Haryana News: ਹਰਿਆਣਾ ਵਿੱਚ ਗੁਆਂਢੀ ਨੇ ਜੇਜੇਪੀ ਨੇਤਾ ਦਾ ਗੋਲੀ ਮਾਰ ਕੇ ਕੀਤਾ ਕਤਲ
Published : Mar 22, 2025, 9:54 am IST
Updated : Mar 22, 2025, 9:54 am IST
SHARE ARTICLE
JJP leader shot dead by neighbor in Haryana
JJP leader shot dead by neighbor in Haryana

ਘਟਨਾ ਤੋਂ ਬਾਅਦ ਦੋਸ਼ੀ ਰਣਬੀਰ ਮੌਕੇ ਤੋਂ ਭੱਜ ਗਿਆ

 

Haryana News: ਹਰਿਆਣਾ ਦੇ ਪਾਣੀਪਤ ਵਿਚ ਜੇਜੇਪੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜੇਜੇਪੀ ਦੇ ਯੁਵਾ ਨੇਤਾ ਰਵਿੰਦਰ ਉਰਫ਼ ਮੀਨਾ ਦੀ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਉਸੀ ਦੇ ਗੁਆਂਢੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਵਿੰਦਰ ਦੇ ਨਾਲ ਦੋ ਹੋਰ ਲੋਕਾਂ ਨੂੰ ਵੀ ਗੋਲੀ ਮਾਰੀ ਗਈ ਹੈ।

ਸ਼ੁਰੂਆਤੀ ਜਾਂਚ ਵਿਚ ਸਾਲੀ ਅਤੇ ਉਸ ਦੇ ਪਤੀ ਵਿਚਕਾਰ ਅਣਬਣ ਦੇ ਕਾਰਨ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਆਰੋਪੀ ਰਵਿੰਦਰ ਦੇ ਜੱਦੀ ਪਿੰਡ ਸੋਨੀਪਤ ਦੇ ਜਾਗਸੀ ਦਾ ਰਹਿਣ ਵਾਲਾ ਹੈ ਅਤੇ ਪਾਣੀਪਤ ਦੇ ਵਿਕਾਸ ਨਗਰ ਵਿਚ ਰਵਿੰਦਰ ਦੀ ਗਲੀ ਵਿਚ ਹੀ ਰਹਿੰਦਾ ਸੀ। ਦੋਵੇਂ ਜ਼ਖ਼ਮੀਆਂ ਨੂੰ ਜੀਟੀ ਰੋਡ ਸਥਿਤ ਸਿਵਾਹ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 

ਸੋਨੀਪਤ ਦੇ ਜਗਸੀ ਪਿੰਡ ਦਾ ਰਹਿਣ ਵਾਲਾ ਰਵਿੰਦਰ ਉਰਫ਼ ਮੀਨਾ (32) ਪਾਣੀਪਤ ਦੇ ਐਨਐਫਐਲ (ਨੈਸ਼ਨਲ ਫਰਟੀਲਾਈਜ਼ਰ ਲਿਮਟਿਡ) ਖੇਤਰ ਦੇ ਵਿਕਾਸ ਨਗਰ ਦੀ ਲੇਨ ਨੰਬਰ ਦੋ ਵਿੱਚ ਰਹਿੰਦਾ ਸੀ। ਉਹ ਸ਼ੁੱਕਰਵਾਰ ਨੂੰ ਆਪਣੇ ਘਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਸੀ ਪਿੰਡ ਦੇ ਰਣਬੀਰ, ਵਿਨੀਤ ਅਤੇ ਵਿਨੈ ਵੀ ਵਿਕਾਸ ਨਗਰ ਦੀ ਲੇਨ ਨੰਬਰ 2 ਵਿੱਚ ਰਹਿੰਦੇ ਹਨ। ਰਵਿੰਦਰ ਉਰਫ ਮੀਨਾ ਦੀ ਭਾਬੀ ਦਾ ਵਿਆਹ ਰਣਬੀਰ ਦੇ ਜੀਜੇ ਨਾਲ ਹੋਇਆ ਸੀ। ਦੋਵਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਰਣਬੀਰ ਸ਼ਾਮ ਨੂੰ ਰਵਿੰਦਰ ਦੇ ਗੁਆਂਢੀ ਰਾਜਬੀਰ ਦੇ ਘਰ ਆਇਆ ਸੀ। ਜਿਵੇਂ ਹੀ ਉਹ ਆਇਆ ਉਸਨੇ ਉਸ ਤੋਂ ਪਾਣੀ ਮੰਗਿਆ। ਇਸੇ ਦੌਰਾਨ ਵਿਨੈ ਵੀ ਉੱਥੇ ਪਹੁੰਚ ਗਿਆ। ਦੋਸ਼ ਹੈ ਕਿ ਜਿਵੇਂ ਹੀ ਰਣਬੀਰ ਪਹੁੰਚਿਆ, ਉਸਨੇ ਵਿਨੈ ਦੇ ਪੇਟ ਵਿੱਚ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਰਵਿੰਦਰ ਉਰਫ਼ ਮੀਨਾ ਅਤੇ ਵਿਨੀਤ ਵੀ ਉੱਥੇ ਪਹੁੰਚ ਗਏ।

ਰਣਬੀਰ ਨੇ ਰਵਿੰਦਰ ਦੇ ਮੱਥੇ 'ਤੇ ਸਿੱਧੀ ਗੋਲੀ ਮਾਰੀ ਅਤੇ ਇੱਕ ਗੋਲੀ ਵਿਨੀਤ ਦੇ ਪੇਟ 'ਤੇ ਮਾਰੀ। ਘਟਨਾ ਤੋਂ ਬਾਅਦ ਦੋਸ਼ੀ ਰਣਬੀਰ ਮੌਕੇ ਤੋਂ ਭੱਜ ਗਿਆ। ਪਰਿਵਾਰ ਤਿੰਨਾਂ ਨੂੰ ਸਿਵਾਹ ਪਿੰਡ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ। ਜਿੱਥੇ ਡਾਕਟਰ ਨੇ ਰਵਿੰਦਰ ਉਰਫ਼ ਮੀਨਾ ਨੂੰ ਮ੍ਰਿਤਕ ਐਲਾਨ ਦਿੱਤਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement