
ਸ਼ਤਰੂਘਨ ਸਿਨ੍ਹਾ ਦੀ ਭਾਜਪਾ ਨੂੰ ਚੁਣੌਤੀ, ਕਿਹਾ-ਹਿੰਮਤ ਹੈ ਤਾਂ ਪਾਰਟੀ 'ਚੋਂ ਕੱਢ ਕੇ ਦਿਖਾਉ
ਪਟਨਾ : ਭਾਜਪਾ ਤੋਂ ਨਾਰਾਜ਼ ਚੱਲ ਰਹੇ ਅਤੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਅਪਣੀ ਹੀ ਪਾਰਟੀ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਹਾਈਕਮਾਨ ਵਿਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਕੇ ਦਿਖਾਏ। ਪਟਨਾ ਦੇ ਸ੍ਰੀਕ੍ਰਿਸ਼ਨ ਮੈਮੋਰੀਅਲ ਹਾਲ ਵਿਚ ਇਕ ਸੰਸਥਾ ਵਲੋਂ ਕਰਵਾਏ ਇਕ ਸਮਾਗਮ ਵਿਚ ਬੋਲਦਿਆਂ ਸਿਨ੍ਹਾ ਨੇ ਕਿਹਾ ਕਿ ਹਾਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਤੋਂ ਕਈ ਲੋਕ ਉਨ੍ਹਾਂ ਵਿਰੁਧ ਸਾਜਿਸ਼ਾਂ ਰਚ ਰਹੇ ਹਨ ਪਰ ਉਹ ਹੁਣ ਇੰਨੇ ਬੇਵੱਸ ਹੋ ਗਏ ਹਨ ਕਿ ਉਹ ਉਨ੍ਹਾਂ ਵਿਰੁਧ ਕਾਰਵਾਈ ਕਰਨ ਦੀ ਹਿੰਮਤ ਵੀ ਨਹੀਂ ਰਖਦੇ।
Shatrughan dares BJP to take action against himਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਹ ਭਾਜਪਾ ਵਿਚ ਇਸ ਲਈ ਸ਼ਾਮਲ ਨਹੀਂ ਹੋਏ ਸੀ ਕਿ ਉਹ ਪਾਰਟੀ ਨੂੰ ਛੱਡ ਦੇਣਗੇ, ਸਗੋਂ ਉਹ ਤਾਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਨ ਕਿ ਭਾਜਪਾ ਹੀ ਉਨ੍ਹਾਂ ਦੀ ਪਹਿਲੀ ਅਤੇ ਆਖ਼ਰੀ ਪਾਰਟੀ ਹੈ। ਜੇਕਰ ਪਾਰਟੀ ਚਾਹੇ ਤਾਂ ਉਨ੍ਹਾਂ ਨੂੰ ਛੱਡ ਸਕਦੀ ਹੈ। ਉਨ੍ਹਾਂ ਇਹ ਵੀ ਦੁਹਰਾਇਆ ਕਿ ਉਨ੍ਹਾਂ ਦਾ ਬੋਲਣਾ ਪਾਰਟੀ ਵਿਰੁਧ ਬਗ਼ਾਵਤ ਨਹੀਂ, ਸਗੋਂ ਦੇਸ਼ ਪ੍ਰਤੀ ਵਫ਼ਾਦਾਰੀ ਹੈ ਕਿਉਂਕਿ ਸਾਨੂੰ ਇਹੀ ਸਿਖਾਇਆ ਗਿਆ ਹੈ ਕਿ ਵਿਅਕਤੀ ਨਾਲੋਂ ਪਾਰਟੀ ਅਤੇ ਪਾਰਟੀ ਨਾਲੋਂ ਦੇਸ਼ ਵੱਡਾ ਹੁੰਦਾ ਹੈ, ਇਸ ਲਈ ਮੈਂ ਜੋ ਵੀ ਕਰ ਰਿਹਾ ਹਾਂ, ਉਹ ਦੇਸ਼ ਭਲਾਈ ਲਈ ਕਰ ਰਿਹਾ ਹਾਂ।
Shatrughan dares BJP to take action against himਉਨ੍ਹਾਂ ਨੋਟਬੰਦੀ ਅਤੇ ਜੀਐਸਟੀ ਨੂੰ ਆਮ ਲੋਕਾਂ ਵਿਰੁਧ ਦਸਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਫ਼ੈਸਲਿਆਂ ਨਾਲ ਬੇਰੁਜ਼ਗਾਰੀ ਵਧੀ ਹੈ ਅਤੇ ਛੋਟੇ ਵਪਾਰੀਆਂ ਦਾ ਕੰਮ ਠੱਪ ਹੋਇਆ ਹੈ। ਇਸ ਮੌਕੇ ਉਨ੍ਹਾਂ ਤੇਜਸਵੀ ਯਾਦਵ ਦੀ ਸਿਫ਼ਤ ਵੀ ਕੀਤੀ। ਉਨ੍ਹਾਂ ਯਸ਼ਵੰਤ ਸਿਨ੍ਹਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਵਧੀਆ ਪਾਰਟੀ ਪ੍ਰਧਾਨ ਸਨ। ਜਿਸ ਵੇਲੇ ਉਨ੍ਹਾਂ ਕੋਲ ਪਾਰਟੀ ਦੀ ਕਮਾਂਡ ਸੀ, ਉਸ ਵੇਲੇ ਉਨ੍ਹਾਂ ਨੇ ਮੈਨੂੰ ਬਤੌਰ ਸਟਾਰ ਪ੍ਰਚਾਰਕ ਚੋਣਾਂ ਵਿਚ ਉਤਾਰਿਆ ਸੀ।