
ਸੰਸਾਰਿਕ ਪੱਧਰ ਉਤੇ ਸਿਹਤ ਸੇਵਾਵਾਂ ਉਤੇ ਖਰਚ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਸ ਵਿਚ ਬੇਹੱਦ ਵਾਧਾ ਹੋਣ ਨਾਲ...
ਨਵੀਂ ਦਿੱਲੀ : ਸੰਸਾਰਿਕ ਪੱਧਰ ਉਤੇ ਸਿਹਤ ਸੇਵਾਵਾਂ ਉਤੇ ਖਰਚ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਸ ਵਿਚ ਬੇਹੱਦ ਵਾਧਾ ਹੋਣ ਨਾਲ ਦੁਨੀਆ ਭਰ ਵਿਚ ਹਰ ਸਾਲ ਲਗਭੱਗ 10 ਕਰੋੜ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਅਤੇ ਉਸ ਦੀ ਰਿਪੋਰਟ ਦੇ ਮੁਤਾਬਕ, ਗਲੋਬਲ ਘਰੇਲੂ ਉਤਪਾਦ (ਜੀਡੀਪੀ) ਵਿਚ ਸਿਹਤ ਸੇਵਾਵਾਂ ਵਿਚ ਖਰਚ ਦਾ ਯੋਗਦਾਨ 10 ਫ਼ੀਸਦੀ ਹੈ।
Health Services
ਵਿਸ਼ਵ ਸਿਹਤ ਸੰਗਠਨ ਦੀ ਇਸ ਰਿਪੋਰਟ ਵਿਚ ਸਿਹਤ ਸੇਵਾ ਖਰਚ ਵਿਚ ਸਰਕਾਰਾਂ ਦਾ ਖ਼ਰਚ, ਲੋਕਾਂ ਦੁਆਰਾ ਖ਼ੁਦ ਕੀਤਾ ਜਾਣ ਵਾਲਾ ਖਰਚ ਅਤੇ ਸਵੈਸੇਵੀ ਸਿਹਤ ਸੇਵਾ ਬੀਮਾ, ਰੁਜ਼ਗਾਰ ਦਾਤਾਵਾਂ ਵਲੋਂ ਦਿਤਾ ਗਿਆ ਸਿਹਤ ਪ੍ਰੋਗਰਾਮ ਅਤੇ ਗ਼ੈਰ ਸਰਕਾਰੀ ਸੰਗਠਨਾਂ ਦੀਆਂ ਗਤੀਵਿਧੀਆਂ ਵਰਗੇ ਸਰੋਤ ਸ਼ਾਮਿਲ ਹਨ। ਵਿਸ਼ਵ ਸਿਹਤ ਸੰਗਠਨ ਦੀ ਸਾਲਾਨਾ ਰਿਪੋਰਟ ਵਿਸ਼ਵ ਸਿਹਤ ਸੇਵਾ ਖਰਚ-2018 ਵਿਚ ਦੱਸਿਆ ਗਿਆ ਹੈ ਕਿ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ਾਂ ਵਿਚ, ਸਿਹਤ ਸੇਵਾਵਾਂ ਉਤੇ ਖਰਚ ਹਰ ਸਾਲ ਔਸਤਨ 6 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਹੈ।
ਜਦੋਂ ਕਿ ਉੱਚ ਕਮਾਈ ਵਾਲੇ ਦੇਸ਼ਾਂ ਵਿਚ ਇਹ ਵਾਧਾ ਔਸਤਨ ਚਾਰ ਫ਼ੀਸਦੀ ਹੀ ਹੈ। ਡਬਲਿਊਐਚਓ ਦੀ ਰਿਪੋਰਟ ਦੇ ਅਨੁਸਾਰ, ਸਰਕਾਰ ਔਸਤਨ ਦੇਸ਼ ਦੀਆਂ ਸਿਹਤ ਸੇਵਾਵਾਂ ਉਤੇ 51 ਫੀਸਦੀ ਖਰਚ ਕਰਦੀ ਹੈ, ਜਦੋਂ ਕਿ ਹਰ ਦੇਸ਼ ਵਿਚ 35 ਫ਼ੀਸਦੀ ਤੋਂ ਜ਼ਿਆਦਾ ਸਿਹਤ ਸੇਵਾਵਾਂ ਉਤੇ ਖਰਚ ਲੋਕਾਂ ਨੂੰ ਖ਼ੁਦ ਕਰਨਾ ਪੈਂਦਾ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ ਕਰੀਬ 10 ਕਰੋੜ ਲੋਕ ਬੇਹੱਦ ਗਰੀਬੀ ਦੇ ਸ਼ਿਕਾਰ ਬਣਦੇ ਜਾ ਰਹੇ ਹਨ।
Health Care
ਡਬਲਿਊਐਚਓ ਦੇ ਮਹਾਨਿਰਦੇਸ਼ਕ ਟੈਡਰੋਸ ਐਡਰੇਨਾਮ ਗੈਬਰੇਐਸਸ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਯੂਨੀਵਰਸਲ ਹੈਲਥ ਕਵਰੇਜ ਅਤੇ ਸਿਹਤ ਨਾਲ ਸਬੰਧਤ ਟਿਕਾਊ ਵਿਕਾਸ ਦੇ ਲਕਸ਼ ਨੂੰ ਹਾਸਲ ਕਰਨ ਲਈ ਘਰੇਲੂ ਖਰਚ ਵਿਚ ਵਾਧਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, ਕਿ ਪਰ ਸਿਹਤ ਸੇਵਾ ਖਰਚ ਲਾਗਤ ਨਹੀਂ ਹਨ। ਇਹ ਗਰੀਬੀ ਨਿਰਮਾਣ, ਨੌਕਰੀ, ਉਤਪਾਦਕਤਾ, ਸੰਵੇਦਨਸ਼ੀਲ ਆਰਥਿਕ ਵਿਕਾਸ ਅਤੇ ਹੋਰ ਸਿਹਤ ਸੰਭਾਲ, ਸੁਰੱਖਿਅਤ ਅਤੇ ਬਿਹਤਰ ਸਮਾਜ ਲਈ ਨਿਵੇਸ਼ ਹੈ।
ਇਸ ਰਿਪੋਰਟ ਦੇ ਮੁਤਾਬਕ, ਮੱਧ ਕਮਾਈ ਵਾਲੇ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਸਰਕਾਰੀ ਸਿਹਤ ਸੇਵਾ ਖਰਚ ਸਾਲ 2000 ਦੇ ਮੁਕਾਬਲੇ ਦੁੱਗਣਾ ਹੋ ਗਿਆ ਹੈ। ਔਸਤਨ ਘੱਟ ਅਤੇ ਮੱਧ ਕਮਾਈ ਵਾਲੇ ਦੇਸ਼ਾਂ ਵਿਚ ਸਰਕਾਰ ਵਲੋਂ ਪ੍ਰਤੀ ਵਿਅਕਤੀ 60 ਡਾਲਰ ਖਰਚ ਕਰਦੀ ਹੈ, ਜਦੋਂ ਕਿ ਉੱਚ-ਮੱਧ ਕਮਾਈ ਵਾਲੇ ਦੇਸ਼ਾਂ ਦੀ ਸਰਕਾਰ ਪ੍ਰਤੀ ਵਿਅਕਤੀ 270 ਡਾਲਰ ਖਰਚ ਕਰਦੀ ਹੈ।