
ਬੱਚੀਆਂ ਨਾਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਕਿੰਨੀਆਂ ਸ਼ਰਮਨਾਕ ਅਤੇ ਘਿਨਾਉਣੀਆਂ ਹਨ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਨਵੀਂ ਦਿੱਲੀ : ਬੱਚੀਆਂ ਨਾਲ ਬਲਾਤਕਾਰ ਕੀਤੇ ਜਾਣ ਦੀਆਂ ਘਟਨਾਵਾਂ ਕਿੰਨੀਆਂ ਸ਼ਰਮਨਾਕ ਅਤੇ ਘਿਨਾਉਣੀਆਂ ਹਨ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਮੰਦਭਾਗੀਆਂ ਘਟਨਾਵਾਂ 'ਤੇ ਦੇਸ਼ ਦੀ ਜਨਤਾ ਦਾ ਗੁੱਸਾ ਫੁੱਟਣਾ ਲਾਜ਼ਮੀ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਇਕ ਮੰਤਰੀ ਸੰਤੋਸ਼ ਗੰਗਵਾਰ ਇਨ੍ਹਾਂ ਘਿਨਾਉਣੇ ਮਾਮਲਿਆਂ ਨੂੰ ਮਹਿਜ਼ ਇਕ ਦੋ ਘਟਨਾਵਾਂ ਨੂੰ 'ਬਾਤ ਦਾ ਬਤੰਗੜ' ਨਾ ਬਣਾਉਣ ਦੀ ਸਲਾਹ ਦੇ ਰਹੇ ਹਨ।
Santosh Gangwarਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਹੈ ਕਿ ਇੰਨੇ ਵੱਡੇ ਦੇਸ਼ ਵਿਚ ਇਕ-ਦੋ ਘਟਨਾਵਾਂ ਹੋ ਜਾਣ ਤਾਂ ਬਾਤ ਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ। ਕੇਂਦਰੀ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਉਨਾਵ ਅਤੇ ਕਠੂਆ ਸਮੇਤ ਹੋਰ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਰੋਸ ਪ੍ਰਦਰਸ਼ਨਾਂ ਦੀ ਲਹਿਰ ਚਲ ਰਹੀ ਹੈ।
Santosh Gangwarਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮੰਦਭਾਗੀਆਂ ਹਨ ਪਰ ਇਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਰਗਰਮ ਹੈ, ਕਾਰਵਾਈਆਂ ਹੋ ਰਹੀਆਂ ਹਨ। ਫਿਰ ਵੀ ਇਕ ਦੋ ਘਟਨਾਵਾਂ ਨੂੰ ਬਾਤ ਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ। ਦਸ ਦਈਏ ਕਿ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਵਿਚ ਮੌਤ ਦੀ ਸਜ਼ਾ ਸਮੇਤ ਸਖ਼ਤ ਸਜ਼ਾ ਦੇ ਪ੍ਰਬੰਧ ਵਾਲੇ ਆਰਡੀਨੈਂਸ ਨੂੰ ਰਾਸ਼ਟਰਪਤੀ ਵਲੋਂ ਵੀ ਮਨਜ਼ੂਰੀ ਮਿਲ ਗਈ ਹੈ, ਜਿਸ ਨੂੰ ਬੀਤੇ ਦਿਨ ਕੇਂਦਰ ਸਰਕਾਰ ਨੇ ਪਾਸ ਕੀਤਾ ਸੀ।
Santosh Gangwarਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਇੰਝ ਜਾਪਦੈ ਕਿ ਉਹ ਸਰਕਾਰ ਦਾ ਸੰਤੁਲਨ ਨਹੀਂ ਵਿਗੜਨ ਦੇਣਾ ਚਾਹੁੰਦੇ, ਦੇਸ਼ ਦਾ ਭਾਵੇਂ ਵਿਗੜ ਜਾਏ। ਪਹਿਲਾਂ ਹੀ ਉਨਾਵ ਬਲਾਤਕਾਰ ਮਾਮਲੇ ਵਿਚ ਭਾਜਪਾ ਇਕ ਵਿਧਾਇਕ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵੱਖ-ਵੱਖ ਹਿੱਸਿਆਂ ਵਿਚ ਬਲਾਤਕਾਰ ਦੀਆਂ ਘਟਨਾਵਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਅਜਿਹੇ ਵਿਚ ਕੇਂਦਰੀ ਮੰਤਰੀ ਜਨਤਾ ਦਾ ਸਾਥ ਦੇਣ ਦੀ ਬਜਾਏ ਇਨ੍ਹਾਂ ਨੂੰ ਘਟਨਾਵਾਂ ਹਲਕੇ ਵਿਚ ਲੈ ਰਹੇ ਹਨ।