
ਡੈਟਾ ਦੀ ਨਿੱਜ਼ਤਾ, ਸੁਰੱਖਿਆ ਅਤੇ ਮਲਕੀਅਤ 'ਤੇ ਅਪਣੀਆਂ ਸਿਫ਼ਾਰਸ਼ਾਂ ਨੂੰ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਇਸ ਮਹੀਨੇ ਦੇ ਅਖ਼ੀਰ ਤਕ ਅੰਤਮ ਰੂਪ ਦੇਵੇਗਾ।
ਨਵੀਂ ਦਿੱਲੀ : ਡੈਟਾ ਦੀ ਨਿੱਜ਼ਤਾ, ਸੁਰੱਖਿਆ ਅਤੇ ਮਲਕੀਅਤ 'ਤੇ ਅਪਣੀਆਂ ਸਿਫ਼ਾਰਸ਼ਾਂ ਨੂੰ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਇਸ ਮਹੀਨੇ ਦੇ ਅਖ਼ੀਰ ਤਕ ਅੰਤਮ ਰੂਪ ਦੇਵੇਗਾ। ਇਸ ਦੇ ਨਾਲ ਹੀ ਟ੍ਰਾਈ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਸਹੀ ਮਹੱਤਵ ਦੇਣਾ ਚਾਹੁੰਦਾ ਹੈ। ਇਹ ਜਾਣਕਾਰੀ ਟ੍ਰਾਈ ਦੇ ਚੇਅਰਮੈਨ ਆਰ. ਐਸ. ਸ਼ਰਮਾ ਨੇ ਮੀਡੀਆ ਨੂੰ ਦਿਤੀ। ਸ਼ਰਮਾ ਨੇ ਇਹ ਬਿਆਨ ਅਜਿਹੇ ਸਮੇਂ ਦਿਤਾ ਹੈ ਜਦੋਂ ਕਿ ਫ਼ੇਸਬੁਕ ਡੈਟਾ ਲੀਕ ਤੋਂ ਬਾਅਦ ਡੈਟਾ ਦੀ ਨਿੱਜਤਾ ਨੂੰ ਲੈ ਕੇ ਕਾਫ਼ੀ ਚਿੰਤਾ ਪ੍ਰਗਟਾਈ ਜਾ ਰਹੀ ਹੈ।
Traiਦਸ ਦਈਏ ਕਿ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਇਸ ਮੁੱਦੇ 'ਤੇ ਪਿਛਲੇ ਸਾਲ ਇਕ ਸਲਾਹ ਪੱਤਰ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਇਸ ਸਾਲ ਫ਼ਰਵਰੀ ਵਿਚ ਵੀ ਇਸ ਸਬੰਧੀ ਚਰਚਾ ਕਰਵਾਈ ਗਈ ਸੀ। ਟ੍ਰਾਈ ਇਸ ਮੁੱਦੇ 'ਤੇ ਅਪਣੇ ਵਿਚਾਰਾਂ ਨੂੰ ਜੱਜ ਬੀਐਨ ਕ੍ਰਿਸ਼ਨਾ ਕਮੇਟੀ ਨਾਲ ਵੀ ਸਾਂਝਾ ਕਰੇਗਾ ਜੋ ਦੇਸ਼ ਵਿਚ ਡੈਟਾ ਸੁਰੱਖਿਆ ਰੂਪ ਰੇਖਾ 'ਤੇ ਕੰਮ ਕਰ ਰਹੀ ਹੈ। ਸ਼ਰਮਾ ਨੇ ਡੈਟਾ ਦੀ ਨਿੱਜਤਾ, ਸੁਰੱਖਿਆ ਅਤੇ ਮਲਕੀਅਤ ਨੂੰ ‘ਬਹੁਤ ਹੀ ਮਹੱਤਵਪੂਰਣ ਅਤੇ ਸਬੰਧਤ ਮੁੱਦਾ’ ਕਰਾਰ ਦਿਤਾ। ਹਾਲਾਂਕਿ ਇਸ 'ਤੇ ਰੈਗੁਲੇਟਰੀ ਦੇ ਰਵੱਈਏ ਬਾਰੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ।