
ਚੋਣਾਂ ਦੌਰਾਨ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।
ਆਜ਼ਮਗੜ੍ਹ : ਉੱਤਰ ਪ੍ਰਦੇਸ਼ ਵਿੱਚ ਚੌਥੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 12 ਤੋਂ ਵੱਧ ਲੋਕ ਬਿਮਾਰ ਹਨ। ਬੀਮਾਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Alcohol
ਜ਼ਹਿਰੀਲੀ ਸ਼ਰਾਬ ਦੀ ਇਹ ਘਟਨਾ ਅਹਰੌਲਾ ਖੇਤਰ ਦੇ ਪਿੰਡ ਦੀ ਹੈ। ਇਸ ਘਟਨਾ ਵਿਚ 7 ਲੋਕਾਂ ਦੇ ਜਾਨ ਗੁਆਉਣ ਦੀ ਸੂਚਨਾ ਹੈ, ਹਾਲਾਂਕਿ ਪੁਲਿਸ ਨੇ 3 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਇਕ ਦਰਜਨ ਲੋਕ ਬੀਮਾਰ ਹਨ।
Alcohol
ਜ਼ਹਿਰੀਲੀ ਸ਼ਰਾਬ ਕਾਰਨ ਲੋਕਾਂ ਦੀ ਮੌਤ ਤੋਂ ਪਿੰਡ ਵਾਸੀ ਗੁੱਸੇ 'ਚ ਹਨ ਅਤੇ ਪੀੜਤਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਮਹੁਲ ਕਸਬੇ 'ਚ ਚੱਕਾ ਜਾਮ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।
Alcohol
ਦੱਸਿਆ ਜਾ ਰਿਹਾ ਹੈ ਕਿ ਇਹ ਜ਼ਹਿਰੀਲੀ ਸ਼ਰਾਬ ਸਰਕਾਰੀ ਦੇਸੀ ਸ਼ਰਾਬ ਦੇ ਠੇਕੇ ਤੋਂ ਖਰੀਦ ਕੇ ਪੀਤੀ ਗਈ ਸੀ। ਪੁਲਿਸ ਸੁਪਰਡੈਂਟ ਅਨੁਰਾਗ ਆਰੀਆ ਨੇ ਦੱਸਿਆ ਕਿ ਅਹਰੌਲਾ ਥਾਣਾ ਖੇਤਰ ਅਧੀਨ ਆਉਣ ਵਾਲੇ ਨਗਰ ਪੰਚਾਇਤ ਮਾਹੁਲ ਸਥਿਤ ਦੇਸੀ ਸ਼ਰਾਬ ਦੀ ਦੁਕਾਨ ਤੋਂ ਐਤਵਾਰ ਦੀ ਸ਼ਾਮ ਨੂੰ ਵੇਚੀ ਗਈ ਸ਼ਰਾਬ ਜ਼ਹਿਰੀਲੀ ਮਿਲੀ।