
ਮੁੰਬਈ ਦੇ ਧਾਰਾਵੀ ਖੇਤਰ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਹੋ ਗਈ ਹੈ
ਮੁੰਬਈ, 21 ਅਪ੍ਰੈਲ : ਮੁੰਬਈ ਦੇ ਧਾਰਾਵੀ ਖੇਤਰ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਝੁੱਗੀ-ਬਸਤੀ ਇਲਾਕੇ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ 180 ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ 62 ਸਾਲਾ ਵਿਅਕਤੀ ਦੀ ਮੌਤ ਮਗਰੋਂ ਇਲਾਕੇ ਵਿਚ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਧਾਰਾਵੀ ਦੇ ਮੁਕੰਦ ਨਗਰ, ਮਦੀਨਾ ਨਗਰ, ਰਾਜੀਵ ਗਾਂਧੀ ਨਗਰ ਅਤੇ ਮੁਸਲਿਮ ਨਗਰ ਵਿਚ ਲਾਗ ਦੇ ਤਾਜ਼ਾ ਮਾਮਲਿਆਂ ਵਿਚ ਤਿੰਨ ਔਰਤਾਂ ਸ਼ਾਮਲ ਹਨ। (ਏਜੰਸੀ)