
ਅਫ਼ਗ਼ਾਨਿਸਤਾਨ ਅਤੇ ਮਾਲਦੀਵ ਨੇ ਪ੍ਰਧਾਨਮੰਤਰੀ ਵਲੋਂ ਪ੍ਰਸਤਾਵਿਤ ਸਾਰਕ...
ਭੂਟਾਨ: ਭੂਟਾਨ ਨੇ ਸਾਰਕ ਕੋਵਿਡ-19 ਐਮਰਜੈਂਸੀ ਖ਼ਜ਼ਾਨੇ 'ਚ 100,000 ਡਾਲਰ ਦਾ ਯੋਗਦਾਨ ਕਰਨ ਦਾ ਵਾਅਦਾ ਕੀਤਾ ਜਦਕਿ ਨੈਪਾਲ ਨੇ ਕਰੀਬ 1000000 ਡਾਲਰ ਦਾ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ। ਭੂਟਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਐਮਰਜੈਂਸੀ ਖ਼ਜ਼ਾਨੇ ਦੇ ਗਠਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਭੂਟਾਨ ਸਰਕਾਰ ਨੇ 100000 ਡਾਲਰ ਦਾ ਸ਼ੁਰੂਆਤੀ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ ਹੈ।
PM Narendra Modi
ਅਫ਼ਗ਼ਾਨਿਸਤਾਨ ਅਤੇ ਮਾਲਦੀਵ ਨੇ ਪ੍ਰਧਾਨਮੰਤਰੀ ਵਲੋਂ ਪ੍ਰਸਤਾਵਿਤ ਸਾਰਕ ਫ਼ੰਡ ਲਈ 10.2 ਲੱਖ ਡਾਲਰ ਦਾ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਦੇ ਬੁਲਾਰੇ ਸੇਦਿਕ ਸਿਦਿਕੀ ਨੇ ਕਿਹਾ ਕਿ ਅਫ਼ਗ਼ਾਨ ਸਰਕਾਰ ਤੇਜ਼ੀ ਨਾਲ ਫ਼ੈਲ ਰਹੀ ਆਲਮੀ ਮਹਾਂਮਾਰੀ ਨਾਲ ਲੜਣ ਲਈ ਸੰਯੁਕਤ ਅਤੇ ਮਜ਼ਬੂਤ ਸਾਂਝੇਦਾਰੀ ਯਕੀਨੀ ਕਰਦਾ ਹੈ।
Photo
ਇਸ ਤੋਂ ਪਹਿਲਾਂ ਐਮਰਜੈਂਸੀ ਅਤੇ ਬਚਾਅ ਫ਼ੰਡ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਕਿਹਾ ਕਿ ਦੇਸ਼ ਕੋਰੋਨਾ ਵਾਇਰਸ ਆਲਮੀ ਮਹਾਂਮਾਰੀ ਨਾਲ ਨਜਿੱਠਣ ਲਈ ਆ ਰਹੀਆਂ ਚੁਨੌਤੀਆਂ ਨਾਲ ਨਿਪਟਣ ਦੀ ਪਹਿਲ 'ਚ ਸ਼ਾਮਲ ਹੈ। ਨੇਪਾਲ ਅਤੇ ਭੂਟਾਨ ਨੇ ਸਾਰਕ ਦੇਸ਼ਾਂ ਲਈ 10 ਲੱਖ ਅੇਤ ਇਕ ਲੱਖ ਡਾਲਰ ਦੇਣ ਦੀ ਸ਼ੁਰੂਆਤ ਯਕੀਨੀ ਕੀਤੀ।
Photo
ਮੋਦੀ ਨੇ ਬਾਅਦ 'ਚ ਦੋਹਾਂ ਦੇਸ਼ਾਂ ਦੇ ਮੁਖੀਆਂ ਵਲੋਂ ਦਿਤੇ ਯੋਗਦਾਨ ਦਾ ਧਨਵਾਦ ਕੀਤਾ। ਮੋਦੀ ਨੇ ਟਵੀਟ ਕਰ ਕਿਹਾ, ''ਕੋਵਿਡ-19 ਰਾਹਤ ਫ਼ੰਡ 'ਚ 10 ਕਰੋੜ ਨੇਪਾਲੀ ਰੁਪਏ ਦੇਣ ਦੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਅੋਲੀ ਦਾ ਐਲਾਨ ਬਹੁਤ ਹੀ ਸ਼ਲਾਘਾਯੋਗ ਹੈ।
Photo
ਜ਼ਿਕਰਯੋਗ ਹੈ ਕਿ ਵੀਡੀਉ ਕਾਨਫ਼ਰੰਸ ਜ਼ਰੀਏ 15 ਮਾਰਚ ਨੂੰ ਹੋਏ ਸਾਰਕ ਦੇਸ਼ਾਂ ਦੇ ਸੰਮੇਲਣ 'ਚ ਮੋਦੀ ਤੋਂ ਬਿਨਾਂ, ਭੂਟਾਨ ਦੇ ਪ੍ਰਧਾਨ ਮੰਤਰੀ ਲੋਤ ਸ਼ੇਰਿੰਗ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ, ਸ੍ਰਲੰਕਈ ਰਾਸ਼ਟਰਪਤੀ ਗੋਤਬਾਯਾ ਰਾਜਪਸ਼੍ਰੇ, ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ, ਨੇਪਾਲ ਦੇ ਪ੍ਰਧਾਨ ਮੰਤਰੀ ਅੋਲੀ, ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਅਤੇ ਪਾਕਿ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਸਹਾਇਕ ਜਫ਼ਰ ਮਿਰਜ਼ਾ ਨੇ ਹਿੱਸਾ ਲਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।