
ਵਿਨੈ ਕੁਮਾਰ ਸ਼ਰਮਾ ਨੇ ਮਾਨਸਿਕ ਰੋਗ ਨਾਲ ਪੀੜਤ ਹੋਣ ਦਾ ਕੀਤਾ ਸੀ ਦਾਅਵਾ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਨਿਰਭਿਆ ਸਮੂਹਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਚਾਰ ਦੋਸ਼ੀਆਂ 'ਚੋਂ ਇਕ ਵਿਨੈ ਕੁਮਾਰ ਸ਼ਰਮਾ ਦੀ ਅਪੀਲ ਖ਼ਾਰਜ ਕਰ ਦਿਤੀ ਹੈ। ਇਸ ਅਪੀਲ 'ਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ।
Photo
ਅਡੀਸ਼ਨਲ ਸੈਸਨ ਜੱਜ ਧਰਮਿੰਦਰ ਰਾਣਾ ਨੇ ਦੋਸ਼ੀ ਵਿਨੈ ਕੁਮਾਰ ਸਰਮਾ ਵਲੋਂ ਦਾਖਲ ਅਪੀਲ ਖ਼ਾਰਜ ਕਰ ਦਿਤੀ। ਅਪੀਲ 'ਚ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਮੱਥੇ 'ਤੇ ਡੂੰਘੀ ਸੱਟ ਲੱਗੀ ਹੈ, ਖੱਬੀ ਬਾਂਹ ਟੁੱਟੀ ਹੋਈ ਹੈ ਅਤੇ ਉਸ 'ਤੇ ਪਲਾਸਟਰ ਹੈ। ਉਹ ਮਾਨਸਿਕ ਬਿਮਾਰੀ ਅਤੇ ਸ਼ਿੰਜੋਫ਼ਰੇਨੀਆ ਨਾਲ ਪੀੜਤ ਹੈ।
Photo
ਤਿਹਾੜ ਜੇਲ ਦੇ ਅਧਿਕਾਰੀਆਂ ਨੇ ਉਸ ਦੇ ਦਾਅਵਿਆਂ ਨੂੰ 'ਤੋੜੇ ਮਰੋੜੇ ਗਏ ਤੱਥਾਂ ਦਾ ਪੁਲਿੰਦਾ' ਦਸਿਆ ਅਤੇ ਅਦਾਲਤ ਨੂੰ ਕਿਹਾ ਕਿ ਸੀ.ਸੀ.ਟੀ.ਵੀ. ਫ਼ੁਟੇਜ ਤੋਂ ਸਾਬਤ ਹੋਇਆ ਹੈ ਕਿ ਦੋਸ਼ੀ ਵਿਨੈ ਕੁਮਾਰ ਸ਼ਰਮਾ ਨੇ ਚਿਹਰੇ ਨੂੰ ਖ਼ੁਦ ਹੀ ਜ਼ਖ਼ਮੀ ਕਰ ਲਿਆ ਹੈ ਅਤੇ ਉਹ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਨਹੀਂ ਹੈ।
Photo
ਜੇਲ ਵਲੋਂ ਪੇਸ਼ ਡਾਕਟਰ ਨੇ ਕਿਹਾ ਕਿ ਰੋਜ਼ਾਨਾ ਆਧਾਰ 'ਤੇ ਸਾਰੇ ਦੋਸ਼ੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਸਾਰਾ ਕੁੱਝ ਠੀਕ ਹੈ।