
ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਜਾਰੀ ਕੀਤੇ ਆਦੇਸ਼
ਨਾਂਦੇੜ : ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 46,951 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਸ ਸਾਲ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ।
corona virus
ਇਸ ਦੇ ਨਾਲ ਹੀ ਅੱਜ ਮਹਾਰਾਸ਼ਟਰ ਵਿਖੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਨਾਂਦੇੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ 11 ਦਿਨਾਂ ਦੇ ਸੰਪੂਰਨ ਲਾਕਡਾਊਨ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
Corona Virus
ਇਸ ਸੰਬਧੀ ਜਾਣਕਾਰੀ ਅੁਨਸਾਰ ਨਾਂਦੇੜ ਦੇ ਜ਼ਿਲ੍ਹਾ ਕੁਲੈਕਟਰ ਡਾ.ਵਿਪਨ ਇਟਨਕਰ ਵੱਲੋਂ ਜਾਰੀ ਆਦੇਸ਼ਾਂ ਵਿਚ ਜ਼ਿਲ੍ਹੇ ਅੰਦਰ ਵਧਦੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ 24 ਮਾਰਚ ਰਾਤ 12 ਵਜੇ ਤੋਂ 4 ਅਪ੍ਰੈਲ 2021 ਰਾਤ 12 ਵਜੇ ਤੱਕ 11 ਦਿਨਾਂ ਦਾ ਸੰਪੂਰਨ ਲਾਕਡਾਊਨ ਲੱਗਾ ਦਿੱਤਾ ਹੈ।
Lockdown
ਇਨ੍ਹਾਂ 'ਤੇ ਲੱਗੀ ਪਾਬੰਦੀ
ਨਿੱਜੀ ਵਾਹਨਾਂ ਦੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਜਦ ਕਿ ਐਂਬੂਲੈਂਸ, ਰਸੋਈ ਗੈਸ, ਕੋਰੀਅਰ ਵਾਹਨਾਂ ਸਮੇਤ ਸਰਕਾਰੀ ਅਤੇ ਵਿਸ਼ੇਸ਼ ਸੇਵਾ ਵਾਹਨਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਜ਼ਿਲ੍ਹੇ ਅੰਦਰ ਸਮਾਜਿਕ ਧਾਰਮਿਕ ਤੇ ਰਾਜਨੀਤਕ ਸਮਾਗਮਾਂ 'ਤੇ ਪੂਰਨ ਤੌਰ ਤੇ' ਪਾਬੰਦੀ ਦਾ ਐਲਾਨ ਕੀਤਾ ਗਿਆ ਹੈ।
Lockdown
ਮੰਤਰੀ ਅਸ਼ੋਕ ਚਵਾਨ ਨੇ ਐਤਵਾਰ ਨੂੰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਤਾਲਾਬੰਦੀ ਬਾਰੇ ਵੀ ਜਾਣਕਾਰੀ ਦਿੱਤੀ।
ਅਸ਼ੋਕ ਚਵਾਨ ਨੇ ਕਿਹਾ, “ਨਾਂਦੇੜ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ ਚਿੰਤਾਜਨਕ ਹੈ। ਇਸਦੇ ਸਬੰਧ ਵਿਚ ਜ਼ਿਲ੍ਹੇ ਦੇ ਮੁੱਖ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਨੂੰ ਨਿਯੰਤਰਣ ਕਰਨ ਲਈ ਸਾਰੇ ਲੋੜੀਂਦੇ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ। ਕੁਲੈਕਟਰ ਨੇ 24 ਮਾਰਚ ਦੀ ਅੱਧੀ ਰਾਤ ਤੋਂ 11 ਦਿਨਾਂ ਤੱਕ ਪੂਰੇ ਨਾਂਦੇੜ ਜ਼ਿਲ੍ਹੇ ਵਿੱਚ ਤਾਲਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।
corona virus
ਮਹਾਰਾਸ਼ਟਰ ਵਿਚ ਕੋਰੋਨਾ ਦੇ 30535 ਨਵੇਂ ਕੇਸ ਆਏ ਸਾਹਮਣੇ
ਐਤਵਾਰ ਨੂੰ ਮਹਾਰਾਸ਼ਟਰ ਵਿੱਚ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੀ ਲਾਗ ਦੇ 30,535 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦੇ ਰੋਜ਼ਾਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਹਨ। ਇਸ ਦੇ ਨਾਲ, ਰਾਜ ਵਿੱਚ ਸੰਕਰਮਿਤ ਦੀ ਕੁੱਲ ਸੰਖਿਆ 24,79,682 ਹੋ ਗਈ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53,399 ਹੋ ਗਈ ਹੈ ਕਿਉਂਕਿ ਰਾਜ ਵਿੱਚ ਲਾਗ ਦੇ ਕਾਰਨ 99 ਹੋਰ ਲੋਕਾਂ ਦੀ ਮੌਤ ਹੋ ਗਈ ਸੀ।