
Chandigarh News : ਆਰੋਪੀਆਂ ਕੋਲੋਂ 69 ATM ਕਾਰਡ, 1 ਵੈਗਨਰ ਕਾਰ ਹੋਈ ਬਰਾਮਦ
Chandigarh News in Punjabi : ਚੰਡੀਗੜ੍ਹ ਪੁਲਿਸ ਨੇ ATM ਨਾਲ ਫ਼ਰੋਡ ਕਰਨ ਵਾਲੇ 2 ਆਰੋਪੀਆਂ ਨੂੰ ਕਾਬੂ ਕੀਤਾ ਹੈ। ਆਰੋਪੀਆਂ ਕੋਲੋਂ 69 ATM ਕਾਰਡ, 1 ਵੈਗਨਰ ਕਾਰ ਬਰਾਮਦ ਕੀਤੀ ਗਈ ਹੈ। ਆਰੋਪੀਆਂ ਦੀ ਪਛਾਣ ਯੂਪੀ ਦੇ ਸੁਧੀਰ ਕੁਮਾਰ ਅਤੇ ਸਤੀਸ਼ ਕੁਮਾਰ ਵਜੋਂ ਹੋਈ।
ਦੱਸ ਦਈਏ ਇਹ ਲੋਕ ਏਟੀਐਮ ਦੇ ਨੇੜੇ ਆ ਕੇ ਬਹਿ ਜਾਂਦੇ ਸੀ ਅਤੇ ਭੋਲੇ ਭਾਲੇ ਲੋਕਾਂ ਦੇ ਪੈਸੇ ਕੱਢਣ ਦੇ ਬਹਾਨੇ ਉਹਨਾਂ ਦਾ ਪਿੰਨ ਜਾਣ ਲੈਂਦੇ ਸੀ ਅਤੇ ਏਟੀਐਮ ਕਾਰਡ ਬਦਲ ਦਿੰਦੇ ਸੀ ਅਤੇ ਉਸ ਤੋਂ ਬਾਅਦ ਪੈਸੇ ਕਢਾ ਲੈਂਦੇ ਸੀ। ਇਹਦੀ ਸੂਚਨਾ ਜਦ ਪੁਲਿਸ ਨੂੰ ਮਿਲੀ ਤਾਂ ਪੁਲਿਸ ਵੱਲੋਂ ਆਪਣੀ ਇੱਕ ਟੀਮ ਲਗਾਈ ਗਈ ਤੇ ਇਹ ਲੋਕ ਜਦੋਂ ਕਿਸੀ ਪੀੜਿਤ ਨੂੰ ਆਪਣਾ ਸ਼ਿਕਾਰ ਬਣਾ ਰਹੇ ਸੀ ਉਸ ਵਕਤ ਪੁਲਿਸ ਨੇ ਮੌਕੇ ’ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
(For more news apart from Chandigarh Police arrested two accused who committed fraud with ATM News in Punjabi, stay tuned to Rozana Spokesman)