Punjab News: ਮੁਫ਼ਤ ਰਿਉੜੀਆਂ ਦੇ ਚੱਕਰ ਵਿਚ ਇਸਾਈ ਧਰਮ ਅਪਣਾ ਰਹੇ ਨੇ ਪੰਜਾਬੀ, ਪਿਛਲੇ 2 ਸਾਲਾਂ 'ਚ 3.5 ਲੱਖ ਲੋਕਾਂ ਨੇ ਬਦਲਿਆ ਧਰਮ
Published : Jan 22, 2025, 10:20 am IST
Updated : Jan 22, 2025, 1:02 pm IST
SHARE ARTICLE
3.5 lakh people adopted Christianity In the last 2 years punjab News
3.5 lakh people adopted Christianity In the last 2 years punjab News

ਚਮਤਕਾਰ ਨਾਲ ਸਮੱਸਿਆ ਦਾ ਹੱਲ, ਮੁਫ਼ਤ ਸਿੱਖਿਆ, ਰਾਸ਼ਨ ਅਤੇ ਨਕਦੀ ਦਾ ਦਿੱਤਾ ਜਾ ਰਿਹੈ ਲਾਲਚ

ਭਾਰਤ ਵਿੱਚ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਪੰਜਾਬ ਵਿਚ ਵੀ ਧਰਮ ਪਰਿਵਰਤਨ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਭਾਰਤੀ ਆਪਣਾ ਧਰਮ ਬਦਲ ਕੇ ਇਸਾਈ ਧਰਮ ਅਪਣਾ ਰਹੇ ਹਨ। ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਦੋ ਸਾਲਾਂ ਵਿਚ 3.5 ਲੱਖ ਪੰਜਾਬੀ ਆਪਣਾ ਧਰਮ ਛੱਡ ਕੇ ਇਸਾਈ ਬਣ ਗਏ ਹਨ। ਸਿੱਖ ਵਿਦਵਾਨ ਅਤੇ ਖੋਜ ਡਾ. ਰਣਬੀਰ ਸਿੰਘ ਨੇ ਆਪਣੇ ਸਰਵੇਖਣ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਅਨੁਸਾਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕ ਮੁਫ਼ਤ ਦੀਆਂ ਰਿਉੜੀਆਂ ਦੇ ਚੱਕਰ ਵਿਚ ਇਸਾਈ ਬਣ ਰਹੇ ਹਨ।

ਡਾ. ਰਣਬੀਰ ਸਿੰਘ ਦੇ ਸਰਵੇ ਅਨੁਸਾਰ ਸਾਲ 2023-24 'ਚ ਡੇਢ ਲੱਖ ਦੇ ਕਰੀਬ ਲੋਕਾਂ ਨੇ ਆਪਣਾ ਧਰਮ ਬਦਲਿਆ, ਜਦਕਿ 2024-25 'ਚ 2 ਲੱਖ ਲੋਕਾਂ ਨੇ ਦੂਜਾ ਧਰਮ ਅਪਣਾਇਆ। 2011 ਵਿਚ ਹੋਈ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਆਬਾਦੀ 2 ਕਰੋੜ 77 ਲੱਖ ਸੀ। ਇਨ੍ਹਾਂ ਵਿਚੋਂ 1.26 ਫ਼ੀ ਸਦੀ ਯਾਨੀ ਕਰੀਬ 3.5 ਲੱਖ ਇਸਾਈ ਸਨ।

ਪੰਜਾਬ ਦੇ ਤਰਨਤਾਰਨ ਵਿਚ ਇਸਾਈਆਂ ਦੀ ਆਬਾਦੀ 6,137 ਸੀ। 2021 ਵਿਚ ਇਹ ਗਿਣਤੀ ਵੱਧ ਕੇ 12,436 ਹੋ ਗਈ ਹੈ। ਭਾਵ ਤਰਨਤਾਰਨ ਵਿੱਚ ਇਸਾਈ ਧਰਮ ਅਪਣਾਉਣ ਵਾਲਿਆਂ ਦੀ ਗਿਣਤੀ ਵਿੱਚ 102 ਫ਼ੀ ਸਦੀ ਵਾਧਾ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ ਇਸਾਈਆਂ ਦੀ ਆਬਾਦੀ 4 ਲੱਖ ਤੋਂ ਵੱਧ ਹੋ ਗਈ ਹੈ।

ਸਿੱਖ ਵਿਦਵਾਨ ਡਾ. ਰਣਬੀਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਧਰਮ ਪਰਿਵਰਤਨ ਲਈ ਪਾਕਿਸਤਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਫ਼ੰਡਿੰਗ ਹੋ ਰਹੀ ਹੈ। 
ਉਨ੍ਹਾਂ ਨੇ ਆਪਣੇ ਸਰਵੇਖਣ ਵਿੱਚ ਦੱਸਿਆ ਕਿ ਸਮਾਜ ਦੇ ਬਦਲਣ ਦੇ ਇਸ ਦੌਰ ਵਿੱਚ ਲੋਕਾਂ ਨੂੰ ਧਰਮ ਬਦਲਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਲੁਭਾਇਆ ਜਾਂਦਾ ਹੈ। ਉਨ੍ਹਾਂ ਨੂੰ ਯੂਸੀ ਦੇ ਚਮਤਕਾਰ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਗਿਆ ਅਤੇ ਫਿਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇਸਾਈ ਧਰਮ ਵਿੱਚ ਤਬਦੀਲ ਕੀਤਾ ਜਾਂਦਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement