
ਦੇਸ਼ ਦੇ ਸਾਰੇ ਪਰਵਾਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਜਨਧਨ ਯੋਜਨਾ ਦੇ ਖਾਤਿਆਂ ਵਿਚ ਕੁਲ ਜਮਾਂ ਰਾਸ਼ੀ 80,000 ਕਰੋੜ ਰੁਪਏ 'ਤੇ ਪਹੁੰਚ ਗਈ ਹੈ।
ਨਵੀਂ ਦਿੱਲੀ : ਦੇਸ਼ ਦੇ ਸਾਰੇ ਪਰਵਾਰਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਜਨ-ਧਨ ਯੋਜਨਾ ਦੇ ਖ਼ਾਤਿਆਂ ਵਿਚ ਕੁਲ ਜਮ੍ਹਾਂ ਰਾਸ਼ੀ 80,000 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਇਸ ਵਿੱਤੀ ਬਰਾਬਰਤਾ ਵਾਲੇ ਪ੍ਰੋਗਰਾਮ ਨਾਲ ਕ੍ਰਮਵਾਰ ਵੱਧ ਤੋਂ ਵੱਧ ਲੋਕਾਂ ਦੇ ਜੁੜਨ ਨਾਲ ਇਨ੍ਹਾਂ ਖ਼ਾਤਿਆਂ ਵਿਚ ਜਮ੍ਹਾਂ ਰਕਮ ਵਿਚ ਤੇਜ਼ੀ ਆਈ ਹੈ। ਵਿੱਤ ਮੰਤਰਾਲਾ ਦੇ ਆਂਕੜਿਆਂ ਅਨੁਸਾਰ ਜਨ ਧਨ ਖ਼ਾਤਿਆਂ ਵਿਚ ਕੁਲ ਜਮਾਂ ਰਾਸ਼ੀ 11 ਅਪ੍ਰੈਲ 2018 ਨੂੰ ਵਧ ਕੇ 80,545.70 ਕਰੋੜ ਰੁਪਏ ਹੋ ਗਈ ਸੀ। ਮਾਰਚ 2017 ਤੋਂ ਬਾਅਦ ਇਸ ਵਿਚ ਲਗਾਤਾਰ ਤੇਜ਼ੀ ਜਾਰੀ ਹੈ।
Deposits in Jan Dhan accounts cross 80,000 croreਪ੍ਰਧਾਨ ਮੰਤਰੀ ਜਨ-ਧਨ ਯੋਜਨਾ ਖਾਤੇ ਉਸ ਸਮੇਂ ਵੀ ਚਰਚਾ ਵਿਚ ਆਏ ਸਨ ਜਦੋਂ ਨੋਟਬੰਦੀ ਦੌਰਾਨ ਇਸ ਵਿਚੋਂ ਬਹੁਤ ਸਾਰੇ ਖਾਤਿਆਂ 'ਚ ਮੋਟੀਆਂ ਰਕਮਾਂ ਜਮ੍ਹਾਂ ਹੋਣ ਦੇ ਮਾਮਲੇ ਸਾਹਮਣੇ ਆਏ ਸਨ। ਨਵੰਬਰ 2016 ਦੇ ਅੰਤ ਵਿਚ ਜਨ ਧਨ ਖਾਤਿਆਂ ਵਿਚ ਜਮਾਂ ਰਕਮ ਵਧ ਕੇ 74,000 ਕਰੋੜ ਤੋਂ ਜ਼ਿਆਦਾ ਹੋ ਗਈ ਸੀ ਜੋ ਕਿ ਉਸ ਮਹੀਨੇ ਦੇ ਸ਼ੁਰੂ ਵਿਚ ਕਰੀਬ 45,000 ਕਰੋੜ ਰੁਪਏ ਸੀ। ਇਸ ਦੌਰਾਨ ਲੋਕਾਂ ਨੇ ਵੱਡੀ ਮਾਤਰਾ 'ਚ ਇਨ੍ਹਾਂ ਖਾਤਿਆਂ ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਜਮਾਂ ਕੀਤੇ ਸਨ।
Deposits in Jan Dhan accounts cross 80,000 croreਉਸ ਤੋਂ ਬਾਅਦ ਮਾਰਚ 2017 ਤੋਂ ਪਹਿਲਾਂ ਇਨ੍ਹਾਂ ਖਾਤਿਆਂ ਵਿਚ ਜਮਾਂ ਰਕਮ ਵਿਚ ਗਿਰਾਵਟ ਵੇਖੀ ਗਈ। ਦਸੰਬਰ 2017 ਵਿਚ ਜਮਾਂ ਰਕਮ ਵਧ ਕੇ 73,878.73 ਕਰੋੜ ਰੁਪਏ, ਫ਼ਰਵਰੀ 2018 ਵਿਚ 75,572 ਕਰੋੜ ਰੁਪਏ ਅਤੇ ਮਾਰਚ ਮਹੀਨੇ ਵਿਚ ਵਧ ਕੇ 78,494 ਕਰੋੜ ਰੁਪਏ ਹੋ ਗਈ। ਜਮਾਂ ਰਕਮ ਦੇ ਨਾਲ ਹੀ ਜਨ ਧਨ ਪ੍ਰੋਗਰਾਮ ਨਾਲ ਜੁੜਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ। 11 ਅਪ੍ਰੈਲ 2018 ਨੂੰ ਖਾਤਿਆਂ ਦੀ ਗਿਣਤੀ ਵਧ ਕੇ 31.45 ਕਰੋੜ ਹੋ ਗਈ, ਜੋ ਕਿ 2017 ਦੀ ਸ਼ੁਰੁਆਤ ਵਿਚ 26.5 ਕਰੋੜ ਸੀ। 9 ਨਵੰਬਰ 2016 ਨੂੰ ਜਨ ਧਨ ਖਾਤਿਆਂ ਦੀ ਗਿਣਤੀ 25.51 ਕਰੋੜ ਰੁਪਏ ਸੀ।