
ਇੰਨਾ ਹੀ ਨਹੀਂ ਜੇ ਉਹ ਕਿਸੇ ਸ਼ੱਕੀ ਇਲਾਕੇ ਵਿਚ ਜਾਂਚ ਲਈ ਜਾਂਦੇ ਹਨ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਕਡਾਊਨ ਜਾਰੀ ਹੈ ਪਰ ਇਸ ਮਹਾਂਮਾਰੀ ਦੇ ਖਿਲਾਫ ਅਸਲੀ ਜੰਗ ਲੜ ਰਹੇ ਹਨ ਡਾਕਟਰ ਅਤੇ ਮੈਡੀਕਲ ਸਟਾਫ। ਕਈ ਰਾਜਾਂ ਵਿਚ ਡਾਕਟਰ ਅਤੇ ਮੈਡੀਕਲ ਸਟਾਫ ਰੋਜ਼ਾਨਾ ਅਪਣੇ ਘਰਾਂ ਤੋਂ ਹਸਪਤਾਲ ਲਈ ਰਵਾਨਾ ਹੋ ਰਹੇ ਹਨ। ਯਾਨੀ ਕਿ ਉਹ ਅਪਣੇ ਨਾਲ-ਨਾਲ ਪਰਿਵਾਰ ਦੀ ਜਾਨ ਵੀ ਮੁਸੀਬਤ ਵਿਚ ਪਾ ਰਹੇ ਹਨ।
Dr. Uma Madhusudan
ਇੰਨਾ ਹੀ ਨਹੀਂ ਜੇ ਉਹ ਕਿਸੇ ਸ਼ੱਕੀ ਇਲਾਕੇ ਵਿਚ ਜਾਂਚ ਲਈ ਜਾਂਦੇ ਹਨ ਤਾਂ ਉੱਥੋਂ ਦੇ ਲੋਕ ਉਹਨਾਂ ਤੇ ਹਮਲਾ ਕਰ ਦਿੰਦੇ ਹਨ। ਯਾਨੀ ਹਰ ਪਾਸੇ ਤੋਂ ਮੁਸ਼ਕਿਲ ਵਿਚ ਮੈਡੀਕਲ ਸਟਾਫ ਹੀ ਹੈ। ਹਾਲਾਂਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਡਾਕਟਰ ਅਤੇ ਮੈਡੀਕਲ ਸਟਾਫ ਦੇ ਕੰਮਕਾਜ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੁਸੂਦਨ ਨੇ ਕਈ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ।
Corona Virus
ਦਰਅਸਲ, ਡਾਕਟਰ ਉਮਾ ਮਧੂਸੂਦਨ ਨੇ ਅਮਰੀਕਾ ਦੇ ਸਾਊਥ ਵਿੰਡਸਰ ਹਸਪਤਾਲ ਵਿਚ ਕਈ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ। ਉਸ ਦੇ ਕੰਮ ਦੀ ਸ਼ਲਾਘਾ ਕਰਨ ਲਈ ਸਥਾਨਕ ਪੁਲਿਸ, ਗੁਆਂਢੀਆਂ ਅਤੇ ਸਥਾਨਕ ਫਾਇਰਮੈਨ ਨੇ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਉਸ ਨੂੰ 'ਡ੍ਰਾਇਵਊਫ ਆਨਰ' ਦਿੱਤਾ।
ਇਸ ਵਿਚ ਬਹੁਤ ਸਾਰੇ ਵਾਹਨ ਇਕੱਠੇ ਹੋ ਕੇ ਵਿਅਕਤੀ ਦਾ ਸਨਮਾਨ ਕਰਦੇ ਹਨ। ਉਹ ਵਾਹਨ ਉਹਨਾਂ ਦੇ ਘਰ ਸਾਹਮਣੇ ਆਏ ਅਤੇ ਡਾ. ਉਮਾ ਨੂੰ ਪੂਰੇ ਦਿਲ ਨਾਲ ਸਲਾਮ ਕੀਤੀ। ਜ਼ਾਹਿਰ ਹੈ ਕਿ ਭਾਰਤ ਵਰਗੇ ਦੇਸ਼ ਨੂੰ ਇਸ ਤੋਂ ਸਿਖਣ ਦੀ ਜ਼ਰੂਰਤ ਹੈ। ਇੱਥੇ 100 ਤੋਂ ਜ਼ਿਆਦਾ ਡਾਕਟਰ ਅਤੇ ਮੈਡੀਕਲ ਸਟਾਫ ਪਹਿਲਾਂ ਹੀ ਕੋਰੋਨਾ ਨਾਲ ਪੀੜਤ ਪਾਏ ਜਾ ਚੁੱਕੇ ਹਨ। ਇਸ ਦੇ ਬਾਵਜੂਦ ਉਹ ਅਪਣੀ ਜਾਨ ਤੇ ਖੇਡ ਕੇ ਲੋਕਾਂ ਦਾ ਇਲਾਜ ਕਰ ਰਹੇ ਹਨ।
Vaccine
ਹਾਲ ਦੇ ਦਿਨਾਂ ਵਿਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਬਿਹਾਰ ਦੇ ਔਰੰਗਾਬਾਦ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿੱਥੇ ਸਥਾਨਕ ਲੋਕਾਂ ਨੇ ਹੀ ਇਲਾਜ ਕਰਨ ਆਏ ਮੈਡੀਕਲ ਸਟਾਫ ਤੇ ਹਮਲਾ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਕੋਰੋਨਾ ਜਾਂਚ ਕਰਨ ਗਈ ਮੈਡੀਕਲ ਟੀਮ ਤੇ ਹਮਲਾ ਕੀਤਾ ਗਿਆ ਸੀ। ਇਹ ਘਟਨਾ ਜ਼ਿਲ੍ਹੇ ਦੇ ਨਾਗਫਨੀ ਥਾਣੇ ਦੇ ਹਾਜ਼ੀ ਨੇਬ ਦੀ ਮਸਜਿਦ ਇਲਾਕੇ ਵਿਚ ਹੋਈ।
Corona Virus
ਇੱਥੇ ਕੋਰੋਨਾ ਪਾਜ਼ੀਟਿਵ ਵਿਅਕਤੀ ਸਰਤਾਜ ਦੀ ਹੋਈ ਮੌਤ ਤੋਂ ਬਾਅਦ ਇਲਾਕੇ ਵਿਚ ਮੈਡੀਕਲ ਟੀਮ ਸਿਹਤ ਪਰੀਖਣ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਉਹਨਾਂ ਦੇ ਹਮਲਾ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੇ 108 ਮੈਡੀਕਲ ਐਂਬੁਲੈਂਸ ਤੇ ਪੱਥਰਬਾਜ਼ੀ ਕੀਤੀ। ਇਸ ਹਾਦਸੇ ਵਿਚ ਐਂਬੁਲੈਂਸ ਕਰਮਚਾਰੀਆਂ ਦੇ ਨਾਲ ਡਾਕਟਰ ਅਤੇ ਮੈਡੀਕਲ ਸਟਾਫ ਜ਼ਖ਼ਮੀ ਹੋ ਗਿਆ। ਉੱਥੇ ਹੀ ਪਟਿਆਲਾ ਜ਼ਿਲ੍ਹੇ ਵਿਚ ਨਿਹੰਗਾਂ ਨੇ ਕਰਫਿਊ ਪਾਸ ਮੰਗਣ ਤੇ ਪੁਲਿਸ ਤੇ ਹਮਲਾ ਬੋਲ ਦਿੱਤਾ ਸੀ।
Vaccine
ਹਮਲੇ ਵਿਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਅਤੇ ਬਾਂਹ ਤੋਂ ਵੱਖ ਹੋ ਗਿਆ ਜਦਕਿ ਥਾਣਾ ਸਦਰ ਇੰਚਾਰਜ ਬਿਕਰ ਸਿੰਘ ਅਤੇ ਇਕ ਹੋਰ ਪੁਲਿਸ ਕਰਮੀ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਇਕ ਕਮਾਂਡੋ ਆਪਰੇਸ਼ਨ ਚਲਾ ਕੇ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡਾਕਟਰ ਜ਼ਕੀਆ ਜੋ ਇੰਦੌਰ ਦੇ ਇੱਕ ਖੇਤਰ ਵਿੱਚ ਕੋਰੋਨਾ ਜਾਂਚ ਲਈ ਪਹੁੰਚੇ ਡਾਕਟਰਾਂ ਦੀ ਟੀਮ ਵਿੱਚ ਸੀ ਉਹਨਾਂ ਕਿਹਾ ਡਾਕਟਰ ਮੇਰੇ ਤੋਂ ਸੰਤੁਸ਼ਟ ਹੈ। ਉਹ ਸਕ੍ਰੀਨਿੰਗ ਲਈ ਗਏ ਸੀ।
