ਘਰ 'ਚ ਖਾਣਾ ਬਣਾਉਂਦੇ ਸਮੇਂ ਵਾਪਰ ਗਿਆ ਵੱਡਾ ਹਾਦਸਾ, ਫਟਿਆ ਸਿਲੰਡਰ, ਲੱਗੀ ਅੱਗੀ

By : GAGANDEEP

Published : Apr 22, 2023, 11:26 am IST
Updated : Apr 22, 2023, 11:26 am IST
SHARE ARTICLE
photo
photo

ਪਰਿਵਾਰ ਵਾਲੇ ਹੋਏ ਗੰਭੀਰ ਜ਼ਖਮੀ

 

ਸਮਸਤੀਪੁਰ: ਬਿਹਾਰ ਦੇ ਸਮਸਤੀਪੁਰ 'ਚ ਸ਼ੁੱਕਰਵਾਰ ਰਾਤ ਨੂੰ ਇਕ ਘਰ 'ਚ ਅਚਾਨਕ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 6 ਲੋਕ ਝੁਲਸ ਗਏ। ਸਾਰਿਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੋਂ ਸਾਰਿਆਂ ਨੂੰ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਜ਼ਿਲ੍ਹੇ ਦੇ ਉਜਿਆਰਪੁਰ ਥਾਣੇ ਅਧੀਨ ਪੈਂਦੇ ਰਾਏਪੁਰ ਵਿੱਚ ਬਲਾਕ ਹੈੱਡਕੁਆਰਟਰ ਨੇੜੇ ਵਾਰਡ 11 ਵਿੱਚ ਵਾਪਰਿਆ।

ਇਹ ਵੀ ਪੜ੍ਹੋ: ਮਾਨਸਾ: ਕੰਬਾਇਨ ਲੈ ਕੇ ਮਹਾਰਾਸ਼ਟਰ ਗਏ ਕਿਰਤੀ ਦੀ ਹੋਈ ਮੌਤ

ਜ਼ਖ਼ਮੀਆਂ ਵਿੱਚ ਮਹੇਸ਼ਵਰ ਸਾਹਨੀ ਪੁੱਤਰ ਸਚਿਨ ਕੁਮਾਰ (7), ਸੰਜੇ ਸਾਹਨੀ (50), ਉਸ ਦੀ ਧੀ ਨੀਤੂ ਕੁਮਾਰੀ (10), ਪੁੱਤਰ ਵਰਿੰਦਰ ਸਾਹਨੀ (15), ਪਤਨੀ ਸੰਜੂ ਦੇਵੀ (35), ਸਿਕੰਦਰ ਕੁਮਾਰ (28) ਸ਼ਾਮਲ ਹਨ। ਘਟਨਾ ਜਾਣਕਾਰੀ ਅਨੁਸਾਰ ਸੰਜੂ ਦੇਵੀ ਸ਼ੁੱਕਰਵਾਰ ਰਾਤ ਘਰ 'ਚ ਖਾਣਾ ਬਣਾ ਰਹੀ ਸੀ। ਖਾਣਾ ਪਕਾਉਣ ਦੌਰਾਨ ਰਸੋਈ ਗੈਸ ਤੋਂ ਅੱਗ ਲੱਗ ਗਈ ਜਿਸ ਨੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ

ਇਸ ਦੌਰਾਨ ਗੈਸ ਸਿਲੰਡਰ 'ਚ ਵੀ ਧਮਾਕਾ ਹੋ ਗਿਆ, ਜਿਸ ਕਾਰਨ ਉਪਰੋਕਤ ਸਾਰੇ ਵਿਅਕਤੀ ਜ਼ਖਮੀ ਹੋ ਗਏ। ਧਮਾਕਾ ਹੋਣ 'ਤੇ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ, ਲੋਕਾਂ ਨੇ ਤੁਰੰਤ ਸਾਰੇ ਜ਼ਖਮੀਆਂ ਨੂੰ ਉਜੀਰਪੁਰ ਪੀ.ਐੱਸ.ਸੀ. ਪਹੁੰਚਾਇਆ, ਜਿੱਥੋਂ ਸਾਰਿਆਂ ਨੂੰ ਸਦਰ ਹਸਪਤਾਲ ਭੇਜ ਦਿੱਤਾ ਗਿਆ।
ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਰ ਵਿੱਚ ਇਹ ਵੀ ਚਰਚਾ ਹੈ ਕਿ ਘਰ ਵਿੱਚ ਗੈਸ ਰਿਫਿਲ ਕਰਨ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਉਹ ਧਮਾਕਾ ਹੋ ਗਿਆ।

ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਉਜੀਪੁਰ ਮੇਨ ਬਜ਼ਾਰ 'ਚ ਥਾਣਾ ਸਦਰ ਨੇੜੇ ਇਕ ਮਾਈਕ੍ਰੋ ਫਾਈਨਾਂਸ ਕੰਪਨੀ ਦੇ ਦਫਤਰ 'ਚ ਗੈਸ ਰਿਫਿਲਿੰਗ ਦੌਰਾਨ ਸਿਲੰਡਰ ਧਮਾਕਾ ਹੋ ਗਿਆ ਸੀ, ਜਿਸ 'ਚ ਕੰਪਨੀ ਕਰਮਚਾਰੀਆਂ ਸਮੇਤ 6 ਲੋਕ ਜ਼ਖਮੀ ਹੋ ਗਏ ਸਨ।
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement