ਰੈਪਿਡ ਟੈਸਟ ਕਿਟ ਦੀ ਸ਼ਿਕਾਇਤ ’ਤੇ ਚੀਨ ਨੇ ਦਿੱਤੀ ਸਫ਼ਾਈ...
Published : Apr 22, 2020, 1:12 pm IST
Updated : Apr 22, 2020, 1:12 pm IST
SHARE ARTICLE
Coronavirus anti body rapid test kit fail india ban china reaction
Coronavirus anti body rapid test kit fail india ban china reaction

ਰਾਜਸਥਾਨ ਸਰਕਾਰ ਨੇ ਚੁੱਕੇ ਸੀ ਗੰਭੀਰ ਸਵਾਲ

ਨਵੀਂ ਦਿੱਲੀ: ਕੋਰੋਨਾ ਰੈਪਿਟ ਟੈਸਟ ਕਿੱਟ ਨੂੰ ਲੈ ਕੇ ਉੱਠ ਰਹੇ ਸਵਾਲਾਂ ਤੇ ਚੀਨ ਵੱਲੋਂ ਸਫ਼ਾਈ ਆਈ ਹੈ। ਭਾਰਤ ਵਿਚ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਵੱਲੋਂ ਸਪਲਾਈ ਕੀਤੇ ਗਏ ਮੈਡੀਕਲ ਉਤਪਾਦਾਂ ਦੀ ਗੁਣਵੱਤਾ ਨੂੰ ਬਹੁਤ ਮਹੱਤਵ ਦਿੰਦਾ ਹੈ। ਉਹ ਸਬੰਧਿਤ ਭਾਰਤੀ ਏਜੰਸੀਆਂ ਨਾਲ ਸੰਪਰਕ ਵਿਚ ਹਨ ਅਤੇ ਉਹ ਦੇਸ਼ਾਂ ਦੀ ਮਦਦ ਜ਼ਰੂਰ ਕਰਨਗੇ। ਦਰਅਸਲ ਕੇਂਦਰ ਸਰਕਾਰ ਨੇ ਰੈਪਿਡ ਕਿੱਟ ਟੈਸਟ ਤੇ ਦੇਸ਼ਭਰ ਵਿਚ ਦੋ ਦਿਨ ਲਈ ਰੋਕ ਲਗਾ ਦਿੱਤੀ ਹੈ।

Coronavirus uttar pradesh chinese rapid testing kit no testingRapid testing kit 

ਰਾਜਸਥਾਨ ਸਰਕਾਰ ਦੇ ਰੈਪਿਡ ਟੈਸਟ ਦੇ ਨਤੀਜਿਆਂ ਤੇ ਗੰਭੀਰ ਸਵਾਲ ਉਠਣ ਤੋਂ ਬਾਅਦ ਰੋਕ ਲਗਾਈ ਗਈ ਹੈ। ਹੁਣ ਕੇਂਦਰੀ ਟੀਮਾਂ ਇਸ ਟੈਸਟ ਦੇ ਨਤੀਜਿਆਂ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਅਤੇ ਉਸ ਤੋਂ ਬਾਅਦ ਹੀ ਅਗਲੇ ਕਦਮ ਦਾ ਐਲਾਨ ਕੀਤਾ ਜਾਵੇਗਾ। ਕੇਂਦਰ ਸਰਕਾਰ ਨੂੰ ਰੈਪਿਡ ਟੈਸਟ ਤੇ ਦੋ ਦਿਨ ਦਾ ਬ੍ਰੈਕ ਇਸ ਲਈ ਲਗਾਉਣਾ ਪਿਆ ਕਿਉਂ ਕਿ ਰਾਜਸਥਾਨ ਸਰਕਾਰ ਨੇ ਇਸ ਦੇ ਨਤੀਜਿਆਂ ਤੇ ਸਵਾਲ ਚੁੱਕੇ ਸਨ।

Rapid Test Kit Rapid Test Kit

ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਭਰਤੀ 168 ਕੋਰੋਨਾ ਮਰੀਜ਼ਾਂ ਦਾ ਰੈਪਿਡ ਟੈਸਟ ਕੀਤਾ ਗਿਆ ਪਰ ਸਿਰਫ 5 ਫ਼ੀਸਦੀ ਮਰੀਜ਼ ਹੀ ਟੈਸਟ ਵਿਚ ਪਾਜ਼ੀਟਿਵ ਮਿਲੇ ਸਨ। ਇਸ ਤੋਂ ਬਾਅਦ ਗਹਿਲੋਤ ਸਰਕਾਰ ਨੇ ਪ੍ਰਦੇਸ਼ ਵਿਚ ਰੈਪਿਡ ਟੈਸਟ ਕਰਨ ਤੇ ਰੋਕ ਲਗਾ ਦਿੱਤੀ।

Rapid Test Kit Rapid Test Kit

133 ਕਰੋੜ ਦੀ ਅਬਾਦੀ ਵਾਲੇ ਭਾਰਤ ਵਿਚ ਕੋਰੋਨਾ ਜਾਂਚ ਲਈ ਰੈਪਿਡ ਟੈਸਟ ਨੂੰ ਗੇਮਚੇਂਜਰ ਮੰਨਿਆ ਜਾ ਰਿਹਾ ਸੀ ਪਰ ਟੈਸਟ ਦੇ ਇਸ ਮੈਥਡ ਦੇ ਨਤੀਜਿਆਂ ਤੇ ਸਵਾਲ ਖੜ੍ਹੇ ਹੋਣ ਤੋਂ ਬਾਅਦ ਸਿਹਤ ਵਿਭਾਗ ਅਤੇ ਆਈਸੀਐਮਆਰ ਨੇ ਦੋ ਦਿਨ ਲਈ ਰੈਪਿਡ ਟੈਸਟ ਤੇ ਰੋਕ ਲਗਾ ਦਿੱਤੀ ਹੈ। ਇਹਨਾਂ ਦੋ ਦਿਨਾਂ ਵਿਚ ਕੇਂਦਰ ਦੀਆਂ ਖੋਜ ਟੀਮਾਂ ਰੈਪਿਡ ਟੈਸਟ ਕਿਟ ਦੀ ਜਾਂਚ ਕਰਨਗੀਆਂ। ਹੁਣ ਤਕ ਦੇਸ਼ ਦੇ ਤਮਾਮ ਰਾਜਾਂ ਵਿਚ ਲੱਖਾਂ ਰੈਪਿਡ ਟੈਸਟ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ।

Coronavirus dr uma madhusudan an indian origin doctor treating multipleCoronavirus 

ਦਿੱਲੀ ਨੂੰ 42000 ਕਿੱਟਾਂ ਦਿੱਤੀਆਂ ਗਈਆਂ ਹਨ। ਰਾਜਸਥਾਨ ਕੋਲ ਵੀ 10 ਹਜ਼ਾਰ ਕਿੱਟਾਂ ਪਹੁੰਚ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਵਿਚ 8500 ਰੈਪਿਡ ਟੈਸਟਿੰਗ ਕਿੱਟਾਂ ਹਨ। ਪੰਜਾਬ ਅਤੇ ਗੁਜਰਾਤ ਕੋਲ 10 ਹਜ਼ਾਰ, 100 ਅਤੇ 24 ਹਜ਼ਾਰ ਕਿੱਟਾਂ ਹਨ। ਇਸ ਟੈਸਟ ਵਿਚ ਉਂਗਲੀ ਵਿਚੋਂ ਖੂਨ ਦੀਆਂ ਇਕ-ਦੋ ਬੂੰਦਾਂ ਕੱਢੀਆਂ ਜਾਂਦੀਆਂ ਹਨ। ਫਿਰ ਕਿਟ ਵਿਚ ਪਾ ਕੇ ਐਂਟੀਬਾਡੀ ਟੈਸਟ ਕੀਤਾ ਜਾਂਦਾ ਹੈ।

VaccineVaccine

ਜੇ ਇਨਸਾਨ ਦੇ ਸ਼ਰੀਰ ਵਿਚ ਕੋਰੋਨਾ ਜਾਂ ਕਿਸੇ ਹੋਰ ਵਾਇਰਸ ਦਾ ਇਨਫੈਕਸ਼ਨ ਹੈ ਤਾਂ ਐਂਟੀਬਾਡੀ ਟੈਸਟ ਪਾਜ਼ੀਟਿਵ ਆਉਂਦਾ ਹੈ। ਹਾਲਾਂਕਿ ਉਸ ਵਿਅਕਤੀ ਨੂੰ ਕੋਰੋਨਾ ਦਾ ਹੀ ਇੰਫੈਕਸ਼ਨ ਹੈ ਇਸ ਦੇ ਲਈ ਫਿਰ ਅੱਗੇ ਟੈਸਟ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਨੂੰ ਰੈਪਿਡ ਟੈਸਟ ਇਸ ਲਈ ਕਿਹਾ ਜਾਂਦਾ ਹੈ ਕਿ ਉਂ ਕਿ ਇਸ ਦੇ ਨਤੀਜੇ 15 ਤੋਂ 20 ਮਿੰਟ ਵਿਚ ਹੀ ਆ ਜਾਂਦੇ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement