
ਕੋਰੋਨਾ ਨਾਲ ਨਿਪਟਣ ਤੋਂ ਬਾਅਦ ਚੀਨ ਹੁਣ ਇਸ ਬਚੇ ਹੋਏ ਸਮਾਨ ਨੂੰ ਹੋਰ...
ਨਵੀਂ ਦਿੱਲੀ: ਅਮਰੀਕਾ ਨੇ ਆਰੋਪ ਲਗਾਇਆ ਹੈ ਕਿ ਚੀਨ ਕੋਰੋਨਾ ਵਾਇਰਸ ਦੁਆਰਾ ਮੁਨਾਫਾ ਕਮਾਉਣ ਲਈ ਪ੍ਰੋਟੇਕਟਿਵ ਸੂਟ ਅਤੇ ਹੋਰ ਮੈਡੀਕਲ ਸਮਾਨਾਂ ਨੂੰ ਜਮ੍ਹਾਂ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਆਰੋਪ ਲਗਾਇਆ ਹੈ ਕਿ ਉਸ ਦੇ ਕੋਲ ਇਸ ਗੱਲ ਦੇ ਸਬੂਤ ਹਨ ਕਿ ਚੀਨ ਨੇ ਜਨਵਰੀ-ਫਰਵਰੀ ਵਿਚ ਅਪਣੀ ਜ਼ਰੂਰਤ ਤੋਂ 18 ਗੁਣਾ ਜ਼ਿਆਦਾ PPE, ਮਾਸਕ ਅਤੇ ਗਲੱਵਸ ਅਤੇ ਹੋਰ ਮੈਡੀਕਲ ਸਮਾਨ ਖਰੀਦ ਲਿਆ ਸੀ।
PPE Suit
ਕੋਰੋਨਾ ਨਾਲ ਨਿਪਟਣ ਤੋਂ ਬਾਅਦ ਚੀਨ ਹੁਣ ਇਸ ਬਚੇ ਹੋਏ ਸਮਾਨ ਨੂੰ ਹੋਰ ਦੇਸ਼ਾਂ ਨੂੰ ਵਧ ਕੀਮਤ ਤੇ ਵੇਚ ਰਿਹਾ ਹੈ। ਵ੍ਹਾਈਟ ਹਾਊਸ ਦੇ ਡਾਇਰੈਕਟਰ ਆਫ ਟ੍ਰੇਡ ਐਂਡ ਮੈਨਿਊਫੈਕਚਰਿੰਗ ਪੀਟਰ ਨਾਵਰੋ ਨੇ ਸੋਮਵਾਰ ਨੂੰ ਦਸਿਆ ਕਿ ਚੀਨ ਨੇ ਭਾਰਤ, ਬ੍ਰਾਜੀਲ ਅਤੇ ਹੋਰ ਕਈ ਯੂਰੋਪੀ ਦੇਸ਼ਾਂ ਕੋਲ PPE ਇਸ ਲਈ ਨਹੀਂ ਹਨ ਕਿਉਂ ਕਿ ਚੀਨ ਇਸ ਨੂੰ ਇਕੱਠੇ ਕਰ ਕੇ ਰੱਖ ਰਿਹਾ ਹੈ।
Corona Virus
ਉਹਨਾਂ ਆਰੋਪ ਲਗਾਇਆ ਕਿ ਚੀਨ ਨੂੰ ਜਿਵੇਂ ਹੀ ਵਾਇਰਸ ਦਾ ਪਤਾ ਚੱਲਿਆ ਤਾਂ ਉਸ ਨੇ ਦੁਨੀਆਭਰ ਤੋਂ ਵੱਡੀ ਮਾਤਰਾ ਵਿਚ ਪ੍ਰੋਟੇਕਿਟਵ ਸੂਟ, ਦਸਤਾਨੇ, ਮਾਸਕ ਅਤੇ ਸੈਨੇਟਾਈਜ਼ਰ ਖਰੀਦ ਲਿਆ। ਇਕ ਮੀਡੀਆ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੀਟਰ ਨੇ ਕਿਹਾ ਕਿ ਇਸ ਜਮ੍ਹਾਂ ਕੀਤੇ ਗਏ ਸਮਾਨ ਨੂੰ ਹੁਣ ਚੀਨ ਕਈ ਗੁਣਾ ਕੀਮਤ ਤੇ ਵੇਚ ਰਿਹਾ ਹੈ। ਪੀਟਰ ਨੇ ਕਿਹਾ ਕਿ ਉਹਨਾਂ ਕੋਲ ਚੀਨ ਤੇ ਲਗਾਏ ਗਏ ਆਰੋਪਾਂ ਦੇ ਪੁਖ਼ਤਾ ਸਬੂਤ ਵੀ ਹਨ।
PPE Suit
