
ਇਸ ਤੋਂ ਬਾਅਦ ਲਿਊ ਨਾਂ ਦੇ ਵਿਅਕਤੀ ਨੇ ਉਸ ਨੂੰ ਦੇਖਿਆ ਅਤੇ ਬੱਚੀ ਦੀ ਜਾਨ ਬਚਾਈ
ਨਵੀਂ ਦਿੱਲੀ - ਇਕ 3 ਸਾਲ ਦੀ ਬੱਚੀ ਸੜਕ 'ਤੇ ਖੇਡ ਰਹੀ ਸੀ ਕਿ ਇਕ ਬਾਂਦਰ ਨੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਅਜਿਹਾ ਲੱਗ ਰਿਹਾ ਹੈ ਕਿ ਉਹ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਘਰ ਦੇ ਬਾਹਰ ਸੜਕ 'ਤੇ ਖੇਡ ਰਹੀ ਤਿੰਨ ਸਾਲ ਦੀ ਬੱਚੀ ਨੂੰ ਬਾਂਦਰ ਖਿੱਚ ਕੇ ਲੈ ਗਿਆ। 19 ਅਪ੍ਰੈਲ ਨੂੰ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ, ਜਿਸ ਵਿਚ ਦੇਖਿਆ ਗਿਆ ਹੈ ਕਿ ਇਕ ਬਾਂਦਰ ਆਉਂਦਾ ਹੈ ਅਤੇ ਲੜਕੀ ਨੂੰ ਪਿੱਛੇ ਤੋਂ ਖਿੱਚਣ ਦੀ ਕੋਸ਼ਿਸ਼ ਕਰਦਾ ਹੈ।
ਇਸ ਤੋਂ ਬਾਅਦ ਲਿਊ ਨਾਂ ਦੇ ਵਿਅਕਤੀ ਨੇ ਉਸ ਨੂੰ ਦੇਖਿਆ ਅਤੇ ਬੱਚੀ ਦੀ ਜਾਨ ਬਚਾਈ। ਲਿਊ ਮੁਤਾਬਕ ਲੜਕੀ ਚੀਕ ਰਹੀ ਸੀ, ਜਿਸ ਨੂੰ ਸੁਣ ਕੇ ਉਹ ਮੌਕੇ 'ਤੇ ਪਹੁੰਚ ਗਿਆ। ਹਾਲਾਂਕਿ, ਲਿਊ ਨੇ ਬੱਚੇ ਨੂੰ ਬਚਾ ਲਿਆ, ਪਰ ਮਾਸੂਮ ਦਾ ਚਿਹਰਾ ਜਖ਼ਮੀ ਹੋ ਗਿਆ। ਇਸ ਦੇ ਨਾਲ ਹੀ ਲੜਕੀ ਅਜੇ ਵੀ ਡਰੀ ਹੋਈ ਹੈ। ਵੈਸੇ ਬੱਚੀ ਬਿਲਕੁਲ ਠੀਕ ਹੈ। ਇਹ ਮਾਮਲਾ ਚੀਨ ਦੇ ਚੋਂਗਕਿੰਗ ਦਾ ਹੈ।
ਸਾਹਮਣੇ ਆਈ ਸੀਸੀਟੀਵੀ ਫੁਟੇਜ ਮੁਤਾਬਕ 3 ਸਾਲ ਦੀ ਮਾਸੂਮ ਬੱਚੀ ਆਪਣੇ ਘਰ ਦੇ ਬਾਹਰ ਸੜਕ 'ਤੇ ਆਪਣੇ ਸਕੂਟਰ ਨਾਲ ਖੇਡ ਰਹੀ ਸੀ ਪਰ ਫਿਰ ਬਾਂਦਰ ਆਉਂਦਾ ਹੈ ਅਤੇ ਕੁੜੀ 'ਤੇ ਝਪਟਦਾ ਹੈ। ਇਸ ਤੋਂ ਬਾਅਦ ਉਹ ਮਾਸੂਮ ਬੱਚੀ ਨੂੰ ਖਿੱਚ ਲੈਂਦਾ ਹੈ ਪਰ ਲਿਊ ਨਾਂ ਦਾ ਵਿਅਕਤੀ ਆ ਕੇ ਬੱਚੀ ਨੂੰ ਬਚਾਉਂਦਾ ਹੈ।
ਇਕ ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਬਾਂਦਰ ਨੇੜਲੇ ਪਹਾੜ ਤੋਂ 40-50 ਫੁੱਟ ਹੇਠਾਂ ਆ ਗਿਆ ਸੀ। ਪੁਲਿਸ, ਜੰਗਲਾਤ ਵਿਭਾਗ, ਪਿੰਡ ਦੀ ਲੋਕਲ ਕਮੇਟੀ ਇਸ ਜੰਗਲੀ ਬਾਂਦਰ ਦੀ ਭਾਲ ਕਰ ਰਹੀ ਹੈ।
ਚੋਂਗਕਿੰਗ ਕਾਉਂਟੀ ਦੀ ਸਰਕਾਰ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਨੇੜਲੇ ਪਹਾੜ 'ਤੇ ਬਾਂਦਰਾਂ ਦਾ ਝੁੰਡ ਹੈ, ਪਰ ਅਜੇ ਤੱਕ ਉਨ੍ਹਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ। ਅਸੀਂ ਜੰਗਲੀ ਬਾਂਦਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਉਹ ਲੋਕਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ। ਅਸੀਂ ਆਲੇ-ਦੁਆਲੇ ਦੇ ਖੇਤਰਾਂ ਵਿਚ ਫੋਰਸ ਵਧਾਉਣ 'ਤੇ ਵੀ ਜ਼ੋਰ ਦੇਵਾਂਗੇ।