
ਬਾਗਪਤ ਜਿਲ੍ਹੇ ਦੀ ਇਕ ਅਦਾਲਤ ਨੇ 15 ਸਾਲ ਦੀ ਕੁੜੀ ਦੇ ਅਗਵਾਹ ਅਤੇ ਬਲਾਤਕਾਰ ਮਾਮਲੇ 'ਚ ਮਕਾਮੀ ਮਸਜਿਦ ਦੇ ਮੁਖੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਮੁਜ਼ੱਫ਼ਰਨਗਰ, 22 ਅਪ੍ਰੈਲ: ਬਾਗਪਤ ਜਿਲ੍ਹੇ ਦੀ ਇਕ ਅਦਾਲਤ ਨੇ 15 ਸਾਲ ਦੀ ਕੁੜੀ ਦੇ ਅਗਵਾਹ ਅਤੇ ਬਲਾਤਕਾਰ ਮਾਮਲੇ 'ਚ ਮਕਾਮੀ ਮਸਜਿਦ ਦੇ ਮੁਖੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਘਟਨਾ ਸਾਲ 2016 'ਚ ਹੋਈ ਸੀ।
Convicted gets 10 years imprisonment
ਜ਼ਿਲ੍ਹਾ ਵਕੀਲ ਅਤੇ ਸੈਸ਼ਨ ਜੱਜ ਰਮੇਸ਼ ਚੰਦ ਨੇ ਕਲ ਰੇਹਾਨ ਨੂੰ 10 ਸਾਲ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਸੁਰੇਂਦਰ ਯਾਦਵ ਮੁਤਾਬਕ ਰੇਹਾਨ ਨੂੰ ਬਲਾਤਕਾਰ ਅਤੇ ਜਿਨਸੀ ਜੁਰਮ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਕਾਨੂੰਨ ਤਹਿਤ ਦੋਸ਼ੀ ਕਰਾਰ ਦਿਤਾ ਗਿਆ।
Convicted gets 10 years imprisonment
ਉਨ੍ਹਾਂ ਨੇ ਦਸਿਆ ਕਿ ਇਸ ਵਿਅਕਤੀ ਨੇ ਬਾਗਪਤ ਜਿਲ੍ਹੇ ਦੇ ਇਕ ਪਿੰਡ 'ਚ 19 ਜਨਵਰੀ 2016 ਨੂੰ ਕੁੜੀ ਨੂੰ ਅਗਵਾਹ ਕਰ ਲਿਆ ਸੀ ਅਤੇ ਫਿਰ ਬਲਾਤਕਾਰ ਕੀਤਾ ਸੀ। ਦੋਸ਼ੀ ਮੁਜ਼ੱਫ਼ਰਨਗਰ ਜਿਲ੍ਹੇ ਦਾ ਰਹਿਣ ਵਾਲਾ ਹੈ।