
ਗੁਜਰਾਤ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਕਾਂਡਲਾ ਬੰਦਰਗਾਹ ਨੇੜੇ ਗੋਦਾਮ ਵਿਚ ਸਾਂਝੀ ਕਾਰਵਾਈ ਕਰਦੇ ਹੋਏ 350 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਅਹਿਮਦਾਬਾਦ: ਗੁਜਰਾਤ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਕਾਂਡਲਾ ਬੰਦਰਗਾਹ ਨੇੜੇ ਗੋਦਾਮ ਵਿਚ ਸਾਂਝੀ ਕਾਰਵਾਈ ਕਰਦੇ ਹੋਏ 350 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਕੀਮਤ 2000 ਕਰੋੜ ਰੁਪਏ ਦੱਸੀ ਜਾਂਦੀ ਹੈ। ਨਸ਼ਿਆਂ ਦੀ ਇਹ ਖੇਪ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਫੜੀ ਗਈ।
ਜਿਸ ਨਿੱਜੀ ਕੰਟੇਨਰ ਦੇ ਗੋਦਾਮ 'ਤੇ ਇਹ ਕਾਰਵਾਈ ਕੀਤੀ ਗਈ ਹੈ, ਉਹ ਕਾਂਡਲਾ ਬੰਦਰਗਾਹ ਤੋਂ 16 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਗੁਜਰਾਤ ਏਟੀਐਸ ਦੇ ਅਧਿਕਾਰੀਆਂ ਨੇ ਦੱਸਿਆ ਕਿ 17 ਕੰਟੇਨਰਾਂ ਵਿਚ 10,318 ਜਿਪਸਮ ਬੈਗ ਲਿਆਂਦੇ ਗਏ ਸਨ।
ਇਹਨਾਂ ਦਾ ਵਜ਼ਨ 394400 ਕਿਲੋ ਦੱਸਿਆ ਗਿਆ ਹੈ। ਇਹ ਉੱਤਰਾਖੰਡ ਸਥਿਤ ਫਰਮ ਬਾਲਾਜੀ ਟਰੇਡਰਜ਼ ਦੁਆਰਾ ਕੀਤੇ ਗਏ ਸਨ। ਇਸ ਨੂੰ ਈਰਾਨ ਦੇ ਅੱਬਾਸ ਬੰਦਰਗਾਹ ਤੋਂ ਕੀਵਨ ਯੂਸਫੀ ਬੁਲੇਵਾਰਡ ਇਮਾਮ ਲੁਸਿੰਗ ਤਲਾਈਹ ਫਜ਼ ਤੋਂ ਆਯਾਤ ਕੀਤਾ ਗਿਆ ਸੀ।