
ਗ੍ਰਹਿ ਮੰਤਰਾਲਾ ਸਬੰਧੀ ਸਥਾਈ ਸੰਸਦੀ ਕਮੇਟੀ ਕੋਵਿਡ-19 ਮਹਾਮਾਰੀ ਅਤੇ ਦੇਸ਼ਵਿਆਪੀ ਤਾਲਾਬੰਦੀ ਨਾਲ ਸਬੰਧਤ ਮਾਮਲਿਆਂ ’ਤੇ ਚਰਚਾ ਕਰਨ ਲਈ 28 ਅਪ੍ਰੈਲ
ਨਵੀਂ ਦਿੱਲੀ, 21 ਅਪ੍ਰੈਲ: ਗ੍ਰਹਿ ਮੰਤਰਾਲਾ ਸਬੰਧੀ ਸਥਾਈ ਸੰਸਦੀ ਕਮੇਟੀ ਕੋਵਿਡ-19 ਮਹਾਮਾਰੀ ਅਤੇ ਦੇਸ਼ਵਿਆਪੀ ਤਾਲਾਬੰਦੀ ਨਾਲ ਸਬੰਧਤ ਮਾਮਲਿਆਂ ’ਤੇ ਚਰਚਾ ਕਰਨ ਲਈ 28 ਅਪ੍ਰੈਲ ਨੂੰ ਵੀਡੀਉ ਕਾਨਫ਼ਰੰਸ ਜ਼ਰੀਏ ਬੈਠਕ ਕਰੇਗੀ। ਕਮੇਟੀ ਦੇ ਮੁਖੀ ਕਾਂਗਰਸ ਆਗੂ ਆਨੰਦ ਸ਼ਰਮਾ ਨੇ ਇਹ ਬੈਠਕ ਬੁਲਾਈ ਹੈ। ਬੈਠਕ ਵਿਚ ਪਾਬੰਦੀਆਂ ਵਿਚ ਢਿੱਲ ਦੇਣ ਅਤੇ ਤਾਲਾਬੰਦੀ ਹਟਾਉਣ ਦੇ ਵਿਸ਼ੇ ’ਤੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
File photo
ਕਮੇਟੀ ਇਸ ਸੰਕਟ ਵਿਚੋਂ ਨਿਕਲਣ ਲਈ ਆਰਥਕ ਪੈਕੇਜ ਦੀ ਸੰਭਾਵਨਾ ’ਤੇ ਵੀ ਗ਼ੌਰ ਕਰ ਸਕਦੀ ਹੈ। ਸੂਤਰਾਂ ਨੇ ਦਸਿਆ ਕਿ ਇਸ ਸੰਕਟ ਦੌਰਾਨ ਕੇਂਦਰ ਅਤੇ ਰਾਜਾਂ ਵਿਚਾਲੇ ਤਾਲਮੇਲ ਨਾਲ ਸਬੰਧਤ ਮਾਮਲਿਆਂ ’ਤੇ ਵੀ ਬੈਠਕ ਵਿਚ ਚਰਚਾ ਹੋਣ ਦੀ ਸੰਭਾਵਨਾ ਹੈ। (ਏਜੰਸੀ)