ਦੁਨੀਆਂ ’ਚ ਸੱਭ ਤੋਂ ਤਾਕਤਵਰ ਫ਼ੌਜ ਚੀਨ ਦੀ, ਚੌਥੇ ਨੰਬਰ ’ਤੇ ਭਾਰਤ : ਰਿਪੋਰਟ
Published : Mar 22, 2021, 8:02 am IST
Updated : Mar 22, 2021, 8:02 am IST
SHARE ARTICLE
China has the strongest military force in the world
China has the strongest military force in the world

ਰਿਪੋਰਟ ’ਚ ਦਾਅਵਾ : ਜੇ ਸਮੁੰਦਰੀ ਜੰਗ ਹੁੰਦੀ ਹੈ ਤਾਂ ਚੀਨ ਹੀ ਜਿੱਤੇਗਾ

ਨਵੀਂ ਦਿੱਲੀ : ਰਖਿਆ ਮਾਮਲਿਆਂ ਦੀ ਵੈਬਸਾਈਟ ‘ਮਿਲਟਰੀ ਡਾਇਰੈਕਟਰ’ ਵਲੋਂ ਐਤਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਦੁਨੀਆਂ ’ਚ ਸੱਭ ਤੋਂ ਤਾਕਤਵਰ ਫ਼ੌਜ ਚੀਨ ਦੀ ਹੈ ਜਦਕਿ ਭਾਰਤ ਚੌਥੇ ਨੰਬਰ ’ਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘‘ਫੌਜ ’ਤੇ ਭਾਰੀ ਪੈਸਾ ਖ਼ਰਚ ਕਰਨ ਵਾਲਾ ਅਮਰੀਕਾ 74 ਅੰਕਾਂ ਨਾਲ ਦੂਜੇ ਨੰਬਰ ’ਤੇ ਹੈ ਅਤੇ 61 ਅੰਕਾਂ ਨਾਲ ਭਾਰਤ ਚੌਥੇ ਅਤੇ 58 ਅੰਕਾਂ ਨਾਲ ਫ਼ਰਾਂਸ ਪੰਜਵੇਂ ਨੰਬਰ ’ਤੇ ਹੈ। ਬ੍ਰਿਟੇਨ 43 ਅੰਕਾਂ ਨਾਲ ਨੌਵੇਂ ਸਥਾਨ ਹੈ। ’’

China has the strongest military force in the worldChina has the strongest military force in the world

ਰਿਪੋਰਟ ’ਚ ਕਿਹਾ ਗਿਆ ਹੈ ਕਿ ਬਜਟ, ਸਰਗਰਮ ਅਤੇ ਗ਼ੈਰ ਸਰਗਰਮ ਫ਼ੌਜੀ ਕਰਮੀਆਂ ਦੀ ਗਿਣਤੀ, ਹਵਾਈ, ਸਮੁੰਦਰੀ, ਜ਼ਮੀਨੀ ਅਤੇ ਪਰਮਾਣੁ ਸੰਸਾਧਨ, ਔਸਤ ਤਨਖ਼ਾਹ ਅਤੇ ੳਪੁਕਰਨਾਂ ਦੀ ਗਿਣਤੀ ਸਮੇਤ ਵੱਖ ਵੱਖ ਤੱਥਾਂ ’ਤੇ ਵਿਚਾਰ ਕਰਨ ਦੇ ਬਾਅਦ ‘ਫ਼ੌਜ ਦੀ ਤਾਕਤ ਦਾ ਇੰਡੈਕਸ’ ਤਿਆਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਕੋਲ ਦੁਨੀਆਂ ਦੀ ਸੱਭ ਤੋਂ ਤਾਕਤਵਰ ਫ਼ੌਜ ਹੈ।

Indian ArmyIndian Army

ਉਸ ਨੂੰ ਇੰਡੈਕਸ 100 ਵਿਚੋਂ 82 ਅੰਕ ਮਿਲੇ ਹਨ।  ਰਿਪੋਰਟ ਮੁਤਾਬਕ,‘‘ਬਜਟ, ਫ਼ੌਜੀਆਂ ਤੇ ਹਵਾਈ ਅਤੇ ਸਮੁੰਦਰੀ ਫ਼ੌਜ ਸਮਰੱਥਾ ਵਰਗੀਆਂ ਚੀਜ਼ਾਂ ’ਤੇ ਆਧਾਰਤ ਇਨ੍ਹਾਂ ਅੰਕਾਂ ਤੋਂ ਪਤਾ ਲਗਦਾ ਹੈ ਕਿ ਕਿਸੇ ਕਾਲਪਨਿਕ ਸੰਬਰਸ਼ ’ਚ ਜੇਤੂ ਵਜੋਂ ਚੀਨ ਹੀ ਚੋਟੀ ’ਤੇ ਆਏਗਾ।’’ ਵੈਬਸਾਈਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਦੁਨੀਆਂ ’ਚ ਫ਼ੌਜ ’ਤੇ ਸੱਭ ਤੋਂ ਵੱਧ 732 ਅਰਬ ਡਾਲਰ ਖ਼ਰਚ ਕਰਦਾ ਹੈ। 

Indian ArmyIndian Army

ਇਸ ਦੇ ਬਾਅਦ ਚੀਨ ਦੂਜੇ ਨੰਬਰ ’ਤੇ ਹੈ ਅਤੇ ਉਹ 261 ਅਰਬ ਡਾਲਰ ਤੇ ਭਾਰਤ 71 ਅਰਬ ਡਾਲਰ ਖ਼ੁਰਚ ਕਰਦਾ ਹੈ।  ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਜੰਗ ਹੁੰਦੀ ਹੈ ਤਾਂ ਸਮੁੰਦਰੀ ਜੰਗ ਵਿਚ ਚੀਨ ਜਿੱਤੇਗਾ, ਹਵਾਈ ਖੇਤਰ ਦੀ ਜੰਗ ’ਚ ਅਮਰੀਕਾ ਅਤੇ ਜ਼ਮੀਨੀ ਜੰਗ ’ਚ ਰੂਸ ਜਿੱਤੇਗਾ।     

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement