
ਅੰਬਾਲਾ ਦੇ “ਬੇਟੀ ਪੜਾਓ, ਬੇਟੀ ਬਚਾਓ” ਚੌਂਕ ‘ਤੇ ਕੱਟਿਆ ਗਿਆ ਚਲਾਨ, ਗੱਡੀ ਦੇ ਦਸਤਾਵੇਜ਼ ਅਤੇ ਹੂਟਰ ਕੀਤਾ ਜ਼ਬਤ
ਅੰਬਾਲਾ : NHAI ਦੀ ਗੱਡੀ ਨੂੰ ਹੂਟਰ ਵਜਾ ਕੇ ਵੀ.ਆਈ.ਪੀ. ਰੋਹਬ ਦਿਖਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਅੰਬਾਲਾ ਦੇ ''ਬੇਟੀ ਪੜ੍ਹਾਓ, ਬੇਟੀ ਬਚਾਓ'' ਚੌਕ 'ਤੇ NHAI ਦੀ ਕਾਰ ਬਿਨ੍ਹਾ ਮਨਜ਼ੂਰੀ ਹੂਟਰ ਵਜਾ ਕੇ ਲੰਘਦੀ ਨਜ਼ਰ ਆਈ।
NHAI's car challaned for using hooter without permission
ਮਿਲੀ ਜਾਣਕਾਰੀ ਅਨੁਸਾਰ ਅੰਬਾਲਾ ਦੇ ''ਬੇਟੀ ਪੜ੍ਹਾਓ, ਬੇਟੀ ਬਚਾਓ'' ਚੌਕ 'ਤੇ ਐਨ.ਐਚ.ਏ.ਆਈ. ਦੀ ਗੱਡੀ ਨੇ ਜਦੋਂ ਮਨਜ਼ੂਰੀ ਤੋਂ ਬਿਨ੍ਹਾ ਹੂਟਰ ਵਜਾਇਆ ਤਾਂ ਟ੍ਰੈਫ਼ਿਕ ਪੁਲਸ ਨੇ ਉਸ ਦਾ 10 ਹਜ਼ਾਰ ਦਾ ਚਲਾਨ ਕੱਟ ਦਿੱਤਾ। ਦਰਅਸਲ ਅੰਬਾਲਾ ਸ਼ਹਿਰ ਦੇ ਬੇਟੀ ਪੜ੍ਹਾਓ ਬੇਟੀ ਬਚਾਓ ਚੌਕ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਗੱਡੀ ਤੇਜ਼ ਰਫ਼ਤਾਰ ਨਾਲ ਹੂਟਰ ਵਜਾ ਕੇ ਅੱਗੇ ਵਧਣ ਲੱਗੀ ਤਾਂ ਚੌਕ 'ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ।
NHAI's car challaned for using hooter without permission
ਜਿਸ ਤੋਂ ਬਾਅਦ ਗੱਡੀ 'ਚ ਸਵਾਰ ਨੌਜਵਾਨਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਡਰਾਈਵਰਾਂ ਨੂੰ ਹੂਟਰ ਵਜਾਉਣ ਦੀ ਇਜਾਜ਼ਤ ਨਹੀਂ ਸੀ | ਜਿਸ ਤੋਂ ਬਾਅਦ ਟ੍ਰੈਫ਼ਿਕ ਪੁਲਸ ਨੇ ਕਾਰਵਾਈ ਕਰਦੇ ਹੋਏ ਐੱਨ.ਐੱਚ.ਏ.ਆਈ ਦੀ ਗੱਡੀ ਦਾ 10 ਹਜ਼ਾਰ ਦਾ ਚਲਾਨ ਕੀਤਾ, ਗੱਡੀ ਦੇ ਦਸਤਾਵੇਜ਼ ਅਤੇ ਹੂਟਰ ਨੂੰ ਕਬਜ਼ੇ 'ਚ ਲੈ ਲਿਆ ਹੈ।