ਚੀਨੀ ਸਰਕਾਰ ਦੇ ਕਸਟਮ ਡਿਊਟੀ ਯੂਨੀਅਨ ਦੇ ਅੰਕੜੇ ਪ੍ਰਦਰਸ਼ਿਤ ਕਰਦੇ ਹਨ ਕਿ ਉਹਨਾਂ ਨੇ ਅਪਣੀ ਜ਼ਰੂਰਤ ਤੋਂ 18 ਗੁਣਾ ਜ਼ਿਆਦਾ ਮਾਸਕ ਅਤੇ PPE ਖਰੀਦੇ ਸਨ। ਚੀਨ ਨੇ ਦੁਨੀਆਭਰ ਦੇ ਦੇਸ਼ਾਂ ਤੋਂ 100 ਕਰੋੜ ਮਾਸਕ ਖਰੀਦੇ ਸਨ। ਇਸ ਤੋਂ ਬਾਅਦ ਹੌਲੀ-ਹੌਲੀ ਪੂਰੀ ਦੁਨੀਆ ਵਿਚ ਇਸ ਦੀ ਕੀਮਤ ਵਧ ਗਈ। ਉਹਨਾਂ ਆਰੋਪ ਲਗਾਇਆ ਕਿ ਯੂਰੋਪ, ਬ੍ਰਾਜੀਲ ਅਤੇ ਭਾਰਤ ਸਮਾਨ ਦੀ ਕਮੀ ਨਾਲ ਇਸ ਲਈ ਜੂਝ ਰਿਹਾ ਹੈ ਕਿਉਂ ਕਿ ਚੀਨ ਨੇ ਇਹ ਜਮ੍ਹਾਂ ਕਰ ਕੇ ਰੱਖੇ ਹੋਏ ਹਨ।
Mask and Gloves
ਪੀਟਰ ਨੇ ਚੀਨ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ ਚੀਨ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਮੰਗ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੱਕ ਅਮਰੀਕੀ ਟੀਮ ਨੂੰ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੀ ਜਾਂਚ ਲਈ ਵੁਹਾਨ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਚੀਨ ਨੇ ਟਰੰਪ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਦੂਜੇ ਦੇਸ਼ਾਂ ਦੀ ਤਰ੍ਹਾਂ ‘ਕੋਰੋਨਾ ਵਾਇਰਸ ਦਾ ਪੀੜਤ ਹੈ, ਅਪਰਾਧੀ ਨਹੀਂ’।
Mask and Gloves
ਦੱਸ ਦੇਈਏ ਕਿ ਅਮਰੀਕਾ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਇਹ ਮਾਰੂ ਵਾਇਰਸ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਹੋਇਆ ਸੀ। ਟਰੰਪ ਦੀਆਂ ਟਿਪਣੀਆਂ 'ਤੇ ਪ੍ਰਤੀਕਰਮ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਜ ਸ਼ੁਆਂਗ ਨੇ ਇਥੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ‘ਵਾਇਰਸ ਸਮੁੱਚੀ ਮਨੁੱਖ ਜਾਤੀ ਦਾ ਸਾਂਝਾ ਦੁਸ਼ਮਣ ਹੈ’।
ਆਪਣੇ ਤਿੱਖੇ ਉੱਤਰ ਵਿੱਚ ਉਹਨਾਂ ਕਿਹਾ ਇਹ ਦੁਨੀਆਂ ਵਿੱਚ ਕਿਤੇ ਵੀ, ਕਦੇ ਵੀ ਬਾਹਰ ਆ ਸਕਦਾ ਹੈ। ਹੋਰਾਂ ਦੇਸ਼ ਵਾਂਗ ਚੀਨ ਵੀ ਇਸ ਵਾਇਰਸ ਨਾਲ ਪ੍ਰਭਾਵਤ ਹੋਇਆ ਹੈ। ਅਪਰਾਧੀ ਹੋਣ ਦੇ ਬਦਲੇ ਉਹ ਵੀ ਪੀੜਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।