
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਸੁਨਾਮ(ਸੰਗਰੂਰ) ਤੋਂ ਆਮ ਆਦਮੀ ਪਾਰਟੀ...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਸੁਨਾਮ(ਸੰਗਰੂਰ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ ਅਤੇ ਵਿਰੋਧੀ ਧਿਰ ਅਕਾਲੀ ਦਲ ਨੂੰ ਖ਼ੂਬ ਰਗੜੇ ਲਗਾਏ ਅਤੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੂੰ ਸਲਾਹ ਦੇ ਰਹੀ ਹੈ ਕਿ ਪੰਜਾਬ ਵਿਚ ਬਿਜਲੀ ਐਨੀ ਮਹਿੰਗੀ ਹੋ ਗਈ ਹੈ ਕਿ ਆਮ ਲੋਕਾਂ ਨੂੰ ਬਿਜਲੀ ਦੀ ਥਾਂ ਦੀਵੇ ਬਾਲਣੇ ਪੈਣਗੇ।
Aman Arora
ਵਿਧਾਨ ਸਭਾ ਤੋਂ ਬਾਹਰ ਵਿਧਾਇਕ ਅਮਨ ਅਰੋੜਾ ਨੇ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਪਹਿਲਾਂ ਅਕਾਲੀ ਸਰਕਾਰ ਨੂੰ 10 ਸਾਲ ਸੱਤਾ ‘ਚ ਬਣਾਈ ਰੱਖਿਆ ਜੋ ਪੰਜਾਬ ਨੂੰ ਕੰਗਾਲ ਕਰਕੇ ਚਲੇ ਗਏ ਇਸਤੋਂ ਬਾਅਦ ਮੌਜੂਦਾ ਕੈਪਟਨ ਸਰਕਾਰ ਨੇ ਵੀ ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਹੇਠ ਦੱਬ ਰੱਖਿਆ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਇਹ ਕਾਂਗਰਸ-ਅਕਾਲੀ ਸਰਕਾਰ ਨੇ ਮਲਾਹ ਬਣਕੇ ਪੰਜਾਬ ਦੇ ਲੋਕਾਂ ਦੀ ਬੇੜੀ ਬਚਾਉਣ ਦੀ ਬਜਾਏ ਬੇੜੀ ਡੋਬਣ ‘ਤੇ ਆਏ ਹੋਏ ਹਨ।
Arora
ਅਮਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਿਜਲੀ ਐਨੀ ਕੁ ਜ਼ਿਆਦਾ ਮਹਿੰਗੀ ਹੋ ਜਾਵੇਗਾ ਕਿ ਆਮ ਲੋਕਾਂ ਤੋਂ ਬਿਜਲੀ ਦੇ ਬਿੱਲ ਭਰੇ ਨਹੀਂ ਜਾਣਗੇ ਤੇ ਉਨ੍ਹਾਂ ਨੂੰ ਦੀਵੇ-ਮੋਮਬੱਤੀਆਂ ਨਾਲ ਹੀ ਗੁਜਾਰਾ ਕਰਨਾ ਪਵੇਗਾ। ਉਥੇ ਹੀ ਉਨ੍ਹਾਂ ਅਕਾਲੀ-ਕਾਂਗਰਸ ਸਰਕਾਰ ਨੂੰ ਰਗੜਾ ਲਗਾਉਂਦੇ ਕਿਹਾ ਕਿ ਇਨ੍ਹਾਂ ਦੋਵਾਂ ਸਰਕਾਰਾਂ ਹੇਠ ਲੰਮੇ ਸਮੇਂ ਤੋਂ ਮਾਫ਼ੀਆ ਚੱਲ ਰਿਹਾ ਹੈ ਤੇ ਪੰਜਾਬ 2022-23 ਤੱਕ 2 ਲੱਖ 92 ਹਜਾਰ ਕਰੋੜ ਦਾ ਕਰਜਾਈ ਹੋ ਜਾਵੇਗਾ ਅਤੇ ਇਨ੍ਹਾਂ ਦੋਵਾਂ ਸਰਕਾਰਾਂ ਨੇ ਪੰਜਾਬ ਨੂੰ ਬਚਾਉਣ ਦੀ ਬਜਾਏ ਕੰਗਾਲ ਕਰ ਦਿੱਤਾ, ਜਿਸ ਕਰਕੇ ਸਾਨੂੰ ਅੱਜ ਭਾਰੀ ਮਨ ਦੇ ਨਾਲ ਇਹ ਦੀਵਾ ਬਾਲਣਾ ਪੈ ਰਿਹਾ ਹੈ।
Hardeep Singh Bhogal
ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਪੀਐਸਪੀਐਲ ਦੇ ਮੁਨਾਫ਼ੇ ਨੂੰ ਲੈ ਕੇ ਸਵਾਲ ਵੀ ਕੀਤੇ ਕਿ ਬਿਜਲੀ ਵਿਭਾਗ ਨੂੰ 80 ਕਰੋੜ ਮੁਨਾਫ਼ਾ ਹੋਇਆ ਹੈ ਤਾਂ ਸਾਰੇ ਸੂਬਿਆਂ ਨਾਲੋਂ ਪੰਜਾਬ ਵਿਚ ਹੀ ਮਹਿੰਗੀ ਬਿਜਲੀ ਕਿਉਂ ਹੈ? ਉਨ੍ਹਾਂ ਕਿਹਾ ਕਿ ਜੇ ਬਿਜਲੀ ਵਿਭਾਗ ਮੁਨਾਫ਼ੇ ਵਿਚ ਹੈ ਤਾਂ ਪੰਜਾਬ ਸਰਕਾਰ ਨੂੰ ਬਿਜਲੀ ਸਸਤੀ ਕਰਨੀ ਚਾਹੀਦੀ ਹੈ।
Arora with Bhogal
ਅਰੋੜਾ ਨੇ ਕਿਹਾ ਕਿ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਮੁਨਾਫ਼ਾ ਤਾਂ ਦੱਸ ਦਿੱਤਾ ਪਰ ਉਹ ਇਹ ਵੀ ਦੱਸਣ ਕਿ ਪੰਜਾਬ ਪੀਐਸਪੀਸੀਐਲ ਦੇ ਸਿਰ ‘ਤੇ 32 ਹਜਾਰ 500 ਕਰੋੜ ਦਾ ਕਰਜਾ ਹੈ ਤੇ ਇਹ ਸਾਲ 2010-11 ਵਿਚ 20 ਹਜਾਰ 517 ਕਰੋੜ ਦਾ ਕਰਜ ਸੀ ਅਤੇ 9 ਸਾਲਾਂ ਦੇ ਵਿਚ ਸਾਢੇ 12 ਹਜਾਰ ਕਰੋੜ ਕਰਜ ਹੋਰ ਚੜ੍ਹ ਗਿਆ ਹੈ ਜੋ ਖਜਾਨਾ ਮੰਤਰੀ ਦੱਸਣਾ ਭੁੱਲ ਜਾਂਦੇ ਹਨ।
Aman Arora
ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸੁਝਾਅ ਵੀ ਦਿਤਾ ਕਿ ਪੰਜਾਬ ਵਿਚ ਬਿਜਲੀ ਮਾਫ਼ੀਆ, ਸ਼ਰਾਬ ਮਾਫ਼ੀਆ, ਟ੍ਰਾਂਸਪੋਰਟ ਮਾਫ਼ੀਆ, ਰੇਤ ਮਾਫ਼ੀਆ ਅਤੇ ਇੱਕ ਜਨਰਲ ਕਰੱਪਸ਼ਨ ਜੋ ਸਿਰ ਚੜ੍ਹ ਬੋਲ ਰਹੀ ਹੈ, ਇਨ੍ਹਾਂ 4 ਚੀਜ਼ਾਂ ‘ਤੇ ਪੰਜਾਬ ਸਰਕਾਰ ਜੇ ਕੰਟਰੋਲ ਕਰ ਲਵੇ ਤਾਂ ਖਜਾਨੇ ਵਿਚ 25 ਹਜਾਰ ਕਰੋੜ ਜਮ੍ਹਾ ਹੋ ਜਾਵੇਗਾ ਅਰੋੜਾ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਕਿਹਾ ਕਿ ਜੇ ਐਨਾ ਪੈਸਾ ਖਜਾਨਾ ਵਿਚ ਜਮ੍ਹਾਂ ਨਹੀਂ ਹੋਇਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ।