
ਇਹ ਹਾਦਸਾ ਸਾਵਨੂਰ-ਹੁਬਲੀ ਸੜਕ 'ਤੇ ਜੰਗਲੀ ਖੇਤਰ ਵਿੱਚੋਂ ਲੰਘਦੇ ਸਮੇਂ ਵਾਪਰਿਆ।
Karnataka News: ਕਰਨਾਟਕ ਵਿੱਚ ਬੁੱਧਵਾਰ ਸਵੇਰੇ ਇੱਕ ਟਰੱਕ ਦੇ 50 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉੱਤਰ ਕੰਨੜ ਦੇ ਪੁਲਿਸ ਸੁਪਰਡੈਂਟ (ਐਸਪੀ) ਐਮ. ਨਾਰਾਇਣ ਨੇ ਕਿਹਾ ਕਿ ਸਾਰੇ ਪੀੜਤ ਫਲ ਵੇਚਣ ਵਾਲੇ ਸਨ ਅਤੇ ਸਾਵਨੂਰ ਤੋਂ ਯੇਲਾਪੁਰਾ ਮੇਲੇ ਵਿੱਚ ਫਲ ਵੇਚਣ ਜਾ ਰਹੇ ਸਨ। ਇਹ ਹਾਦਸਾ ਸਾਵਨੂਰ-ਹੁਬਲੀ ਸੜਕ 'ਤੇ ਜੰਗਲੀ ਖੇਤਰ ਵਿੱਚੋਂ ਲੰਘਦੇ ਸਮੇਂ ਵਾਪਰਿਆ।
ਨਾਰਾਇਣ ਨੇ ਨਦੱਸਿਆ- "ਸਵੇਰੇ ਲਗਭਗ 5.30 ਵਜੇ, ਟਰੱਕ ਡਰਾਈਵਰ ਨੇ ਕਿਸੇ ਹੋਰ ਵਾਹਨ ਨੂੰ ਰਸਤਾ ਦੇਣ ਲਈ ਟਰੱਕ ਨੂੰ ਖੱਬੇ ਪਾਸੇ ਮੋੜਿਆ ਪਰ ਬਹੁਤ ਜ਼ਿਆਦਾ ਮੋੜ ਕਾਰਨ, ਵਾਹਨ ਇੱਕ ਖੱਡ ਵਿੱਚ ਡਿੱਗ ਗਿਆ, ਜੋ ਕਿ ਲਗਭਗ 50 ਮੀਟਰ ਡੂੰਘੀ ਹੈ।
ਉਨ੍ਹਾਂ ਕਿਹਾ ਕਿ ਘਾਟੀ ਵੱਲ ਜਾਣ ਵਾਲੀ ਸੜਕ 'ਤੇ ਕੋਈ ਸੁਰੱਖਿਆ ਦੀਵਾਰ ਨਹੀਂ ਹੈ।
ਅਧਿਕਾਰੀ ਨੇ ਕਿਹਾ, "8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ।" ਜ਼ਖ਼ਮੀਆਂ ਨੂੰ ਇਲਾਜ ਲਈ ਹੁਬਲੀ ਦੇ ਕਰਨਾਟਕ ਮੈਡੀਕਲ ਕਾਲਜ ਅਤੇ ਖੋਜ ਸੰਸਥਾਨ (KIMS) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।