ਕਿਹਾ- ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ।  

ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਅਨੁਪਮ ਖੇਰ ਨੇ ਹਨੂੰਮਾਨਗੜ੍ਹੀ ਦਾ ਦੌਰਾ ਕੀਤਾ ਤੇ ਕਿਹਾ, "ਭਗਵਾਨ ਰਾਮ ਕੋਲ ਜਾਣ ਤੋਂ ਪਹਿਲਾਂ ਹਨੂੰਮਾਨ ਜੀ ਦੇ ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਮਾਹੌਲ ਹਿੰਦੂ ਧਰਮ ਵਿਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਹ ਇਤਿਹਾਸਕ ਹੈ।" ਵਿਵੇਕ ਓਬਰਾਏ ਨੇ ਕਿਹਾ, "ਮੈਂ ਪਹਿਲੀ ਵਾਰ ਅਯੁੱਧਿਆ ਆਇਆ ਹਾਂ ਅਤੇ ਇੱਥੇ ਮੈਨੂੰ ਹਰ ਸਾਹ 'ਚ ਸ਼੍ਰੀ ਰਾਮ ਦੀ ਭਗਤੀ ਦਾ ਅਹਿਸਾਸ ਹੁੰਦਾ ਹੈ। ਰਾਮ ਲੱਲਾ ਦੇ 500 ਸਾਲ ਬਾਅਦ ਅਯੁੱਧਿਆ ਵਾਪਸ ਆਉਣ 'ਤੇ ਲੋਕਾਂ 'ਚ ਭਾਰੀ ਉਤਸ਼ਾਹ ਹੈ।" 

(For more news apart from Ayodhya Ram Mandir Pran Pratishtha, stay tuned to Rozana Spokesman)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement