
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਪੰਚਕੂਲਾ 22 ਅਪ੍ਰੈਲ ਨੂੰ ਵਾਇਟ ਅਲਰਟ ਮਨਾਉਣਗੇ। ਇਸ ਵਾਇਟ ਅਲਟਰ ਵਿਚ ਪ੍ਰਾਇਵੇਟ ਡਾਕਟਰ
ਪੰਚਕੂਲਾ 21, ਅਪ੍ਰੈਲ (ਪੀ. ਪੀ. ਵਰਮਾ) : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਪੰਚਕੂਲਾ 22 ਅਪ੍ਰੈਲ ਨੂੰ ਵਾਇਟ ਅਲਰਟ ਮਨਾਉਣਗੇ। ਇਸ ਵਾਇਟ ਅਲਟਰ ਵਿਚ ਪ੍ਰਾਇਵੇਟ ਡਾਕਟਰ ਸਫ਼ੇਦ ਕੋਟ ਪਹਿਣਨਗੇ, ਸਫ਼ੇਦ ਦਸਤਾਨੇ ਪਹਿਨਣਗੇ ਅਤੇ ਸਫ਼ੇਦ ਮੋਮ ਬੱਤੀਆਂ ਹੱਥਾਂ ’ਚ ਲੈ ਕੇ ਅਪਣਾ ਰੋਸ਼ ਪ੍ਰਗਟਾਉਣਗੇ। ਆਈਐਮਏ ਪੰਚਕੂਲਾ ਦੇ ਪ੍ਰਧਾਨ ਡਾਕਟਰ ਰਜਿਤ ਦੁੱਗਲ ਨੇ ਦਸਿਆ ਇਹ ਵਿਰੋਧ ਇਸ ਕਰ ਕੇ ਹੈ ਕਿਉਂਕਿ ਜਦੋਂ ਵੀ ਡਾਕਟਰ ਜਾਂ ਪੈਰਾਮੈਡੀਕਲ ਸਟਾਫ਼ ਲੋਕਾਂ ਵਿਚ ਜਾਂਦਾ ਹੈ ਤਾਂ ਲੋਕੀ ਇਹਨਾਂ ਨੂੰ ਇੱਟਾਂ ਮਾਰਦੇ ਹਨ ਜਾਂ ਕੁੱਟਮਾਰ ਕਰਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ। ਸਰਕਾਰ ਅਜਿਹੇ ਲੋਕਾਂ ਤੇ ਐਕਸ਼ਨ ਲਵੇ ਨਾ ਕਿ ਡਾਕਟਰ ਲੋਕਾਂ ਕੋਲੋਂ ਕੁੱਟ ਖਾਣ।
ਉਹਨਾਂ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਲਈ ਸੈਂਟਰਲ ਕਾਨੂੰਨ ਬਣਾਇਆ ਜਾਵੇ ਤਾਂ ਕਿ ਡਾਕਟਰਾਂ ਨੂੰ ਸਰੱਖਿਅਤ ਰਖਿਆ ਜਾਵੇ। ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ’ਚ ਇਕ 80 ਸਾਲਾਂ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਇਹ ਸੈਕਟਰ-21 ਦੀ ਨਿਵਾਸੀ ਸੀ। ਇਹ ਸ਼ੱਕੀ ਕੋਰੋਨਾ ਮਰੀਜ਼ ਸੀ। ਇਸ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਇਸਦੇ ਸੈਂਪਲ ਵੀ ਲਏ ਅਤੇ ਇਸਦੀ ਲਾਸ ਨੂੰ ਪੰਚਕੂਲਾ ਸੈਕਟਰ-6 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਾਟ ’ਚ ਰੱਖ ਦਿਤਾ। ਇਹ ਮਹਿਲਾ ਬੀਤੀ ਦੇਰ ਰਾਤ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਦਾਖ਼ਲ ਹੋਣ ਆਈ ਸੀ।
ਜਿਸਨੂੰ ਕੋਰੋਨਾ ਪਾਜ਼ੇਟਿਵ ਦਸਿਆ ਜਾ ਰਿਹਾ ਸੀ। ਪੰਚਕੂਲਾ ਦੇ ਸਿਹਤ ਵਿਭਾਗ ਨੇ ਕੋਰੋਨਾ ਬਿਮਾਰੀ ਸਬੰਧੀ 952 ਲੋਕਾਂ ਦੇ ਨਮੂਨੇ ਲਏ ਜਿਨ੍ਹਾਂ ਵਿੱਚ 733 ਵਿਅਕਤੀਆਂ ਦੇ ਨਮੂਨੇ ਨੈਗੇਟਿਵ ਆਏ। ਪੰਚਕੂਲਾ ਦੇ ਡੀਸੀ ਮੁਕੇਸ਼ ਕੁਮਾਰ ਅਹੂਜਾ ਅਤੇ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦਸਿਆ ਕਿ 172 ਲੋਕਾਂ ਦੇ ਨਮੂਨਿਆਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ। 19 ਵਿਅਕਤੀਆਂ ਦੇ ਨਮੂਨੇ ਨਿਯਮਾਂ ਦੇ ਅਨੁਸਾਰ ਸਹੀ ਨਹੀਂ ਪਾਏ ਗਏ।