Doctor
ਸੰਪਰਕ ਵਿਅਕਤੀ ਦਾ ਸੁਨੇਹਾ ਮਿਲਿਆ ਸੀ ਕਿ ਉਸ ਦੀ ਸਕ੍ਰੀਨਿੰਗ ਕਰਨੀ ਹੈ। ਉਹ ਉਸ ਨੂੰ ਉਸ ਖੇਤਰ ਵਿਚ ਲੱਭ ਰਹੇ ਸੀ। ਉਸ ਟੀਮ ਵਿਚ ਪੰਜ ਔਰਤਾਂ ਨੂੰ ਸ਼ਾਮਲ ਸਨ। ਆਂਗਣਵਾੜੀ ਅਤੇ ਆਸ਼ਾ ਵਰਕਰ ਵੀ ਉਥੇ ਸਨ। ਜਦੋਂ ਉਹ ਖੇਤਰ ਵਿਚ ਪਹੁੰਚੇ ਤਾਂ ਉਹ ਵਿਅਕਤੀ ਨਹੀਂ ਮਿਲਿਆ ਪਰ ਉਸ ਦੀ ਮਾਂ ਮਿਲੀ। ਉਹਨਾਂ ਦੱਸਿਆ ਉਹਨਾਂ ਦੀ ਉਸ ਦੀ ਮਾਂ ਨਾਲ ਸਹੀ ਗੱਲਬਾਤ ਹੋ ਰਹੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ।
ਫਿਰ ਅਚਾਨਕ ਭੀੜ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਅਚਾਨਕ ਹਮਲਾ ਹੋਇਆ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਅਤੇ ਉਹ ਕਿਸੇ ਤਰ੍ਹਾਂ ਉਥੋਂ ਭੱਜ ਕੇ ਨਿਕਲੇ। ਡਾਕਟਰ ਤ੍ਰਿਪਤੀ, ਉਹ ਅਤੇ ਉਹਨਾਂ ਦੀ ਆਸ਼ਾ ਵਰਕਰ ਟੀਮ ਉਥੋਂ ਨਿਕਲੇ ਉਸ ਸਮੇਂ ਉਹਨਾਂ ਨਾਲ ਸੀਐਸ ਹੁੱਡਾ ਸਨ ਜੋ ਕਿ ਤਹਿਸੀਲਦਾਰ ਸਨ। ਉਹਨਾਂ ਨੇ ਅਪਣੀ ਗੱਡੀ ਸਟਾਰਟ ਕੀਤੀ ਅਤੇ ਉਹਨਾਂ ਨੂੰ ਲੈ ਕੇ ਉੱਥੋਂ ਚਲੇ ਗਏ। ਪਰ ਲੋਕਾਂ ਨੇ ਉਹਨਾਂ ਦੀ ਕਾਰ ਤੇ ਵੀ ਪਿੱਛੋਂ ਪੱਥਰ ਮਾਰੇ।
As I head to Mysuru, happy to share a video of Uma Madhusudhan, Mysuru origin Doctor in US being honoured in front of her house by grateful patients. It's a beautiful sight of cars, police vehicles, fire trucks lining up in gratitude, waving & honking to say Thank you Dr Uma! pic.twitter.com/42ayy6hEUd
— Dr Sudhakar K (@mla_sudhakar) April 21, 2020
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।